13.1 C
Toronto
Wednesday, October 15, 2025
spot_img
Homeਪੰਜਾਬ'ਆਪ' ਦੇ ਐਮਪੀ ਸਾਧੂ ਸਿੰਘ ਵਲੋਂ ਖਹਿਰਾ ਨੂੰ 'ਮਰਦ ਅਗੰਮੜਾ' ਕਹਿਣ ਦਾ...

‘ਆਪ’ ਦੇ ਐਮਪੀ ਸਾਧੂ ਸਿੰਘ ਵਲੋਂ ਖਹਿਰਾ ਨੂੰ ‘ਮਰਦ ਅਗੰਮੜਾ’ ਕਹਿਣ ਦਾ ਮਾਮਲਾ ਅਕਾਲ ਤਖਤ ਸਾਹਿਬ ਤੱਕ ਪਹੁੰਚਿਆ

ਖਹਿਰਾ ਨੇ ਕਿਹਾ, ਪਹਿਲਾਂ ਜਗੀਰ ਕੌਰ ‘ਤੇ ਕਾਰਵਾਈ ਕਰੋ
ਜਲੰਧਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪਾਰਟੀ ਦੇ ਸੰਸਦ ਮੈਂਬਰ ਸਾਧੂ ਸਿੰਘ ਖਿਲਾਫ ਕਾਰਵਾਈ ਦੇ ਐਲਾਨ ਤੋਂ ਬਾਅਦ ਸੁਖਪਾਲ ਖਹਿਰਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਕੋਲ ਪਹਿਲਾਂ ਹੋਰ ਵੀ ਕਈ ਮਸਲੇ ਪੈਂਡਿੰਗ ਹਨ, ਪਹਿਲਾਂ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਸੁਖਪਾਲ ਖਹਿਰਾ ਨੇ ਮੰਨਿਆ ਕਿ ਪ੍ਰੋ. ਸਾਧੂ ਸਿੰਘ ਪਾਸੋਂ ਗ਼ਲਤੀ ਹੋਈ ਹੈ, ਪਰ ਅਕਾਲ ਤਖ਼ਤ ਸਾਹਿਬ ਕੋਲ ਹੋਰ ਵੀ ਕਈ ਗੰਭੀਰ ਮੁੱਦੇ ਹਨ। ਖਹਿਰਾ ਨੇ ਕਿਹਾ ਕਿ ਜੱਥੇਦਾਰ ਪਹਿਲਾਂ ਬੀਬੀ ਜਗੀਰ ਕੌਰ ‘ਤੇ ਕਾਰਵਾਈ ਕਰਨ। ਲੰਘੇ ਕੱਲ੍ਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਸਿੱਖ ਗੁਰੂਆਂ ਲਈ ਵਰਤੇ ਜਾਂਦੇ ਖ਼ਾਸ ਸ਼ਬਦ ਕਿਸੇ ਆਮ ਆਦਮੀ ਲਈ ਬੋਲਣਾ ਸਿੱਖ ਮਰਿਯਾਦਾ ਦੀ ਉਲੰਘਣਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਸਮਾਗਮ ਵਿਚ ਐਮ ਪੀ ਸਾਧੂ ਸਿੰਘ ਨੇ ਸੁਖਪਾਲ ਖਹਿਰਾ ਨੂੰ ‘ਮਰਦ ਅਗੰਮੜਾ’ ਕਿਹਾ ਸੀ। ਜਿਸਦਾ ਸਿੱਖ ਭਾਈਚਾਰੇ ਵਲੋਂ ਸਖਤ ਨੋਟਿਸ ਲਿਆ ਗਿਆ।

RELATED ARTICLES
POPULAR POSTS