ਜਲੰਧਰ ’ਚ ਕਰੋਨਾ ਨੇ ਲਈ 1 ਵਿਅਕਤੀ ਦੀ ਜਾਨ, ਐਕਟਿਵ ਕੇਸਾਂ ਦੀ ਗਿਣਤੀ 1995 ਹੋਈ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਲੰਘੇ 24 ਘੰਟਿਆਂ ਦੌਰਾਨ 411 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਜਲੰਧਰ ’ਚ ਇਕ ਵਿਅਕਤੀ ਦੀ ਕਰੋਨਾ ਵਾਇਰਸ ਕਾਰਨ ਜਾਨ ਚਲੀ ਗਈ। ਸੂਬੇ ਦੇ ਸਿਹਤ ਵਿਭਾਗ ਵੱਲੋਂ 8087 ਵਿਅਕਤੀਆਂ ਦੇ ਲਏ ਗਏ ਸੈਂਪਲਾਂ ਦੀ ਟੈਸਟ ਰਿਪੋਰਟ ਦੇ ਆਧਾਰ ’ਤੇ 411 ਨਵੇਂ ਮਾਮਲਿਆਂ ਸਬੰਧੀ ਪੁਸ਼ਟੀ ਕੀਤੀ ਗਈ ਹੈ। ਜਿਨ੍ਹਾਂ ਵਿਚੋਂ 4 ਵਿਅਕਤੀ ਆਈਸੀਯੂ ਵਿਚ ਦਾਖਲ ਹਨ। ਇਨ੍ਹਾਂ ਨਵੇਂ ਮਾਮਲਿਅ ਦੇ ਸਾਹਮਣੇ ਆਉਣ ਨਾਲ ਸੂਬੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 1995 ਤੱਕ ਪਹੁੰਚ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 229 ਹੋ ਗਈ ਹੈ। ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿਚ 34 ਕਰੋਨਾ ਪੀੜਤ ਮਰੀਜ਼ ਆਕਸੀਜਨ ਸਪੋਰਟ ’ਤੇ ਹਨ ਜਿਨ੍ਹਾਂ ਵਿਚੋਂ 10 ਮਰੀਜ਼ਾਂ ਨੂੰ ਕ੍ਰਿਟੀਕਲ ਕੇਅਰ ਲੈਵਲ-3 ’ਚ ਰੱਖਿਆ ਗਿਆ ਹੈ। ਸਿਹਤ ਵਿਭਾਗ ਅਨੁਸਾਰ ਮੋਹਾਲੀ ਜ਼ਿਲ੍ਹੇ ’ਚ ਸਭ ਤੋਂ ਜ਼ਿਆਦਾ 66 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਪਟਿਆਲਾ ’ਚ 44, ਲੁਧਿਆਣਾ ’ਚ 42, ਫਾਜ਼ਿਲਕਾ ’ਚ 41, ਬਠਿੰਡਾ ’ਚ 28, ਨਵਾਂ ਸ਼ਹਿਰ ’ਚ 23, ਜਲੰਧਰ ’ਚ 22, ਹੁਸ਼ਿਆਰਪੁਰ ’ਚ 20, ਫਿਰੋਜ਼ਪੁਰ ’ਚ 18, ਮੁਕਤਸਰ, ਸੰਗਰੂਰ ’ਚ 17-17, ਰੋਪੜ ’ਚ 15, ਅੰਮਿ੍ਰਤਸਰ ’ਚ 13, ਮੋਗਾ ’ਚ 11, ਫਰੀਦਕੋਟ ’ਚ 9, ਬਰਨਾਲਾ, ਗਰਦਾਸਪੁਰ ’ਚ 7-7, ਫਤਿਹਗੜ੍ਹ ਸਾਹਿਬ ’ਚ 3, ਪਠਾਨਕੋਟ ’ਚ 2 ਜਦਕਿ ਮਾਲੇਰਕੋਟਲਾ ਅਤੇ ਕਪੂਰਥਲਾ ਜ਼ਿਲ੍ਹਿਆਂ ਅੰਦਰ 1-1 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।
Check Also
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ
ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …