ਰੈਡ ਕਾਰਪੇਟ ਵਿਛਾ ਗਾਰਡ ਆਫ਼ ਆਨਰ ਦੇ ਨਾਲ ਕੀਤਾ ਗਿਆ ਸਵਾਗਤ
ਪੈਰਿਸ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾ ਦੌਰੇ ਲਈ ਫਰਾਂਸ ਪਹੁੰਚ ਗਏ ਹਨ, ਜਿੱਥੇ ਰੈਡ ਕਾਰਪੇਟ ਵਿਛਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਗਿਆ। ਏਅਰਪੋਰਟ ’ਤੇ ਉਨ੍ਹਾਂ ਦੇ ਸਨਮਾਨ ’ਚ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਰਾਂਸ ਦੇ ਨੈਸ਼ਨਲ ਡੇ ਮੌਕੇ ਬਤੌਰ ਚੀਫ਼ ਗੈਸਟ ਇਨਵਾਈਟ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਾ ਇਹ ਦੌਰਾ ਅਜਿਹੇ ਮੌਕੇ ’ਤੇ ਹੋ ਰਿਹਾ ਹੈ ਜਦੋਂ ਭਾਰਤ-ਫਰਾਂਸ ਦੇ ਰਣਨੀਤਕ ਸਬੰਧਾਂ ਨੂੰ 25 ਸਾਲ ਪੂਰੇ ਹੋ ਗਏ ਹਨ। ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ 2009 ’ਚ ਡਾ. ਮਨਮੋਹਨ ਸਿੰਘ ਭਾਰਤ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ ਜਿਨ੍ਹਾਂ ਨੂੰ ਫਰਾਂਸ ਦੇ ਨੈਸ਼ਨਲ ਡੇਅ ਮੌਕੇ ਚੀਫ਼ ਗੈਸਟ ਦੇ ਤੌਰ ’ਤੇ ਇਨਵਾਇਟ ਕੀਤਾ ਗਿਆ ਸੀ। ਰੱਖਿਆ ਸੈਕਟਰ ਦੇ ਲਿਹਾਜ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਨੂੰ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਅਤੇ ਫਰਾਂਸ ਦਰਮਿਆਨ ਰਾਫੇਲ-ਐਮ ਲੜਾਕੂ ਜਹਾਜਾਂ ਨੂੰ ਲੈ ਕੇ ਡੀਲ ਹੋਣ ਦੀ ਸੰਭਾਵਨਾ ਹੈ। ਭਾਰਤ ਆਪਣੀ ਸਮੁੰਦਰੀ ਫੌਜ ਦੇ ਲਈ ਫਰਾਂਸ ਤੋਂ 26 ਰਾਫੇਲ-ਐਮ ਯਾਨੀ ਮੈਰੀਟਾਈਮ ਲੜਾਕੂ ਜਹਾਜ਼ ਖਰੀਦਣ ਜਾ ਰਿਹਾ ਹੈ। ਇਹ ਜਹਾਜ਼ 45 ਹਜ਼ਾਰ ਕਰੋੜ ਰੁਪਏ ’ਚ ਮਿਲਣਗੇ। ਇਹ ਰਾਫੇਲ ਦਾ ਸਮੁੰਦਰੀ ਵਰਜਨ ਹੋਵੇਗਾ ਜੋ ਆਈਐਨਐਸ ਵਿਕਰਾਂਤ ਅਤੇ ਵਿਕਰਮਾਦਿੱਤਿਆ ਦੇ ਲਈ ਖਰੀਦੇ ਜਾ ਰਹੇ ਹਨ। ਇਸ ਦੇ ਲਈ ਆਈਐਨਐਸ ਵਿਕਰਾਂਤ ਦੇ ਸਮੁੰਦਰੀ ਟਰਾਇਲ ਵੀ ਸ਼ੁਰੂ ਹੋ ਚੁੱਕੇ ਹਨ। ਇਸ ਦੇ ਨਾਲ 3 ਸਕਾਰਪੀਅਨ ਕਲਾਸ ਦੀਆਂ ਪਣਡੁੱਬੀਆਂ ਖਰੀਦਣ ਸਬੰਧੀ ਡੀਲ ਵੀ ਹੋ ਸਕਦੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …