Breaking News
Home / ਮੁੱਖ ਲੇਖ / ਦਿੱਲੀ ਕਿਸਾਨ ਅੰਦੋਲਨ ਦਾ ਹੁਣ ਤੱਕ ਦਾ ‘ਹਾਸਲ’

ਦਿੱਲੀ ਕਿਸਾਨ ਅੰਦੋਲਨ ਦਾ ਹੁਣ ਤੱਕ ਦਾ ‘ਹਾਸਲ’

ਡਾ. ਸੁਖਦੇਵ ਸਿੰਘ ਝੰਡ
26 ਨਵੰਬਰ 2020 ਤੋਂ ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਿਹਾ ਕਿਸਾਨੀ ਅੰਦੋਲਨ ਹੁਣ ਆਪਣੇ ਤੀਸਰੇ ਪੜਾਅ ਵਿਚ ਪਹੁੰਚ ਗਿਆ ਹੈ। ਇਸ ਦਾ ਪਹਿਲਾ ਪੜਾਅ 26 ਜਨਵਰੀ ਤੱਕ ਦਾ ਹੈ ਜਿਸ ਦੌਰਾਨ ਕਿਸਾਨ ਆਗੂਆਂ ਦੀਆਂ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲ ਮੰਤਰੀ ਪਿਊਸ਼ ਗੋਇਲ ਅਤੇ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਹੋਈਆਂ 11 ਰਸਮੀ ਮੀਟਿੰਗਾਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਇਕ ਗ਼ੈਰ-ਰਸਮੀ ਮੀਟਿੰਗ ਸ਼ਾਮਲ ਹੈ, ਜੋ ਸਾਰੀਆਂ ਹੀ ਬੇ-ਸਿੱਟਾ ਰਹੀਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਤਿੰਨਾਂ ਮੰਤਰੀਆਂ ਨਾਲ ਆਖਰੀ ਮੀਟਿੰਗ 22 ਜਨਵਰੀ ਨੂੰ ਹੋਈ ਸੀ ਅਤੇ ਇਸ ਤੋਂ ਬਾਅਦ ઑਡੈੱਡਲਾਕ਼ ਹੋ ਗਿਆ।
ਅੰਦੋਲਨ ਦਾ ਦੂਸਰਾ ਪੜਾਅ 26 ਜਨਵਰੀ ਨੂੰ ਹੋਈ ਟਰੈੱਕਟਰ ਪਰੇਡ, ਇਸ ਦੌਰਾਨ ਲਾਲ ਕਿਲ੍ਹੇ ‘ਤੇ ਝੁਲਾਏ ਗਏ ਕੇਸਰੀ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡੇ ਸਮੇਂ ਲਾਲ ਕਿਲ੍ਹੇ ਦੇ ਮੈਦਾਨ ਅਤੇ ਆਈ.ਟੀ.ਓ. ਦੇ ਸਾਹਮਣੇ ਹੋਈਆਂ ਮੰਦਭਾਗੀਆਂ ਘਟਨਾਵਾਂ ਵਿਚ ਉੱਤਰ ਪ੍ਰਦੇਸ਼ ਤੋਂ ਆਏ 25 ਸਾਲਾ ਨੌਜਵਾਨ ਨਵਰੀਤ ਸਿੰਘ ਦੀ ਹੋਈ ਸ਼ਹੀਦੀ ਅਤੇ ਇਸ ਤੋਂ ਬਾਅਦ ਦੀਪ ਸਿੱਧੂ ਸਮੇਤ ਨੌਜਵਾਨਾਂ ਤੇ ਹੋਰ ਕਿਸਾਨਾਂ ਦੀਆਂ ਹੋਈਆਂ ਗ੍ਰਿਫ਼ਤਾਰੀਆਂ ਅਤੇ ਉਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਕਾਨੂੰਨੀ ਹੇਠ ਪਰਚੇ ਦਰਜ ਕਰਨ ਵਾਲਾ ਵਾਲਾ ਦੌਰ ਹੈ। ਉਨ੍ਹਾਂ ਵਿੱਚੋਂ ਹੁਣ ਕਈ ਜ਼ਮਾਨਤਾਂ ਉੱਪਰ ਬਾਹਰ ਆ ਗਏ ਹਨ ਅਤੇ ਬਹੁਤ ਸਾਰੇ ਅਜੇ ਵੱਖ-ਵੱਖ ਜੇਲ੍ਹਾਂ ਦੇ ਅੰਦਰ ਹੀ ਡੱਕੇ ਹੋਏ ਹਨ। ਇਸ ਪੜਾਅ ਵਿਚ ਹੁਣ ਤੱਕ ਦੋਹਾਂ ਧਿਰਾਂ ਵਿਚ ਅੱਗੇ ਹੋਣ ਵਾਲੀ ਗੱਲਬਾਤ ਦਾ ‘ਡੈੱਡਲਾਕ’ ਚੱਲ ਰਿਹਾ ਹੈ। ਦੋਹਾਂ ਦਾ ਕਹਿਣਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ ਪਰ ਇਸ ਦੇ ਲਈ ਪਹਿਲ ਕਰਨ ਲਈ ਕੋਈ ਵੀ ਤਿਆਰ ਨਹੀਂ ਹੈ। ਉਂਜ, ਪਹਿਲ ਤਾਂ ਪਹਿਲਾਂ ਵਾਂਗ ਸਰਕਾਰ ਦੀ ਹੀ ਕਰਨੀ ਬਣਦੀ ਹੈ। ਸਰਕਾਰੀ ਧਿਰ ਦਾ ਕਹਿਣਾ ਹੈ ਕਿ ਉਹ ਤਿੰਨਾਂ ਖੇਤੀਬਾੜੀ ਕਾਨੂੰਨਾਂ ਵਿਚ ਸੋਧ ਕਰਨ ਵਾਲੇ ਪ੍ਰਸਤਾਵ ਉੱਪਰ ਅੱਗੋਂ ਗੱਲ ਕਰਨ ਲਈ ਤਿਆਰ ਹੈ ਅਤੇ ਕਿਸਾਨ ਆਗੂ ਇਸ ਦੇ ਲਈ ਉਸ ਨੂੰ ਅਗਲੀ ਤਰੀਕ ਦੇਣ, ਜਦ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਇਹ ਤਿੰਨੇ ‘ਕਾਲੇ ਕਾਨੂੰਨ’ ਰੱਦ ਕਰਾਉਣ, ਐੱਮ.ਐੱਸ.ਪੀ. ਨੂੰ ਕਾਨੂੰਨੀ ਦਰਜਾ ਦੇਣ ਅਤੇ ਸਰਕਾਰੀ ਖਰੀਦ ਯਕੀਨੀ ਬਨਾਉਣ ਦੇ ਮੁੱਦਿਆਂ ਉੱਪਰ ਸਰਕਾਰ ਨਾਲ ਗੱਲਬਾਤ ਕਰ ਸਕਦੇ ਹਨ। ਅੰਦੋਲਨ ਦੇ ਇਸ ਪੜਾਅ ਵਿਚ ਸਿੰਘੂ, ਟਿੱਕਰੀ, ਗਾਜ਼ੀਪੁਰ, ਪਲਵਲ ਅਤੇ ਸਾਂਹਜਹਾਨ ਬਾਰਡਰਾਂ ‘ਤੇ ਕਿਸਾਨਾਂ ਵੱਲੋਂ ਕਈ ਵਿਸ਼ੇਸ਼ ਦਿਨ, ਜਿਵੇਂ ਲੋਹੜੀ ਵਾਲੇ ਦਿਨ ਤਿੰਨਾਂ ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜਨਾ, ઑਨਾਰੀ ਚੇਤਨਾ-ਦਿਵਸ, ઑਭਾਰਤ-ਬੰਦ ਦਿਵਸ਼, ਼ਰੇਲ ਰੋਕੋ ਦਿਵਸ,਼ ઑਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ-ਦਿਹਾੜੇ਼, ઑਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ਼, ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ-ਦਿਵਸ਼, ਚਾਚਾ ਅਜੀਤ ਸਿੰਘ ਦਾ ਜਨਮ-ਦਿਵਸ, ਸਰ ਛੋਟੂ ਰਾਮ ਦਾ ਜਨਮ-ਦਿਵਸ, ઑਗੁਰੂ ਰਵੀਦਾਸ ਜੀ ਦਾ ਪ੍ਰਕਾਸ਼-ਦਿਵਸ਼, ઑਚੰਦਰ ਸ਼ੇਖ਼ ਆਜ਼ਾਦ ਦਾ ਜਨਮ-ਦਿਵਸ਼, ਨੌਜਵਾਨ-ਦਿਵਸ ਆਦਿ ਮਨਾਏ ਗਏ। ਸਾਰੀਆਂ ਹੀ ਕਿਸਾਨੀ ਸਟੇਜਾਂ ਉੱਪਰ ਇਨ੍ਹਾਂ ਦਿਨਾਂ ਨਾਲ ਜੋੜ ਕੇ ਵਿਸ਼ੇਸ਼ ਪ੍ਰੋਗਰਾਮ ਕੀਤੇ ਗਏ।
