15.1 C
Toronto
Wednesday, October 14, 2026
spot_img
Homeਹਫ਼ਤਾਵਾਰੀ ਫੇਰੀਨਵਜੋਤ ਸਿੱਧੂ ਜੇਲ੍ਹ 'ਚ ਵੀ ਕੈਦੀਆਂ ਨਾਲ ਖਹਿਬੜੇ

ਨਵਜੋਤ ਸਿੱਧੂ ਜੇਲ੍ਹ ‘ਚ ਵੀ ਕੈਦੀਆਂ ਨਾਲ ਖਹਿਬੜੇ

ਨਵਜੋਤ ਸਿੱਧੂ ਜੇਲ੍ਹ ‘ਚ ਵੀ ਕੈਦੀਆਂ ਨਾਲ ਖਹਿਬੜੇਸਾਥੀ ਕੈਦੀਆਂ ‘ਤੇ ਉਨ੍ਹਾਂ ਦੇ ਕਰੈਡਿਟ ਕਾਰਡ ਤੋਂ ਖਰੀਦਦਾਰੀ ਕਰਨ ਦਾ ਲਗਾਇਆ ਆਰੋਪ
ਚੰਡੀਗੜ੍ਹ : ਰੋਡਰੇਜ਼ ਮਾਮਲੇ ਵਿਚ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਇਕ ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੈਦੀਆਂ ਨਾਲ ਵੀ ਖਹਿਬੜ ਪਏ ਹਨ। ਜਿਸ ਕਰਕੇ ਸਿੱਧੂ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਆ ਗਏ ਹਨ। ਸਿੱਧੂ ਨਾਲ ਬੈਰਕ ਵਿਚ ਬੰਦ ਕੈਦੀਆਂ ਦਾ ਕਹਿਣਾ ਹੈ ਕਿ ਸਿੱਧੂ ਉਨ੍ਹਾਂ ਨਾਲ ਤੂ-ਤੜਾਕ ਕਰਕੇ ਗੱਲ ਕਰਦੇ ਹਨ, ਜਿਸ ਦੀ ਸ਼ਿਕਾਇਤ ਉਨ੍ਹਾਂ ਜੇਲ੍ਹ ਪ੍ਰਸ਼ਾਸਨ ਨੂੰ ਕਰ ਦਿੱਤੀ ਹੈ। ਉਥੇ ਹੀ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਥੀ ਕੈਦੀਆਂ ਨੇ ਉਨ੍ਹਾਂ ਦੇ ਕਾਰਡ ਤੋਂ ਬਿਨਾ ਦੱਸਿਆਂ ਖਰੀਦਦਾਰੀ ਕੀਤੀ ਹੈ। ਸਿੱਧੂ ਨਾਲ ਬੈਰਕ ਵਿਚ ਪੰਜ ਹੋਰ ਕੈਦੀ ਹਨ, ਜਦਕਿ ਜੇਲ੍ਹ ਪ੍ਰਸ਼ਾਸਨ ਨੇ ਹਾਲਾਤ ਨੂੰ ਦੇਖਦੇ ਹੋਏ ਸਿੱਧੂ ਨਾਲ ਬੈਰਕ ‘ਚ ਬੰਦ ਕੈਦੀਆਂ ਨੂੰ ਹੋਰ ਬੈਰਕ ਵਿਚ ਸ਼ਿਫਟ ਕਰ ਦਿੱਤਾ ਹੈ। ਸਿੱਧੂ ਬੈਰਕ ਅੰਦਰ ਰਹਿ ਕੇ ਹੀ ਜੇਲ੍ਹ ਦਫਤਰ ਦਾ ਕੰਮ ਕਰਦੇ ਹਨ। ਸਿੱਧੂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਬੈਰਕ ਤੋਂ ਬਾਹਰ ਨਹੀਂ ਕੱਢਿਆ ਜਾਂਦਾ। ਸਿੱਧੂ ਜੇਕਰ ਕੋਈ ਸਮਾਨ ਮੰਗਵਾਉਂਦੇ ਹਨ ਤਾਂ ਉਹ ਬੈਰਕ ‘ਚ ਬੰਦ ਨਾਲ ਦੇ ਸਾਥੀਆਂ ਕੋਲੋਂ ਮੰਗਵਾ ਲੈਂਦੇ ਹਨ।

 

RELATED ARTICLES
POPULAR POSTS