-11 C
Toronto
Friday, January 23, 2026
spot_img
Homeਨਜ਼ਰੀਆGO ਟਰਾਂਜਿੱਟ ਮਨੋਰੰਜਨ ਲਈ ਨਵਾਂ ਟਿਕਾਣਾ ਹੈ-ਆਨ-ਬੋਰਡ Wi-Fi ਅਤੇ ਹੋਰ ਬਹੁਤ ਕੁਝ

GO ਟਰਾਂਜਿੱਟ ਮਨੋਰੰਜਨ ਲਈ ਨਵਾਂ ਟਿਕਾਣਾ ਹੈ-ਆਨ-ਬੋਰਡ Wi-Fi ਅਤੇ ਹੋਰ ਬਹੁਤ ਕੁਝ

ਜਿਵੇਂ ਤੁਸੀਂ ਦਫਤਰਾਂ ਨੂੰ ਵਾਪਸ ਪਰਤ ਰਹੇ ਹੋ, Metrolinx GO ਟਰੇਨਜ਼ ਤੇ ਬੱਸਾਂ ਵਿਚ ਤੁਹਾਡੇ ਸਫ਼ਰ ਨੂੰ ਹੋਰ ਮਨੋਰੰਜਕ ਬਣਾਉਣ ਲਈ ਕੰਮ ਕਰ ਰਿਹਾ ਹੈ। ਆਪਣਾ Wi-Fi ਚਾਲੂ ਰੱਖੋ, ਅਤੇ ਤੁਹਾਡੇ ਕੰਮ ਜਾਂ ਸਕੂਲ ਦਾ ਸਫ਼ਰ ਇਕਦਮ ਮਨੋਰੰਜਨ ਦੀ ਦੁਨੀਆਂ ਵਿਚ ਬਦਲ ਜਾਂਦਾ ਹੈ।
GO Wi-Fi ਪਲੱਸ ਸ਼ੁਰੂ ਹੋ ਰਿਹਾ ਹੈ। ਪਹਿਲਾਂ ਨਾਮ ਦੀ ਤਲਾਸ਼ ਕਰੀਏ; ਹਾਂ! ਇਸਦਾ ਮਤਲਬ ਹੈ ਫ਼ਰੀ Wi-Fi । ਪਰ ਇਹ ਸਿਰਫ਼ ਫ਼ਰੀ ਡਾਟਾ ਹੀ ਨਹੀਂ, ਹੋਰ ਵੀ ਬਹੁਤ ਕੁਝ ਹੈ। ਇਹ ਸਮੱਗਰੀ ਵਾਲਾ ਇਕ ਪੋਰਟਲ ਹੈ ਜੋ ਟੀਵੀ ਸ਼ੋਅਜ਼, ਮਿਊਜਿਕ, ਆਡੀਓ ਬੁੱਕਸ, ਈ-ਬੁੱਕਸ, ਕੋਰਸਜ਼ ਤੇ ਪੋਡਕਾਸਟਸ ਤੱਕ ਫ਼ਰੀ ਤੇ ਅਸੀਮਤ ਪਹੁੰਚ ਪ੍ਰਦਾਨ ਕਰਦਾ ਹੈ। ਕੁਝ ਪ੍ਰਮੁੱਖ ਹਿੱਸੇਦਾਰਾਂ ਵਿਚ ਸ਼ਾਮਲ ਹਨ: ਸੀਟੀਵੀ, ਕਰਿਊਸਿਟੀ ਸਟਰੀਮ, ਕੋਰਸੇਰਾ, ਕੋਬੋ, ਸਟਿੰਗਰੇਅ, ਵਾਟਪੈਡ, ਟੀਐਲਐਨ ਅਤੇ ਗਲੋਬਲ।
ਇਸ ਲਈ ਸਾਇੰਸ ਫਿਕਸ਼ਨ, ਰੋਮਾਂਸ ਪੀਰੀਅਡ ਡਰਾਮੇ, ਰਿਐਲਟੀ ਸ਼ੋਅਜ਼, ਜੋ ਵੀ ਤੁਹਾਡਾ ਮਨ ਚਾਹੁੰਦਾ ਹੈ, GO Wi-Fi Plus ਤੁਹਾਨੂੰ ਦਿਖਾਉਣ ਲਈ ਤਿਆਰ ਹੈ। ਇਸ ਤੋਂ ਵੀ ਜ਼ਿਆਦਾ ਤੁਸੀਂ ਫਰੀ ਆਨਬੋਰਡ Wi-Fi ਵਰਤ ਕੇ, ਆਪਣੇ ਪਰਿਵਾਰ, ਦੋਸਤਾਂ ਅਤੇ ਆਪਣੇ ਦੇਸ਼ ਵਿਚਲੇ ਲੋਕਾਂ ਨਾਲ ਵੀ ਵਾਈਫ਼ਾਈਂ ਰਾਹੀ ਜੁੱੜ ਸਕਦੇ ਹੋ।
Metrolinx ਦੇ President ਤੇ CEO Phil Verster ਦਾ ਕਹਿਣਾ ਹੈ, “Wi-Fi ਤੋਂ ਇਲਾਵਾ ਮਨੋਰੰਜਨ ਦੀਆਂ ਸੈਂਕੜੈ ਚੋਣਾਂ ਨੂੰ ਚੁੱਣਨ ਦੇ ਨਾਲ-ਨਾਲ, ਅਸੀਂ ਆਪਣੇ ਕਸਟਮਰਜ਼ ਦਾ ਆਨ ਬੋਰਡ ਸਫ਼ਰ ਹੋਰ ਸੁਵਿੱਧਾਜਨਕ ਅਤੇ ਮਨੋਰੰਜਕ ਬਣਾ ਰਹੇ ਹਾਂ”।
ਪੋਰਟਲ ਦੇ ਕੁਝ ਕਮਾਲ ਦੇ ਫੀਚਰ ਵੀ ਹਨ। ਉਦਾਹਰਣ ਵਜੋਂ, ਜੇ ਤੁਸੀਂ ਕੁਝ ਦੇਖਣ ਬਾਰੇ ਫੈਸਲਾ ਕਰਨ ਲਈ ਮਦਦ ਚਾਹੁੰਦੇ ਹੋ ਤਾਂ ਹੈਂਡੀ ਟ੍ਰਿੱਪ ਟਾਈੰਮ ਅਜਿਹੀ ਸਮੱਗਰੀ ਦੇਖਣ ਦੀ ਸਲਾਹ ਦੇਵੇਗਾ ਜੋ ਤੁਹਾਡੇ ਟ੍ਰਿੱਪ ਦੇ ਸਮੇਂ ਮੁਤਾਬਕ ਹੋਵੇਗਾ। ਨਿੱਫਟੀ, ਕੀ ਇਹ ਨਹੀਂ ਹੈ? ਫਰੀ ਡਾਟਾ ਨਾਲ ਤੁਸੀਂ ਸਫ਼ਰ ਦੌਰਾਨ ਜੁੱੜੇ ਰਹਿਣ ਲਈ ਪੋਰਟਲ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਆਪਸ਼ਨਜ਼ ਨੂੰ ਖੋਲ ਸਕਦੇ ਹੋ। Wi-Fi ਨਾਲ, ਬਹੁਤ ਸਾਰੀਆਂ ਸੰਭਾਵਨਾਵਾਂ ਹਨ; ਈਮੇਲ ਕਰਨਾ, ਟ੍ਰਿੱਪ ਦੀ ਪਲਾਨਿੰਗ ਕਰਨਾ ਅਤੇ ਆਪਣੇ ਪ੍ਰੈਸਟੋ ਕਾਰਡ ਨੂੰ ਲੋਡ ਕਰਨਾ।ਸਾਰੀਆਂ ਸਵਾਰੀਆਂ ਨੂੰ 10 MB ਡਾਟਾ ਪ੍ਰਤੀ ਟ੍ਰਿੱਪ ਮਿਲੇਗਾ ਜਦ ਕਿ My PRESTO ਅਕਾਊਂਟ ਨਾਲ ਰਜਿਸਟਰ ਹੋਣ ਵਾਲਿਆਂ ਨੂੰ 50 MB ਡਾਟਾ ਪ੍ਰਤੀ ਟ੍ਰਿਪ ਮਿਲੇਗਾ। ਪਰ ਮਿਊਜ਼ਿਕ ਦਾ ਅਨੰਦ ਮਾਨਣ ਲਈ ਤੁਸੀਂ ਪੋਰਟਲ ‘ਤੇ ਅਸੀਮਤ ਮਨੋਰੰਜਨ ਮਾਣ ਸਕਦੇ ਹੋ, ਕਿਉਂਕਿ ਇਹ ਤੁਹਾਡੇ ਡਾਟਾ ਦੀ ਲਿਮਟ ਵਿਚ ਸ਼ਾਮਲ ਨਹੀਂ ਹੋਵੇਗਾ।
Metrolinx ਨੇ ਮਲਟੀਮੀਡੀਆ ਮੁਹਿੰਮ ਦੌਰਾਨ, GO Wi-Fi ਪਲੱਸ ਨੂੰ ਪ੍ਰੋਮੋਟ ਕਰਨ ਤੇ ਲੋਕਪ੍ਰਿਯ ਬਣਾਉਣ ਦਾ ਕੰਮ, ਆਪਣੇ ਪਿਆਰੇ ਅਤੇ ਮੋਹਵੰਤੇ ਮਾਸਕਟ GO ਬੇਅਰ ਦੇ ਜਿੰਮੇ ਲਾਇਆ ਹੈ।
GO ਬੇਅਰ 1993 ਤੋਂ, GO ਸਟੇਸ਼ਨਾਂ, ਸਟਾਪਸ, ਪ੍ਰੋਗਰਾਮਾਂ, ਸਪੋਰਟਿੰਗ ਅਤੇ ਖਾਸ ਸਮਾਗਮਾਂ ਤੇ ਪੱਕੇ ਤੌਰ ਤੇ ਲਾਇਆ ਜਾਂਦਾ ਹੈ। ਜਿਵੇਂ ਕਿ ਪਿਛਲੇ 25 ਸਾਲ GO ਬੇਅਰ ਲਈ ਕਮਾਲ ਦੇ ਸਨ, ਉਹ GO Wi-Fi Plus ਨਾਲ ਭਵਿੱਖ ਬਾਰੇ ਉਤਸ਼ਾਹ ਵਿਚ ਹੈ।
ਇਹ ਤੁਹਾਡੇ ਸਫ਼ਰ ਨੂੰ ਬਦਲਣ ਲਈ ਹੈ। ਇਹ ‘GO ਟਾਈਮ’ ਨੂੰ ਲੱਭਣ ਲਈ ਤੁਹਾਡੀ ਮਦਦ ਲਈ ਹੈ। GO Wi-Fi Plus ਆ ਗਿਆ ਹੈ।

 

RELATED ARTICLES

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

POPULAR POSTS