ਪੰਜਾਬ ‘ਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੋਈ 46
ਮੋਹਾਲੀ/ਬਿਊਰੋ ਨਿਊਜ਼ਕੋਰੋਨਾ ਵਾਇਰਸ ਕਾਰਨ ਮੋਹਾਲੀ ਦੇ ਨਵਾਂਗਾਓਂ ‘ਚ 65 ਸਾਲਾ ਦੇ ਬਜ਼ੁਰਗ ਦੀ ਮੌਤ ਤੋਂ ਬਾਅਦ ਅੱਜ ਤਿੰਨ ਹੋਰ ਵਿਅਕਤੀ ਕੋਰੋਨਾ-ਪਾਜ਼ਿਟਿਵ ਪਾਏ ਗਏ ਹਨ। ਇੰਝ ਹੁਣ ਮੋਹਾਲੀ ‘ਚ ਕੋਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵਧ ਕੇ 10 ਹੋ ਗਏ ਅਤੇ ਪੰਜਾਬ ‘ਚ ਹੁਣ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 46 ਹੋ ਗਈ ਹੈ। ਮੋਹਾਲੀ ਦੇ ਫ਼ੇਸ-9 ਦੀ 60 ਸਾਲਾ ਔਰਤ ਤੇ ਉਸ ਦੀ 9 ਸਾਲਾ ਪੋਤਰੀ ਕੋਰੋਨਾ-ਪਾਜ਼ਿਟਿਵ ਪਾਈਆਂ ਗਈਆਂ ਹਨ। ਇਹ 60-ਸਾਲਾ ਔਰਤ ਕੈਨੇਡਾ ਤੋਂ ਆਈ ਉਸ ਜੋੜੀ ਦੀ ਮਾਂ ਹੈ, ਜਿਹੜੇ ਲੰਘੀ 30 ਮਾਰਚ ਨੂੰ ਪਾਜ਼ਿਟਿਵ ਪਾਏ ਗਏ ਸਨ। ਇਨ੍ਹਾਂ ਤੋਂ ਇਲਾਵਾ ਜਗਤਪੁਰਾ ਦਾ 45 ਸਾਲਾ ਵਿਅਕਤੀ ਵੀ ਕੋਰੋਨਾ-ਪਾਜ਼ਿਟਿਵ ਪਾਇਆ ਗਿਆ ਹੈ। ਦੂਜੇ ਪਾਸੇ ਅੱਜ ਲੁਧਿਆਣਾ ‘ਚ ਵੀ ਇੱਕ ਔਰਤ ਕੋਰੋਨਾ-ਪਾਜ਼ਿਟਿਵ ਪਾਈ ਗਈ। ਅੰਮ੍ਰਿਤਸਰ ਵਿੱਚ ਵੀ ਅੱਜ ਇੱਕ ਹੋਰ ਕੋਰੋਨਾਵਾਇਰਸ ਦਾ ਕੇਸ ਸਾਹਮਣੇ ਆਇਆ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇ ਪਦਮਸ਼੍ਰੀ ਤੇ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਜੀ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਹੈ। ਖਾਲਸਾ ਜੀ ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਪਰਤੇ ਸਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …