Breaking News
Home / ਭਾਰਤ / ਕਰੋਨਾ ਨੇ ਢਾਹ ਲਿਆ ਮਹਾਂਸ਼ਕਤੀ ਅਮਰੀਕਾ ਨੂੰ

ਕਰੋਨਾ ਨੇ ਢਾਹ ਲਿਆ ਮਹਾਂਸ਼ਕਤੀ ਅਮਰੀਕਾ ਨੂੰ

ਵਿਸ਼ਵ ਭਰ ਵਿਚ 48 ਹਜ਼ਾਰ ਤੋਂ ਵੱਧ ਮੌਤਾਂ, ਇਟਲੀ ਤੇ ਸਪੇਨ ‘ਚ ਮੌਤਾਂ ਦਾ ਅੰਕੜਾ 10-10 ਹਜ਼ਾਰ ਤੋਂ ਪਾਰ
ਭਾਰਤ ‘ਚ ਕਰੋਨਾ ਪੀੜਤਾਂ ਦੀ ਗਿਣਤੀ 2 ਹਜ਼ਾਰ ਤੋਂ ਟੱਪੀ
ਨਵੀਂ ਦਿੱਲੀ/ਬਿਊਰੋ ਨਿਊਜ਼
ਇਸ ਸਮੇਂ ਸਾਰਾ ਵਿਸ਼ਵ ਜਿੱਥੇ ਕਰੋਨਾ ਤੋਂ ਬਚਣ ਲਈ ਘਰਾਂ ‘ਚ ਕੈਦ ਹੈ ਉਥੇ ਹੀ ਮਹਾਂਸ਼ਕਤੀ ਅਮਰੀਕਾ ਨੂੰ ਵੀ ਕਰੋਨਾ ਨੇ ਪੂਰੀ ਤਰ੍ਹਾਂ ਢਾਹ ਲਿਆ ਹੈ। 2 ਲੱਖ 20 ਹਜ਼ਾਰ ਦੇ ਕਰੀਬ ਕਰੋਨਾ ਪੀੜਤ ਮਰੀਜ਼ ਇਸ ਸਮੇਂ ਪੂਰੇ ਯੂਐਸਏ ਵਿਚ ਹਨ ਤੇ 5 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਦੋਂਕਿ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਮਾਤਰ 8800 ਕੁ ਹੀ ਹੈ। ਇਸੇ ਤਰ੍ਹਾਂ ਇਟਲੀ ਅਤੇ ਸਪੇਨ ‘ਚ ਪੀੜਤਾਂ ਦੀ ਗਿਣਤੀ 1 ਲੱਖ 10-10 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ ਤੇ ਦੋਵੇਂ ਮੁਲਕਾਂ ਮੌਤਾਂ ਵੀ 10-10 ਹਜਾਰ ਤੋਂ ਵੱਧ ਹੋ ਚੁੱਕੀਆਂ ਹਨ। ਪੂਰੇ ਵਿਸ਼ਵ ਵਿਚ ਖ਼ਬਰਾਂ ਪੜ੍ਹੇ ਜਾਣ ਤੱਕ 48 ਹਜ਼ਾਰ 500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਦਕਿ ਕਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵੀ 9 ਲੱਖ 55 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ। ਪੰਜਾਬ ਵਿਚ ਜਿੱਥੇ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 50 ਦੇ ਲਾਗੇ ਅੱਪੜ ਗਈ ਹੈ, ਉਥੇ ਹੀ 5 ਵਿਅਕਤੀ ਆਪਣੀ ਜਾਨ ਵੀ ਗੁਆ ਚੁੱਕੇ ਹਨ। ਜਦੋਂਕਿ ਸਮੁੱਚੇ ਭਾਰਤ ਵਿਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 2000 ਨੂੰ ਪਾਰ ਕਰ ਗਈ ਹੈ ਤੇ 61 ਤੋਂ ਵੱਧ ਮੌਤਾਂ ਹੋ ਗਈਆਂ ਹਨ।

Check Also

ਆਸਕਰ ਐਵਾਰਡ ’ਚ ਜਾਵੇਗੀ ਆਮਿਰ ਖਾਨ ਦੀ ਫਿਲਮ ‘ਲਾਪਤਾ ਲੇਡੀਜ਼’

2 ਮਾਰਚ 2025 ਨੂੰ ਹੋਣਾ ਹੈ ਆਸਕਰ ਐਵਾਰਡ ਸਮਾਰੋਹ ਮੁੰਬਈ/ਬਿਊਰੋ ਨਿਊਜ਼ ਆਸਕਰ 2025 ਵਿਚ ਫਿਲਮ …