ਇਸ ਅੰਦੋਲਨ ਦਾ ਹੁਣ ਤੀਸਰਾ ਪੜਾਅ ਆਰੰਭ ਹੋ ਗਿਆ ਹੈ ਜਿਸ ਵਿਚ ਕਿਸਾਨ ਆਗੂਆਂ ਵੱਲੋਂ ਅੰਦੋਲਨ ਨੂੰ ਤੇਜ਼ ਕਰਨ ਲਈ ਇਸ ਨੂੰ ਨਵਾਂ ਰੂਪ ਦੇਣ ਦੇਣ ਲਈ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਇਸ ਭਰਮ-ਜਾਲ ਵਿਚ ਹੈ ਕਿ ਇਹ ਅੰਦੋਲਨ ਲੰਮੇਰਾ ਹੋ ਜਾਣ ਦੀ ਹਾਲਤ ਵਿਚ ਅਤੇ ਅੱਗੋਂ ਅਪ੍ਰੈਲ ਮਹੀਨੇ ਹਾੜ੍ਹੀ ਦੀ ਫ਼ਸਲ ਦੀ ਸਾਂਭ-ਸੰਭਾਲ ਲਈ ਕਿਸਾਨ ਆਪਣੇ ਆਪ ਹੀ ਇੱਥੋਂ ਅੰਦੋਲਨ ਛੱਡ ਕੇ ਆਪਣੇ ਪਿੰਡਾਂ ਨੂੰ ਚਲੇ ਜਾਣਗੇ। ਪਰ ਓਧਰ ਕਿਸਾਨਾਂ ਲਈ ਉਨ੍ਹਾਂ ਦੀ ਹੋਂਦ ਦਾ ਸੁਆਲ ਹੈ। ਉਹ ਆਪਣੀਆਂ ਜ਼ਮੀਨਾਂ ਜਿਨ੍ਹਾਂ ਉਹ ਮਾਂ ਸਮਝਦੇ ਹਨ, ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਹ ਅੰਦੋਲਨ ਹੁਣ ਜਨ-ਅੰਦੋਲਨ ਰੂਪੀ ਲੋਕ-ਲਹਿਰ ਬਣ ਕੇ ਇਸ ਪੜਾਅ ‘ਤੇ ਪਹੁੰਚ ਚੁੱਕਾ ਹੈ ਕਿ ਜੇਕਰ ਹੁਣ ਇਸ ਵਿਚ ਕੁਝ ਢਿੱਲ-ਮੱਠ ਆਉਂਦੀ ਹੈ ਤਾਂ ਫਿਰ ਅੱਗੋਂ ਕਈ ਕਿਸਾਨੀ ਲਹਿਰ ਉੱਠਣ ਦੀ ਸੰਭਾਵਨਾ ਬਣਨੀ ਮੁਸ਼ਕਲ ਹੋ ਜਾਏਗੀ। ਕਿਸਾਨ-ਆਗੂ ਅੰਦੋਲਨ ਦੀ ਇਸ ਹਾਲਤ ਨੂੰ ਭਲੀ-ਭਾਂਤ ਸਮਝਦੇ ਹਨ ਅਤੇ ਉਹ ਇਸ ਵਿਚ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਲਿਆਉਣਾ ਚਾਹੁੰਦੇ, ਸਗੋਂ ਉਹ ਹੁਣ ਪੰਜਾਬ, ਹਰਿਆਣੇ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰ ਸੂਬਿਆਂ ਵਿਚ ਕਿਸਾਨ ਪੰਚਾਇਤਾਂ ਕਰਕੇ ਇਸ ਅੰਦੋਲਨ ਨੂੰ ਹੋਰ ਫੈਲਾਉਣ ਦੇ ਯਤਨ ਕਰ ਰਹੇ ਹਨ। ਅਗਲੇ ਕੁਝ ਮਹੀਨਿਆਂ ਵਿਚ ਪੱਛਮੀ ਬੰਗਾਲ, ਆਸਾਮ, ਪਾਂਡੂਚੇਰੀ, ਤਾਮਿਲਨਾਡੂ ਤੇ ਕੇਰਲਾ ਵਿਚ ਵਿਧਾਨ ਸਭਾਵਾਂ ਦੀਆਂ ਚੋਣਾਂ ਵੀ ਹੋਣ ਵਾਲੀਆਂ ਹਨ ਅਤੇ ਕਿਸਾਨ ਆਗੂ ਇਨ੍ਹਾਂ ਚੋਣਾਂ ਦੌਰਾਨ ਉੱਥੇ ਚੋਣ-ਰੈਲੀਆਂ ਵਿਚ ਜਾ ਕੇ ਕਿਸਾਨੀ ਮਸਲੇ ਉਭਾਰਨ ਦੀਆਂ ਯੋਜਨਾਵਾਂ ਵੀ ਬਣਾ ਰਹੇ ਹਨ। ਖ਼ੈਰ, ਇਹ ਤਾਂ ਇਸ ਅੰਦੋਲਨ ਦੇ ਇਸ ਤੀਸਰੇ ਪੜਾਅ ਦਾ ਅਹਿਮ ਹਿੱਸਾ ਹੈ। ਇਸ ਸਮੇਂ ਦੋਵੇਂ ਧਿਰਾਂ ਆਪੋ-ਆਪਣੀ ਜ਼ਿਦ ‘ઑਤੇ ਕਾਇਮ ਹਨ ਅਤੇ ਉਨ੍ਹਾਂ ਦੀ ઑਜ਼ਿਦ਼ ਇਸ ਸ਼ੇਅਰ ਨਾਲ ਮੇਲ ਖਾਂਦੀ ਲੱਗਦੀ ਹੈ:
ਆਂਧੀਓਂ ਕੋ ਜ਼ਿਦ ਹੈ ਜਹਾਂ ਬਿਜਲੀਆਂ ਗਿਰਾਨੇ ਕੀ,
ਮੁਝੇ ਭੀ ਜ਼ਿਦ ਹੈ, ਵਹੀਂ ਆਸ਼ੀਆਂ ਬਸਾਨੇ ਕੀ,
ਹਿੰਮਤ ਔਰ ਹੌਸਲੇ ਬੁਲੰਦ ਹੈਂ,
ਖੜਾ ਹੂੰ, ਅਭੀ ਗਿਰਾ ਨਹੀਂ ਹੂੰ!
