Breaking News
Home / ਭਾਰਤ / ਅਡਾਨੀ-ਹਿੰਡਨਬਰਗ ਮਾਮਲੇ ’ਚ ਕੇਂਦਰ ਦਾ ਸੁਝਾਅ ਸੁਪਰੀਮ ਕੋਰਟ ਨੇ ਕੀਤਾ ਨਾ ਮਨਜ਼ੂਰ

ਅਡਾਨੀ-ਹਿੰਡਨਬਰਗ ਮਾਮਲੇ ’ਚ ਕੇਂਦਰ ਦਾ ਸੁਝਾਅ ਸੁਪਰੀਮ ਕੋਰਟ ਨੇ ਕੀਤਾ ਨਾ ਮਨਜ਼ੂਰ

ਮਾਹਿਰਾਂ ਦੇ ਨਾਂ ਬੰਦ ਲਿਫਾਫੇ ’ਚ ਲੈਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਾਣਯੋਗ ਸੁਪਰੀਮ ਕੋਰਟ ਨੇ ਅਡਾਨੀ-ਹਿੰਡਨਬਰਗ ਮਾਮਲੇ ਦੀ ਜਾਂਚ ਲਈ ਮਾਹਿਰਾਂ ਦੇ ਨਾਮ ਸੀਲਬੰਦ ਲਿਫਾਫੇ ਵਿਚ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਕਹਿਣ ਅਨੁਸਾਰ ਕੇਂਦਰ ਸਰਕਾਰ ਕੇਸ ਦੀ ਜਾਂਚ ਦੇ ਲਈ ਮਾਹਿਰਾਂ ਦੀ ਕਮੇਟੀ ਬਣਾਉਣ ਲਈ ਤਿਆਰ ਹੋ ਗਈ ਸੀ। ਉਸ ਸਮੇਂ ਕੇਂਦਰ ਸਰਕਾਰ ਨੇ ਮਾਹਿਰਾਂ ਦੇ ਨਾਮ ਸੀਲਬੰਦ ਲਿਫਾਫੇ ਵਿਚ ਦੇਣ ਦੀ ਪੇਸ਼ਕਸ਼ ਕੀਤੀ ਸੀ ਪ੍ਰੰਤੂ ਅੱਜ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕੇਸ ਦੀ ਜਾਂਚ ਵਿਚ ਪਾਰਦਰਸ਼ਤਾ ਚਾਹੁੰਦਾ ਹੈ ਅਤੇ ਕੇਂਦਰ ਸਰਕਾਰ ਦੇ ਬੰਦ ਲਿਫਾਫੇ ਵਾਲੇ ਸੁਝਾਅ ਨੂੰ ਨਹੀਂ ਮੰਨਿਆ ਜਾ ਸਕਦਾ। ਕੋਰਟ ਨੇ ਕਿਹਾ ਤੁਸੀਂ ਜਿਹੜੇ ਨਾਮ ਸੌਂਪੇ ਹਨ ਜੇਕਰ ਉਹ ਦੂਜੇ ਪੱਖ ਨੂੰ ਨਾ ਸੌਂਪੇ ਗਏ ਤਾਂ ਪਾਰਦਰਸ਼ਤਾ ਵਿਚ ਕਮੀ ਆਵੇਗੀ। ਇਸ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਖੁਦ ਜਾਂਚ ਲਈ ਕਮੇਟੀ ਬਣਾਵਾਂਗੇ ਅਤੇ ਅਸੀਂ ਇਸ ਮਾਮਲੇ ਨੂੰ ਸੁਰੱਖਿਅਤ ਰੱਖ ਰਹੇ ਹਾਂ। ਧਿਆਨ ਰਹੇ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਸੁਪਰੀਮ ਕੋਰਟ ਵਿਚ 4 ਪਟੀਸ਼ਨਾਂ ਦਾਖਲ ਕੀਤੀਆਂ ਜਾ ਚੁੱਕੀਆਂ ਹਨ।

Check Also

ਭਾਰਤ ਅਤੇ ਚੀਨ ਵਿਚਾਲੇ ਐਲ.ਏ.ਸੀ. ’ਤੇ ਗਸ਼ਤ ਨੂੰ ਲੈ ਕੇ ਹੋਇਆ ਸਮਝੌਤਾ

ਪੂਰਬੀ ਲੱਦਾਖ ’ਚ ਖਤਮ ਹੋ ਸਕਦਾ ਹੈ ਟਕਰਾਅ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ …