ਭਾਜਪਾ ਨੇ ਕਿਹਾ, ਅੱਤਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਕਾਂਗਰਸੀ ਆਗੂ
ਨਵੀਂ ਦਿੱਲੀ/ਬਿਊਰੋ ਨਿਊਜ਼
ਕਸ਼ਮੀਰ ਦੇ ਮਾਮਲੇ ਵਿਚ ਕਾਂਗਰਸ ਦੇ ਦੋ ਨੇਤਾਵਾਂ ਦੇ ਬਿਆਨ ਵਿਵਾਦਾਂ ਵਿਚ ਆ ਗਏ ਹਨ। ਸਾਬਕਾ ਕੇਂਦਰੀ ਮੰਤਰੀ ਸੈਫੂਦੀਨ ਸੋਜ ਨੇ ਅੱਜ ਕਿਹਾ ਕਿ ਪਰਵੇਸ਼ ਮੁਸ਼ਰਫ ਕਹਿੰਦੇ ਸਨ ਕਿ ਕਸ਼ਮੀਰੀਆਂ ਦੀ ਪਹਿਲੀ ਪਸੰਦ ਹੀ ਅਜ਼ਾਦੀ ਹੈ। ਮੁਸ਼ਰਫ ਦਾ ਬਿਆਨ ਉਦੋਂ ਵੀ ਸਹੀ ਸੀ, ਅੱਜ ਵੀ ਸਹੀ ਹੈ। ਦੂਜੇ ਪਾਸੇ ਕਾਂਗਰਸ ਆਗੂ ਗੁਲਾਬ ਨਬੀ ਅਜ਼ਾਦ ਨੇ ਕਿਹਾ ਕਿ ਚਾਰ ਅੱਤਵਾਦੀਆਂ ਦੇ ਖਿਲਾਫ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ 20 ਨਾਗਰਿਕ ਮਾਰੇ ਜਾਂਦੇ ਹਨ। ਗੁਲਾਮ ਨਬੀ ਦੇ ਬਿਆਨ ਦਾ ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਨੇ ਸਮਰਥਨ ਕਰ ਦਿੱਤਾ।
ਇਸ ਦੇ ਚੱਲਦਿਆਂ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਗੁਲਾਮ ਨਬੀ ਅਜ਼ਾਦ ਦੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ ਅੱਤਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ। ਪ੍ਰਸਾਦ ਨੇ ਕਿਹਾ ਕਿ ਨਬੀ ਦਾ ਕਹਿਣਾ ਹੈ ਕਿ ਫੌਜ ਅੱਤਵਾਦੀਆਂ ਦੀ ਬਜਾਏ ਜ਼ਿਆਦਾਤਰ ਆਮ ਲੋਕਾਂ ਨੂੰ ਮਾਰ ਰਹੀ ਹੈ। ਕਾਂਗਰਸ ਦੇ ਨੇਤਾ ਦੀ ਇਸ ਟਿੱਪਣੀ ਤੋਂ ਪਾਕਿਸਤਾਨ ਦੇ ਲੋਕ ਜ਼ਿਆਦਾ ਖੁਸ਼ ਹਨ।
Check Also
ਸ਼ਰਧਾਲੂਆਂ ਦੇ ਲਈ ਬੰਦ ਹੋਏ ਗੰਗੋਤਰੀ ਧਾਮ ਦੇ ਕਿਵਾੜ
17 ਨਵੰਬਰ ਨੂੰ ਬੰਦ ਕੀਤੇ ਜਾਣਗੇ ਬਦਰੀਨਾਥ ਧਾਮ ਦੇ ਕਿਵਾੜ ਗੜ੍ਹਵਾਲ : ਗੰਗੋਤਰੀਧਾਮ ਦੇ ਕਿਵਾੜ …