-4.7 C
Toronto
Tuesday, December 16, 2025
spot_img
Homeਪੰਜਾਬਪੋਤੀ ਦੇ ਵਿਆਹ ਮੌਕੇ ਕੈਪਟਨ ਅਮਰਿੰਦਰ ਦਾ ਵੱਖਰਾ ਅੰਦਾਜ਼

ਪੋਤੀ ਦੇ ਵਿਆਹ ਮੌਕੇ ਕੈਪਟਨ ਅਮਰਿੰਦਰ ਦਾ ਵੱਖਰਾ ਅੰਦਾਜ਼

ਕੈਪਟਨ ਨੇ ਗਾਇਆ ਗੀਤ, ਸ਼ੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਦਿੱਗਜ਼ ਆਗੂਆਂ ਵਿਚ ਸ਼ੁਮਾਰ ਹਨ। ਪੰਜਾਬ ਵਿਚ ਕਾਂਗਰਸ ਨੂੰ ਆਪਣੇ ਦਮ ‘ਤੇ ਜਿੱਤ ਦਿਵਾਉਣ ਵਾਲੇ ਕੈਪਟਨ ਇਕ ਬੇਹਤਰੀਨ ਗਾਇਕ ਵੀ ਹਨ। ਇਸਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ ਕਿ ਕੈਪਟਨ ਨੂੰ ਸੁਰ ਦੀ ਵੀ ਵਧੀਆ ਸਮਝ ਹੈ। ਕੈਪਟਨ ਦਾ ਇਹ ਹੁਨਰ ਉਨ੍ਹਾਂ ਦੀ ਪੋਤੀ ਦੇ ਵਿਆਹ ਮੌਕੇ ਦੇਖਿਆ ਗਿਆ। ਧਿਆਨ ਰਹੇ ਕਿ ਕੈਪਟਨ ਦੀ ਪੋਤੀ ਸਹਿਰਣਇੰਦਰ ਕੌਰ ਦਾ ਵਿਆਹ ਦਿੱਲੀ ਦੇ ਬਿਜਨਸਮੈਨ ਨਾਲ ਹੋਇਆ ਹੈ। ਇਸ ਵਿਆਹ ਸਬੰਧੀ ਸਮਾਗਮ ਕੈਪਟਨ ਦੇ ਸਿਸਵਾਂ ਸਥਿਤ ਫਾਰਮ ਹਾਊਸ ਵਿਚ ਹੋਇਆ ਅਤੇ ਇਸ ਸਮਾਗਮ ਵਿਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ। ਇਸ ਮੌਕੇ ਕੈਪਟਨ ਅਮਰਿੰਦਰ ਨੇ ਇਕ ਲੋਕ ਗੀਤ ‘ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ’ ਗਾਇਆ, ਜੋ ਸ਼ੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋਇਆ ਹੈ।

RELATED ARTICLES
POPULAR POSTS