ਅਭੀ ਜੰਗ ਜਾਰੀ ਹੈ, ਔਰ ਮੈਂ ਹਾਰਾ ਨਹੀਂ ਹੂੰ!
ਇਸ ਕਿਸਾਨੀ ਅੰਦੋਲਨ ਦੇ ਕਈ ਖ਼ੂਬਸੂਰਤ ਪੱਖ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਇਸ ਅੰਦੋਲਨ ਦਾ ‘ਹਾਸਲ’ ਕਿਹਾ ਜਾ ਸਕਦਾ ਹੈ। ਆਓ! ਇਸ ਦੇ ਬਾਰੇ ਕੁਝ ਵਿਚਾਰ ਕਰੀਏ :
ਇਸ ਅੰਦੋਲਨ ਦੀ ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਿਚ ਪੰਜਾਬ ਤੇ ਹਰਿਆਣੇ ਦੇ ਕਿਸਾਨ ઑਭਰਾਵਾਂ਼ ਵਾਂਗ ਵਿਚਰ ਰਹੇ ਹਨ। ਇੰਜ ਲੱਗਦਾ ਹੈ ਜਿਵੇਂ ਉਨ੍ਹਾਂ ਵਿਚਕਾਰ ਹੁਣ ઑਐੱਸ.ਵਾਈ.ਐੱਲ਼ ਨਹਿਰ ਜਾਂ ਕੋਈ ਹੋਰ ਮਸਲਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਉੱਤਰ-ਪ੍ਰਦੇਸ਼, ਮੱਧ-ਪ੍ਰਦੇਸ਼, ਰਾਜਸਥਾਨ ਤੇ ਹੋਰ ਕਈ ਸੂਬਿਆਂ ਦੇ ਕਿਸਾਨ ਵੀ ਦਿੱਲੀ ਦੀਆਂ ਹੱਦਾਂ਼ ‘ਤੇ ਆ ਬੈਠੇ ਹਨ। ਇਨ੍ਹਾਂ ਤੋਂ ਇਲਾਵਾ ਮਹਾਰਾਸ਼ਟਰ, ਕਰਨਾਟਕ, ਕੇਰਲਾ, ਬੰਗਾਲ ਤੇ ਹੋਰ ਸੂਬਿਆਂ ਦੇ ਕਿਸਾਨ ਆਪੋ-ਆਪਣੇ ਸੂਬਿਆਂ ਵਿਚ ਧਰਨੇ ਦੇ ਰਹੇ ਹਨ ਅਤੇ ਮੁਜ਼ਾਹਰੇ ਕਰ ਰਹੇ ਹਨ। ਇਸ ਤਰ੍ਹਾਂ ਇਹ ਕਿਸਾਨ ਅੰਦੋਲਨ ਹੁਣ ਦੇਸ਼-ਵਿਆਪੀ ਅੰਦੋਲਨ ਬਣ ਗਿਆ ਹੈ।
ਇਸ ਅੰਦੋਲਨ ਨੂੰ ਅੰਤਰ-ਰਾਸ਼ਟਰੀ ਪ੍ਰਸਿੱਧੀ ਅਤੇ ਹਮਾਇਤ ਹਾਸਲ ਹੋਈ ਹੈ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਸਪੇਨ ਆਦਿ ਬਹੁਤ ਸਾਰੇ ਦੇਸ਼ਾਂ ਤੋਂ ਲੋਕਾਂ ਵੱਲੋਂ ਵੱਖ-ਵੱਖ ਥਾਵਾਂ ‘ઑਤੇ ਕਾਰ-ਰੈਲੀਆਂ ਕੱਢ ਕੇ ਅਤੇ ਸੜਕਾਂ ਦੇ ਦੋਹੀਂ ਪਾਸੀਂ ਵੱਡੇ-ਵੱਡੇ ਬੈਨਰ ਤੇ ਪੋਸਟਰ ਫੜ ਕੇ ਸਾਰਾ-ਸਾਰਾ ਦਿਨ ਖਲੋ ਕੇ ਭਾਰਤੀ ਕਿਸਾਨਾਂ ਨਾਲ ਇਕਜੁੱਟਤਾ ਵਿਖਾ ਕੇ ਉਨ੍ਹਾਂ ਦੇ ਇਸ ਅੰਦੋਲਨ ਦੀ ਹਮਾਇਤ ਕੀਤੀ ਹੈ ਅਤੇ ਇਹ ਹਮਾਇਤ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਇਹ ਅੰਦੋਲਨ ਹੁਣ ਕੇਵਲ ਦੇਸ਼-ਵਿਆਪੀ ਨਾ ਰਹਿ ਕੇ ਵਿਸ਼ਵ-ਵਿਆਪੀ ਬਣ ਗਿਆ ਹੈ।
