ਮੋਗਾ/ਬਿਊਰੋ ਨਿਊਜ਼
ਮੋਗਾ ਦੇ ਪਿੰਡ ਆਲਮਵਾਲਾ ਵਿਖੇ ਅੱਜ ਬਾਅਦ ਦੁਪਹਿਰ ਕਾਰ ਸਵਾਰਾਂ ਨੇ ਇਕ 12 ਸਾਲ ਦੇ ਬੱਚੇ ਨੂੰ ਅਗਵਾ ਲਿਆ ਅਤੇ ਫ਼ਰਾਰ ਹੋ ਗਏ। ਮੌਕੇ ਉੱਤੇ ਪੁੱਜੀ ਪੁਲਿਸ ਮੁੱਢਲੀ ਜਾਣਕਾਰੀ ਹਾਸਲ ਕਰਨ ਮਗਰੋਂ ਅਗਵਾਕਾਰਾਂ ਦੇ ਸੁਰਾਗ ਲੱਭਣ ਲਈ ਜੁਟ ਗਈ ਹੈ। ਅਮਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਆਲਮਵਾਲਾ ਆਪਣੇ ਦੋਸਤ ਨਾਲ ਘਰ ਦੇ ਗੇਟ ਅੱਗੇ ਖੜ੍ਹਾ ਸੀ। ਮਾਰੂਤੀ ਕਾਰ ਵਿਚ ਸਵਾਰ ਨੌਜਵਾਨਾਂ ਨੇ ਬੱਚਿਆਂ ਕੋਲੋਂ ਪੀਣ ਲਈ ਪਾਣੀ ਦੀ ਮੰਗ ਕੀਤੀ। ਇਕ ਬੱਚਾ ਘਰ ਅੰਦਰ ਪਾਣੀ ਲੈਣ ਲਈ ਚਲਾ ਗਿਆ ਅਤੇ ਕਾਰ ਸਵਾਰ ਵਿਅਕਤੀ ਅਮਨਦੀਪ ਸਿੰਘ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ। ਪੁਲਿਸ ਮੁਤਾਬਕ ਹਾਲੇ ਤੱਕ ਅਗਵਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

