Breaking News
Home / goldy (page 4)

goldy

ਦਿੱਲੀ ਕਿਸਾਨ ਅੰਦੋਲਨ ਦੇ ਤਿੰਨ ਮਹੀਨੇ ਹੋਏ ਪੂਰੇ

ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦ੍ਰਿੜ੍ਹ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨਾਂ ਵੱਲੋਂ ਵਿੱਢੇ ਦਿੱਲੀ ਕਿਸਾਨ ਅੰਦੋਲਨ ਨੂੰ ਅੱਜ ਪੂਰੇ ਤਿੰਨ ਮਹੀਨੇ ਹੋ ਗਏ ਹਨ। ਇਸ ਤਿੰਨ ਮਹੀਨਿਆਂ ਦੇ ਅੰਦੋਲਨ ਦੌਰਾਨ ਭਾਰਤ ਸਰਕਾਰ ਅਤੇ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਪ੍ਰੰਤੂ ਇਨ੍ਹਾਂ ਸਾਰੇ ਦੌਰਾਂ ਦੀ ਗੱਲਬਾਤ ਦੌਰਾਨ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ। ਇਕ ਪਾਸੇ ਜਿੱਥੇ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੀ ਨਹੀਂ ਥੱਕ ਰਹੀ, ਉਥੇ ਹੀ ਦੂਜੇ ਪਾਸੇ ਦੇਸ਼ ਭਰ ਦੇ ਕਿਸਾਨ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ’ਤੇ ਅੜੇ ਹੋਏ ਹਨ ਅਤੇ ਕਿਸਾਨ ਜਥੇਬੰਦੀਆਂ ਆਖ ਰਹੀਆਂ ਹਨ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਇਲਾਵਾ ਸਾਨੂੰ ਹੋਰ ਕੁੱਝ ਮਨਜ਼ੂਰ ਨਹੀਂ ਹੈ। ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਨੂੰ ਇਹ ਸੰਘਰਸ਼ ਸਾਲਾਂਬੱਧੀ ਵੀ ਜਾਰੀ ਰੱਖਣਾ ਪਿਆ ਤਾਂ ਅਸੀਂ ਇਸ ਨੂੰ ਸਾਲਾਂਬੱਧੀ ਹੀ ਲੜਾਂਗੇ ਅਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ।

Read More »

ਚੋਣ ਕਮਿਸਨ ਵੱਲੋਂ ਚਾਰ ਰਾਜਾਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ

2 ਮਈ ਨੂੰ ਆਉਣਗੇ ਨਤੀਜੇ ਨਵੀਂ ਦਿੱਲੀ/ਬਿਊਰੋ ਨਿਊਜ਼ ਚੋਣ ਕਮਿਸਨ ਸੁਨੀਲ ਅਰੋੜਾ ਨੇ ਅੱਜ ਚਾਰ ਰਾਜਾਂ ਪੱਛਮੀ ਬੰਗਾਲ, ਤਾਮਿਲਨਾਡੂ , ਅਸਮ, ਕੇਰਲ ਅਤੇ ਇਕ ਕੇਂਦਰ ਸਾਸਤ ਪ੍ਰਦੇਸ ਪੁਡੂਚੇਰੀ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸਨ ਨੇ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੀਤਾ। ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ ਵਿਚ ਸਾਰੀਆਂ ਸੀਟਾਂ ’ਤੇ ਇਕ ਹੀ ਚਰਣ ਵਿਚ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਅਸਮ ਵਿਚ ਤਿੰਨ ਚਰਣਾਂ ਵਿਚ ਵੋਟਾਂ 27 ਮਾਰਚ, 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਅਤੇ ਪੱਛਮੀ ਬੰਗਾਲ ਵਿਚ 294 ਸੀਟਾਂ ਲਈ 8 ਚਰਣਾਂ ਵਿਚ 27 ਮਾਰਚ, 1 ਅਪ੍ਰੈਲ, 6 ਅਪ੍ਰੈਲ 10 ਅਪ੍ਰੈਲ, 17 ਅਪ੍ਰੈਲ, 22, 26 ਅਤੇ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਚਾਰ ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਪੈਣ ਵਾਲੀਆਂ ਵੋਟਾਂ ਦੇ ਨਤੀਜੇ 2 ਮਈ ਨੂੰ ਆਉਣਗੇ।