ਕਿਸਾਨਾਂ ਦਾ ਇਹ ਅੰਦੋਲਨ ਗਿਣਾਤਮਕ ਪੱਖੋਂ ਸੰਸਾਰ-ਭਰ ਦਾ ਸੱਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਬਣ ਚੁੱਕਾ ਹੈ। ਇਸ ਵਿਚ ਲੱਖਾਂ ਦੀ ਗਿਣਤੀ ਵਿਚ ਕਿਸਾਨ, ਆੜ੍ਹਤੀਏ, ਪੱਲੇਦਾਰ, ਛੋਟੇ ਦੁਕਾਨਦਾਰ, ਮਜ਼ਦੂਰ, ਰੇੜ੍ਹੀ-ਫੜੀ ਵਾਲੇ ਅਤੇ ਹੋਰ ਲੱਗਭੱਗ ਸਾਰੇ ਹੀ ਵਰਗਾਂ ਦੇ ਲੋਕ ਸ਼ਾਮਲ ਹਨ। ਇੱਥੇ ਧਰਮ, ਨਸਲ ਤੇ ਜ਼ਾਤ-ਬਰਾਦਰੀ ਦਾ ਕੋਈ ਵੀ ਭੇਦ-ਭਾਵ ਨਜ਼ਰ ਨਹੀਂ ਆ ਰਿਹਾ। ਇਸ ਅੰਦੋਲਨ ਦੀ ਸੱਭ ਤੋਂ ਵਧੀਆ ਗੱਲ ਹੈ ਕਿ ਇਹ ਅੰਦੋਲਨ ਕਿਸੇ ਵੀ ਕਿਸਮ ਦੀ ਰਾਜਸੀ-ਰੰਗਤ ਤੋਂ ਕੋਹਾਂ ਦੂਰ ਹੈ। ਕਿਸਾਨ ਆਗੂਆਂ ਵੱਲੋਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਨੂੰ ਕਿਸਾਨੀ ਸਟੇਜਾਂ ਉੱਪਰ ਨਹੀਂ ਚੜ੍ਹਨ ਦਿੱਤਾ ਗਿਆ। ਅੰਦੋਲਨ ਨੂੰ ਚੱਲਦਿਆਂ ਤਿੰਨ ਮਹੀਨਿਆਂ ਤੋਂ ਵਧੇਰਾ ਸਮਾਂ ਹੋ ਗਿਆ ਹੈ ਅਤੇ ਇਸ ਦੌਰਾਨ ਕੋਈ ਵੀ ਮਾੜੀ ਘਟਨਾ ਵੇਖਣ-ਸੁਣਨ ਨੂੰ ਨਹੀਂ ਮਿਲੀ। ਇਸ ਦੇ ਲਈ ਕਿਸਾਨ ਲੀਡਰਸ਼ਿਪ ਦੀ ਦੂਰ-ਦਰਸ਼ਤਾ ਅਤੇ ਸੂਝ ਅਤੇ ਲੋਕਾਂ ਦੀ ਸਿਆਣਪ ਦੀ ਦਾਤ ਦੇਣੀ ਬਣਦੀ ਹੈ। ਇਸ ਅੰਦੋਲਨ ਵਿਚ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੇ ਨਾਲ-ਨਾਲ ਪੰਜਾਬੀ ਗੱਭਰੂ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਹਨ। ਉਹ ਪੰਜਾਬੀ ਗੱਭਰੂ, ਜਿਨ੍ਹਾਂ ਨੂੰ ਦੇਸ਼ ਦੇ ਮੀਡੀਏ ਦੇ ਇਕ ਹਿੱਸੇ ਵੱਲੋਂ ઑਨਸ਼ੇੜੀ਼, ઑਅਮਲ਼ੀ ਤੇ ਕਈ ਹੋਰ ઑਵਿਸ਼ੇਸ਼ਣਾਂ਼ ਨਾਲ ਨਿਵਾਜਿਆ ਗਿਆ ਸੀ, ਆਪਣੇ ਖ਼ੂਬਸੂਰਤ ਅਤੇ ਤੱਕੜੇ ਜੁੱਸਿਆਂ ਨਾਲ ਇੱਥੇ ਲਗਾਤਾਰ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ। ਉਨ੍ਹਾਂ ਵਿਚ ਕਈ ਬਾਡੀ-ਬਿਲਡਰ ਤੇ ਕਬੱਡੀ ਦੇ ਖਿਲਾੜੀ ਵੀ ਨਜ਼ਰ ਆ ਰਹੇ ਹਨ। ਵੱਖ-ਵੱਖ ਕਲਾਕਾਰ, ਲੇਖਕ, ਬੁੱਧੀਜੀਵੀ, ਗਾਇਕ, ਰਾਗੀ-ਢਾਡੀ, ਧਾਰਮਿਕ-ਪ੍ਰਚਾਰਕ, ਡਾਕਟਰ, ਇੰਜੀਨੀਅਰ, ਅਧਿਆਪਕ, ਵਕੀਲ, ਸਾਬਕਾ-ਜੱਜ, ਸਮਾਜ-ਸੇਵੀ, ਗੱਲ ਕੀ ਹਰੇਕ ਵਰਗ ਦੇ ਲੋਕ ਇਨ੍ਹਾਂ ਧਰਨਿਆਂ ਵਿਚ ਸ਼ਾਮਲ ਹੋ ਕੇ ਕਿਸਾਨ-ਭਰਾਵਾਂ ਦੇ ਇਸ ਅੰਦੋਲਨ ਨੂੰ ਸਫ਼ਲ ਬਨਾਉਣ ਵਿਚ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ।
