3.7 C
Toronto
Tuesday, January 13, 2026
spot_img
Homeਪੰਜਾਬਕਿੱਲਿਆਂਵਾਲੀ 'ਚ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ 'ਚ ਹੰਗਾਮਾ

ਕਿੱਲਿਆਂਵਾਲੀ ‘ਚ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ‘ਚ ਹੰਗਾਮਾ

2ਬਾਦਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਵਾਪਸ ਪਰਤੇ
ਬਠਿੰਡਾ/ਬਿਊਰੋ ਨਿਊਜ਼
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਕੱਲ੍ਹ ਸੰਗਤਾਂ ਦੇ ਦਰਸ਼ਨਾਂ ਵਿੱਚ ਰੁੱਝੇ ਹੋਏ ਹਨ ਪਰ ਇਸ ਦੌਰਾਨ ਵਿਰੋਧ ਦਾ ਵੀ ਵੱਡਾ ਦੌਰ ਚੱਲ ਰਿਹਾ ਹੈ। ਹੁਣ ਇੱਕ ਵਾਰ ਫਿਰ ਮੁੱਖ ਮੰਤਰੀ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਬਾਦਲ ਅੱਜ ਕਿਲਿਆਂਵਾਲੀ ਵਿੱਚ ਦਲਿਤ ਚੇਤਨਾ ਰੈਲੀ ਪ੍ਰੋਗਰਾਮ ਦੌਰਾਨ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ। ਇਸ ਦੌਰਾਨ ਇੱਕ ਮਹਿਲਾ ਨੇ ਕੋਈ ਵੀ ਸਹੂਲਤ ਨਾ ਮਿਲਣ ਕਾਰਨ ਬੋਲਣਾ ਸ਼ੁਰੂ ਕਰ ਦਿੱਤਾ।
ਗੱਲ ਉਸ ਵੇਲੇ ਵਧ ਗਈ ਜਦੋਂ ਉਨ੍ਹਾਂ ਨੂੰ ਪੁਲਿਸ ਤੇ ਅਕਾਲੀ ਲੀਡਰਾਂ ਨੇ ਸਮਝਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੀ ਮੁੱਖ ਮੰਤਰੀ ਵੀ ਬਿਨਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹੀ ਵਾਪਸ ਪਰਤ ਗਏ। ਇਹ ਹੀ ਨਹੀਂ ਪਿੰਡ ਦੀ ਪੰਚਾਇਤ ਮੈਂਬਰ ਨੇ ਵੀ ਬਾਦਲ ਸਰਕਾਰ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਸਿਰਫ ਵੱਡੇ ਲੋਕਾਂ ਦੇ ਕੰਮ ਕਰ ਰਹੇ ਹਨ। ਉਨ੍ਹਾਂ ਦੇ ਮੁੱਹਲੇ ਵਿੱਚ ਆ ਕੇ ਦੇਖਣ ਕੀ-ਕੀ ਕੰਮ ਹੋਏ ਹਨ।
ਇਸ ਦੌਰਾਨ ਇੱਕ ਹੋਰ ਜੋੜਾ ਜੋ ਆਪਣੇ ਪੁੱਤਰ ਦੇ ਕਤਲ ਮਾਮਲੇ ਦੀ ਜਾਂਚ ਬਾਰੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦਾ ਸੀ, ਵੀ ਹੰਝੂ ਵਹਾਉਂਦਾ ਹੋਇਆ ਨਜ਼ਰ ਆਇਆ।

RELATED ARTICLES
POPULAR POSTS