Read More »

551ਵੇਂ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਹੋਵੇਗਾ ਸਿੱਧਾ ਪ੍ਰਸਾਰਣ   

ਪਾਕਿਸਤਾਨ ਤੋਂ ਗੁਰਪੁਰਬ ਮੌਕੇ ਤਿੰਨ ਦਿਨਾਂ ਦੇ ਸਿੱਧੇ ਪ੍ਰਸਾਰਣ ਨੂੰ ਕੈਨੇਡਾ, ਅਮਰੀਕਾ ਤੇ ਭਾਰਤ ਸਣੇ 30 ਮੁਲਕਾਂ ਵਿਚ ਦਿਖਾਇਆ ਜਾਵੇਗਾ : ਰਜਿੰਦਰ ਸੈਣੀ        ਚੰਡੀਗੜ੍ਹ  : ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਸੰਸਾਰ ਭਰ ਵਿਚ 28, 29 …

Read More »

ਯਾਤਰੀਆਂ ਦੀ ਸਿਹਤ ਲਈ ਟੋਰਾਂਟੋ ਪੀਅਰਸਨ ਵੱਲੋਂ ਉਠਾਏ ਜਾ ਰਹੇ ਕਦਮ

ਟੋਰਾਂਟੋ ਪੀਅਰਸਨ ਨੇ ‘ਹੈਲਦੀ ਏਅਰਪੋਰਟ’ ਨਾਂ ਦਾ ਇਕ ਪ੍ਰੋਗਰਾਮ ਅਪਣਾਇਆ ਹੈ, ਜਿਸ ਦਾ ਮਕਸਦ ਏਅਰ ਟਰੈਵਲ ਦੀਆਂ ਮੌਜੂਦਾ ਪ੍ਰਸਥਿਤੀਆਂ ਮੁਤਾਬਕ ਇਕ ਪਾਸੇ ਯਾਤਰੀਆਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ, ਦੂਜੇ ਪਾਸੇ ਭਵਿੱਖ ਦੇ ਤੰਦਰੁਸਤ ਟਰੈਵਲ ਕੌਰੀਡੋਰ ਤਿਆਰ ਕਰਨ ਵਾਸਤੇ ਹਵਾਬਾਜ਼ੀ ਇੰਡਸਟਰੀ ਦੀ ਅਗਵਾਈ ਕਰਨਾ ਹੈ। ਹੁਣ ਏਅਰਪੋਰਟ ਦੇ …

Read More »

ਕੈਨੇਡੀਅਨ ਵਿਭਿੰਨਤਾ ਨੂੰ ਪ੍ਰਮੋਟ ਕਰਦਿਆਂ ਕੈਨੇਡਾ ਮੀਡੀਆ ਫੰਡ ਦੇ 10 ਸਾਲ

ਜਦੋਂ ਵੀ ਤੁਸੀਂ ਸਕਰੀਨ ਤੇ ਕੁੱਝ ਦੇਖਦੇ ਹੋ, ਖਾਸ ਕਰਕੇ ਜੇ ਇਹ ਕੋਈ ਕੈਨੇਡੀਅਨ ਸਟੋਰੀ ਹੋਵੇ ਅਤੇ ਕੈਨੇਡੀਅਨਜ਼ ਨੇ ਇਸ ਦਾ ਨਿਰਮਾਣ ਕੀਤਾ ਹੋਵੇ ਤਾਂ ਹੋ ਸਕਦਾ ਹੈ ਕਿ ਉਸ ਵਿਚ ਕੈਨੇਡਾ ਮੀਡੀਆ ਫੰਡ (ਸੀਐਮਐਫ) ਦਾ ਹੱਥ ਹੋਵੇ। ਪਿਛਲੇ 10 ਸਾਲਾਂ ਦੌਰਾਨ ਬਣੇ ਅਨੇਕਾਂ ਪੌਪੂਲਰ ਕੈਨੇਡੀਅਨ ਸ਼ੋਆਂ, ਵੈਬ ਸੀਰੀਜ਼, ਵੀਡੀਓਗੇਮਾਂ …

Read More »

ਕਰੋਨਾਵਾਇਰਸ ਦਾ ਕਹਿਰ

ਡਾ ਬਲਜਿੰਦਰ ਸਿੰਘ ਸੇਖੋਂ ਸਭ ਤੋਂ ਸੂਖਮ ਕਿਸਮ ਦੇ ਇੱਕ ਨਿਰਜੀਵ, ਜੀਵ, ਕਰੋਨਾਵਾਇਰਸ ਨੇ ਦੁਨੀਆਂ ਨੂੰ ਵਖਤ ਪਾਇਆ ਹੋਇਆ ਹੈ। ਇਸ ਨੂੰ ਮੈਂ ਨਿਰਜੀਵ ਵੀ ਲਿਖ ਰਿਹਾ ਹਾਂ , ਇਸ ਲਈ ਕਿ ਇਹ ਜੀਵ, ਵਾਇਰਸ, ਜਦ ਕਿਸੇ ਜੀਵ ਤੋਂ ਬਾਹਰ ਹੁੰਦੇ ਹਨ ਤਾਂ ਇਨ੍ਹਾਂ ਦੇ ਗੁਣ ਨਿਰਜੀਵ ਵਸਤੂਆਂ ਨਾਲ ਮਿਲਦੇ …

Read More »

ਯੂਨੀਅਨ ਸਟੇਸ਼ਨ ਵੈਸਟ: ਇਕ ਨਵੀਂ ਟਰਾਂਜ਼ਿਟ ਹੱਬ

ਬਿਹਤਰ ਸਫ਼ਰ ਲਈ ਕੀ ਤੁਸੀਂ ਵੱਧ ਮੌਕੇ ਚਾਹੁੰਦੇ ਹੋ? ਟੋਰਾਂਟੋ ਪੀਅਰਸਨ ਏਅਰਪੋਰਟ ਤੇ ਬਣਨ ਵਾਲੀ ਨਵੀਂ ਟਰਾਂਜ਼ਿਟ ਹੱਬ-ਯੂਨੀਅਨ ਸਟੇਸ਼ਨ ਵੈਸਟ-ਤੁਹਾਡੇ ਇਸ ਸੁਪਨੇ ਨੂੰ ਇਕ ਹਕੀਕਤ ਬਣਾ ਦੇਵੇਗੀ। ਯੂਨੀਅਨ ਸਟੇਸ਼ਨ ਵੈਸਟ ਰਾਹੀਂ ਤੁਸੀਂ ਭੀੜ ਤੋਂ ਬਚਕੇ ਆਪਣਾ ਸਫ਼ਰ ਕਰ ਸਕੋਗੇ। ਸਾਡੇ ਰੀਜਨਲ ਨੈਟਵਰਕ ਵਿੱਚ ਇਕ ਦੂਜੀ ਵੱਡੀ ਟਰਾਂਜ਼ਿਟ ਹੱਬ ਰਾਹੀਂ ਬਰੈਂਪਟਨ, …

Read More »

ਭਾਰਤ ਨੇ ਜਿੱਤਿਆ ਅੰਤਰਰਾਸ਼ਟਰੀ ਕਬੱਡੀ ਕੱਪ

ਕੈਨੇਡਾ ਨੂੰ ਮਿਲਿਆ ਦੂਜਾ ਸਥਾਨ ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼     ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਕੱਪ ਦਾ ਅੱਜ ਫਾਈਨਲ ਮੁਕਾਬਲਾ ਡੇਰਾ ਬਾਬਾ ਨਾਨਕ ਵਿਖੇ ਭਾਰਤ ਅਤੇ ਕੈਨੇਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਫਾਈਨਲ ਮੁਕਾਬਲੇ ‘ਚ ਭਾਰਤ ਨੇ ਕੈਨੇਡਾ ਨੂੰ ਵੱਡੇ ਫਰਕ …

Read More »

ਗੈਂਗਸਟਰ ਬਿੱਟੂ ਦੀ ਫੋਟੋ ਅੱਜ ਮੀਡੀਆ ‘ਚ ਬਣੀ ਰਹੀ ਚਰਚਾ ਦਾ ਵਿਸ਼ਾ

ਬਿੱਟੂ ਨੇ ਕਿਹਾ – ਕਾਂਗਰਸੀ ਅਤੇ ਅਕਾਲੀਆਂ ਦੋਵਾਂ ‘ਤੇ ਹੀ ਕਰਾਂਗਾ ਮਾਣਹਾਨੀ ਦਾ ਕੇਸ ਬਠਿੰਡਾ/ਬਿਊਰੋ ਨਿਊਜ਼ ਗੈਂਗਸਟਰ ਹਰਜਿੰਦਰ ਸਿੰਘ ਬਿੱਟੂ ਦੀ ਫੋਟੋ ਅੱਜ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਕਾਂਗਰਸੀ ਆਗੂਆਂ ਨੇ ਹਰਜਿੰਦਰ ਬਿੱਟੂ ਦੀ ਉਹ ਫੋਟੋ ਜਾਰੀ ਕੀਤੀ ਜਿਸ ਵਿਚ ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨਾਲ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਅਕਾਲੀਆਂ ਨੇ ਵੀ ਹਰਜਿੰਦਰ ਬਿੱਟੂ ਦੀ ਉਹ ਫੋਟੋ ਜਾਰੀ ਕਰ ਦਿੱਤੀ ਜਿਸ ਵਿਚ ਕੈਪਟਨ ਅਮਰਿੰਦਰ ਉਸ ਨੂੰ ਸਨਮਾਨਤ ਕਰ ਰਹੇ ਹਨ। ਇਸ ਦੇ ਚੱਲਦਿਆਂ ਹਰਜਿੰਦਰ ਸਿੰਘ ਬਿੱਟੂ ਸਰਪੰਚ ਨੇ ਕਿਹਾ ਹੈ ਕਿ ਕੈਪਟਨ ਨੇ ਉਸ ‘ਤੇ ਗੈਂਗਸਟਰ ਹੋਣ ਦੇ ਝੂਠੇ ਇਲਜ਼ਾਮ ਲਾਏ ਹਨ। ਅਦਾਲਤ ਨੇ ਉਸ ਨੂੰ ਸਾਰੇ ਕੇਸਾਂ ਵਿੱਚੋਂ ਬਾਇੱਜ਼ਤ ਬਰੀ ਕੀਤਾ ਹੈ। ਬਿੱਟੂ ਨੇ ਕਿਹਾ ਹੈ ਕਿ ਉਹ ਕੈਪਟਨ ਤੇ ਅਕਾਲੀਆਂ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰੇਗਾ। ਉਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਪੁਲਿਸ ਉਸ ਦੇ ਘਰ ਬਿਨਾ ਵਜ੍ਹਾ ਛਾਪੇ ਮਾਰ ਰਹੀ ਹੈ।

Read More »

ਪੰਜਾਬ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਅੱਜ ਹੋਈ ਮੀਟਿੰਗ

14 ਦਸੰਬਰ ਨੂੰ ਮੋਦੀ ਦੀ ਜਾਨ ਨੂੰ ਰੋਣਗੇ ਕਾਂਗਰਸੀ ਚੰਡੀਗੜ੍ਹ/ਬਿਊਰੋ ਨਿਊਜ਼  ਪੰਜਾਬ ਕਾਂਗਰਸ ਦੇ ਮੰਤਰੀਆਂ, ਵਿਧਾਇਕਾਂ ਤੇ ਹਲਕਾ ਇੰਚਾਰਜ ਦੀ ਅੱਜ ਚੰਡੀਗੜ੍ਹ ਵਿਚ ਮੀਟਿੰਗ ਹੋਈ ਮੀਟਿੰਗ ਵਿੱਚ 14 ਦਸੰਬਰ ਨੂੰ ਦਿੱਲੀ ਵਿੱਚ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੈਲੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਬਾਰੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ 14 ਦਸੰਬਰ ਨੂੰ ਦਿੱਲੀ ਜਾ ਕੇ ਮੋਦੀ …

Read More »