ਅੰਦੋਲਨ ਵਿਚ ਵੱਖ-ਵੱਖ ਥਾਵਾਂ ઑਤੇ ਖਾਧ-ਪਦਾਰਥਾਂ ਦੇ ਬੇਸ਼ੁਮਾਰ ਲੰਗਰ ਲੱਗੇ ਹੋਏ ਹਨ ਜਿਨ੍ਹਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪੱਕ ਰਹੇ ਹਨ। ਇੱਥੋਂ ਤੱਕ ਕਿ ਸਰਦੀਆਂ ਦੇ ਦਿਨਾਂ ਵਿਚ ਅਲਸੀ ਤੇ ਖੋਏ ਦੀਆਂ ਪਿੰਨੀਆਂ, ਵੇਸਣ ਦੀ ਬਰਫ਼ੀ, ਲੱਡੂ, ਮੱਠੀਆਂ ਤੇ ਹੋਰ ਨਮਕੀਨਾਂ, ਬਦਾਮ, ਕਾਜੂ, ਅਖਰੋਟ ਦੀਆਂ ਗਿਰੀਆਂ ਤੇ ਸੌਗੀ ਦੀ ਬਹੁਤਾਤ ਹੈ। ਇਹ ਵਸਤਾਂ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਇੱਥੇ ਪਹੁੰਚਾਈਆਂ ਗਈਆਂ ਸਨ ਅਤੇ ਹੁਣ ਮੌਸਮ ਬਦਲਣ ਨਾਲ ਸਰੀਰ ਨੂੰ ਠੰਢਕ ਪਹੁੰਚਾਉਣ ਵਾਲੇ ਪਦਾਰਥਾਂ ਦਾ ਸੇਵਨ ਸ਼ੁਰੂ ਹੋ ਚੁੱਕਾ ਹੈ। ਹੋਰ ਲੰਗਰਾਂ ਦੇ ਨਾਲ਼-ਨਾਲ਼ ਇੱਥੇ ઑਪੁਸਤਕਾਂ ਦੇ ਲੰਗਰ਼ ਵੀ ਲੱਗੇ ਹੋਏ ਹਨ।
ਸੂਰਬੀਰਤਾ ਨਾਲ ਭਰਪੂਰ ਅਗਾਂਹ-ਵਧੂ ਸਾਹਿਤਕ ਪੁਸਤਕਾਂ ਪਹਿਲਾਂ ਵੱਡੇ-ਵੱਡੇ ਟੋਕਰਿਆਂ ਵਿਚ ਸਜਾ ਕੇ ਰੱਖੀਆਂ ਗਈਆਂ ਸਨ ਅਤੇ ਹੁਣ ਇਨ੍ਹਾਂ ਦੇ ਲਈ ਪੁਸਤਕ-ਰੈਕਾਂ (Book Racks) ਦਾ ਵੀ ਪ੍ਰਬੰਧ ਹੋ ਚੁੱਕਾ ਹੈ। ਕਈ ਨਵ-ਪ੍ਰਕਾਸ਼ਿਤ ਪੁਸਤਕਾਂ ਇੱਥੇ ਲੋਕ-ਅਰਪਿਤ ਕੀਤੀਆਂ ਜਾ ਰਹੀਆਂ ਹਨ। ਸਥਾਨਕ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇੱਥੇ ઑਦਵਾਈਆਂ ਦੇ ਲੰਗਰ਼ ਵੀ ਕਾਫ਼ੀ ਵਿਖਾਈ ਦੇ ਰਹੇ ਹਨ।
ਡਾਕਟਰਾਂ ਦੀਆਂ ਬਹੁਤ ਸਾਰੀਆਂ ਐਂਬੂਲੈਂਸਾਂ ਮੌਜੂਦ ਹਨ ਜਿਨ੍ਹਾਂ ਦੇ ਅੱਗੇ ਕੁਰਸੀਆਂ-ਮੇਜ਼ਾਂ ‘ਤੇ ਬੈਠੇ ਹੋਏ ਡਾਕਟਰ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦੇ ਰਹੇ ਹਨ। ਸਰਕਾਰੀ ਸੇਵਾ ਕਰਦੇ ਹੋਏ ਕਈ ਡਾਕਟਰ ਛੁੱਟੀਆਂ ਲੈ ਕੇ ਇੱਥੇ ਆਪਣੀਆਂ ਬਹੁ-ਮੁੱਲੀਆਂ ਸੇਵਾਵਾਂ ਦੇ ਰਹੇ ਹਨ। ਡਾ. ਸਵੈਮਾਨ ਸਿੰਘ ਵਰਗੇ ਕਈ ਡਾਕਟਰ ਅਮਰੀਕਾ ਅਤੇ ਹੋਰ ਦੇਸ਼ਾਂ ਤੋੇਂ ਵੀ ਆ ਕੇ ਇਹ ਸੇਵਾ ਬਾਖ਼ੂਬੀ ਨਿਭਾਅ ਰਹੇ ਹਨ।
ਇੱਥੇ ਇਸ ਅੰਦੋਲਨ ਵਿਚ ઑਇਪਟਾ਼ ਵਰਗੀਆਂ ਅਗਾਂਹ-ਵਧੂ ਨਾਟਕ-ਮੰਡਲੀਆਂ ਵੱਲੋਂ ਲੋਕ-ਪੱਖੀ ਨਾਟਕ ਖੇਡੇ ਜਾ ਰਹੇ ਹਨ ਅਤੇ ਜੋਸ਼ੀਲੇ ਗੀਤ ਗਾਏ ਜਾ ਰਹੇ ਹਨ ਜਿਨ੍ਹਾਂ ਵਿਚ ਲੋਕਾਂ ਨੂੰ ਸਾਰਥਕ ਸੁਨੇਹੇ ਦਿੱਤੇ ਜਾ ਰਹੇ ਹਨ। ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਰਹਿਣ-ਸਹਿਣ ਦੇ ਪ੍ਰਬੰਧ ਇੱਥੇ ਵੱਡੀ ਗਿਣਤੀ ਵਿਚ ਕੀਤੇ ਗਏ ਹਨ। ਦਿੱਲੀ ਅਤੇ ਇਸ ਦੇ ਨਾਲ ਲੱਗਦੇ ਹਰਿਆਣੇ ਦੇ ਲੋਕਾਂ ਨੇ ਆਪਣੇ ਘਰਾਂ ਦੇ ਦਰ-ਦਰਵਾਜ਼ੇ ਖੋਲ੍ਹ ਦਿੱਤੇ ਹਨ। ਧਰਨੇ ਵਿਚ ਸ਼ਾਮਲ ਬੀਬੀਆਂ ਤੇ ਬਜ਼ੁਰਗ ਇਨ੍ਹਾਂ ਵਿਚ ਰਾਤ ਨੂੰ ਇੱਥੇ ਵਿਸ਼ਰਾਮ ਕਰਦੇ ਹਨ ਅਤੇ ਦਿਨ ਵੇਲੇ ਉਹ ਧਰਨਿਆਂ ਵਿਚ ਸ਼ਾਮਲ ਹੁੰਦੇ ਹਨ। ਅੰਤਰ-ਰਾਸ਼ਟਰੀ ਸੇਵਾ ਸੰਸਥਾ ઑਖਾਲਸਾ-ਏਡ਼ ਵੱਲੋਂ 500 ਬਿਸਤਰਿਆਂ ਦਾ ਪੂਰਨ ઑਰੇਨ-ਪਰੂਫ਼ ਪੰਡਾਲ਼ ਤਿਆਰ ਕੀਤਾ ਗਿਆ ਹੈ ਜਿਸ ਵਿਚ ਸੀਸੀਟੀਵੀਜ਼, ਫ਼ੋਨ-ਚਾਰਜਰਾਂ, ਪਖ਼ਾਨਿਆਂ ਆਦਿ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ਼ ਹੀ ઑਖਾਲਸਾ-ਏਡ਼ ਅਤੇ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਡਾ.ਐੱਸ.ਪੀ.ਸਿੰਘ ਉਬਰਾਏ ਤੇ ਕਈ ਹੋਰ ਦਾਨੀ-ਸੱਜਣਾਂ ਵੱਲੋਂ ਚਲਾਈਆਂ ਜਾ ਰਹੀਆਂ ਸੇਵਾ-ਸੰਸਥਾਵਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਸੌਣ ਲਈ ਗੱਦੇ, ਕੰਬਲ, ਜੈਕਟਾਂ, ਲੋਈਆਂ, ਸ਼ਾਲਾਂ, ਬੁਨੈਣਾਂ, ਜੁਰਾਬਾਂ, ਤੌਲੀਏ ਤੇ ਹੋਰ ਲੋੜੀਂਦੀਆਂ ਚੀਜ਼ਾਂ-ਵਸਤਾਂ ਮੁਹੱਈਆ ਕੀਤੀਆਂ ਗਈਆਂ ਹਨ। ਅੰਦੋਲਨ ਵਾਲੀਆਂ ਥਾਵਾਂ ઑਤੇ ਕਈ ਦਾਨੀ-ਸੱਜਣਾਂ ਵੱਲੋਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਅਤੇ ઑਮਸਾਜ ਮਸ਼ੀਨਾਂ਼ (ਦੱਬਣ-ਘੁੱਟਣ ਵਾਲੀਆਂ ਮਸ਼ੀਨਾਂ) ਲਗਾਈਆਂ ਗਈਆਂ ਹਨ ਅਤੇ ਕਿਸਾਨ ਇਨ੍ਹਾਂ ਦਾ ਖ਼ੂਬ ਲਾਭ ਉਠਾ ਰਹੇ ਹਨ। ਧਰਨਿਆਂ ਦੇ ਦੌਰਾਨ ਐਂਬੂਲੈਂਸ ਅਤੇ ਹੋਰ ਜ਼ਰੂਰੀ-ਸੇਵਾਵਾਂ ਨੂੰ ਰਸਤਾ ਦਿੱਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਵਿਚ ਕਿਸੇ ਕਿਸਮ ਦਾ ਵਿਘਨ ਨਾ ਪਵੇ। ਸੜਕਾਂ ਦੇ ਦੋਵੇਂ ਪਾਸੇ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਹੋਈਆਂ ਹਨ ਅਤੇ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾਂ ਦੇ ਅਨੁਸਾਰ ਸਗੋਂ ਇਸ ਦੌਰਾਨ ਉਨ੍ਹਾਂ ਦੀ ਸੇਲ ਵਿਚ ਕਾਫੀ ਵਾਧਾ ਹੋਇਆ ਹੈ।
ਕਈ ਕਿਸਾਨ ਕਿਸੇ ਜ਼ਰੂਰੀ ਘਰੇਲੂ ਕੰਮਾਂ ਦੇ ਕਾਰਨ ਵਾਪਸ ਵੀ ਆ ਰਹੇ ਹਨ ਪਰ ਉਨ੍ਹਾਂ ਦੀ ਥਾਂ ‘ઑਤੇ ਹੋਰ ਕਿਸਾਨ ਬਹੁਤ ਵੱਡੀ ਗਿਣਤੀ ਵਿਚ ਦਿੱਲੀ ਨੂੰ ਜਾ ਰਹੇ ਹਨ।
ਸੁਣਨ ਵਿਚ ਆਇਆ ਹੈ ਕਿ ਜੇਕਰ 20 ਕਿਸਾਨ ਘਰਾਂ ਨੂੰ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਦੀ ਥਾਂ ‘ઑਤੇ 40-50 ਕਿਸਾਨ ਦਿੱਲੀ ਨੂੰ ਜਾ ਰਹੇ ਹਨ। ਪਿੰਡਾਂ ਵਿਚ ਲੋਕਾਂ ਨੇ ਆਪਣੀਆਂ ਵਾਰੀਆਂ ਬੰਨ੍ਹ ਲਈਆਂ ਹਨ ਅਤੇ ਉਹ ਹੁਣ ਵਾਰੀ ਵਾਰੀ ਦਿੱਲੀ ਕਿਸਾਨ ਮੋਰਚੇ ਵਿਚ ਹਾਜ਼ਰੀਆਂ ਭਰ ਰਹੇ ਹਨ।
ਕਣਕ ਦੀ ਫਸਲ ਸਾਂਭਣ ਲਈ ਵੀ ਉਨ੍ਹਾਂ ਨੇ ਪੂਰੀ ਯੋਜਨਾਬੰਦੀ ਕਰ ਲਈ ਹੈ ਅਤੇ ਪਿੰਡਾਂ ਵਿਚ ਨੌਜਵਾਨਾਂ ਦੀਆਂ ਕਮੇਟੀਆਂ ਬਣ ਗਈਆਂ ਹਨ ਜੋ ਅੰਦੋਲਨ ਵਿਚ ਪੂਰਾ ਸਮਾਂ ਸ਼ਾਮਲ ਹੋਣ ਵਾਲੇ ਕਿਸਾਨਾਂ ਦੀ ਕਣਕ ਦੀ ਵਾਢੀ ਪਹਿਲ ਦੇ ਆਧਾਰ ‘ઑਤੇ ਕਰਵਾਉਣਗੀਆਂ ਅਤੇ ਜਿਨਸ ਨੂੰ ਮੰਡੀਆਂ ਵਿਚ ਵੇਚਣ ਲਈ ਲਿਜਾਣਗੀਆਂ। ਇਸ ਅੰਦੋਲਨ ਵਿਚ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

Check Also

ਖੇਤੀ ਸਬੰਧੀ ਚੁਣੌਤੀਆਂ, ਆਰਥਿਕਤਾ ਤੇ ਕਿਸਾਨ ਅੰਦੋਲਨ

ਗੁਰਮੀਤ ਸਿੰਘ ਪਲਾਹੀ ਭਾਰਤ ਵਿਚ ਖੇਤੀ ਖੇਤਰ ‘ਚ ਮੰਦੀ ਦਾ ਸਿੱਧਾ ਅਸਰ ਕਿਸਾਨਾਂ ਉਤੇ ਪੈਂਦਾ …