Breaking News
Home / ਪੰਜਾਬ / ਭਾਜਪਾ ਨੇ ਜੰਮੂ ਕਸ਼ਮੀਰ ਵਿਚ ਖੇਡੀ ਸਿਆਸਤ ਦੀ ਖੇਡ : ਜਾਖੜ

ਭਾਜਪਾ ਨੇ ਜੰਮੂ ਕਸ਼ਮੀਰ ਵਿਚ ਖੇਡੀ ਸਿਆਸਤ ਦੀ ਖੇਡ : ਜਾਖੜ

ਕਿਹਾ, ਭਾਜਪਾ ਹੁਣ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਜੰਮੂ-ਕਸ਼ਮੀਰ ਵਿਚ ਭਾਜਪਾ ਵਲੋਂ ਪੀ. ਡੀ. ਪੀ. ਦੀ ਸਰਕਾਰ ਕੋਲੋਂ ਹਮਾਇਤ ਵਾਪਸ ਲੈਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਨੇ ਜੰਮੂ-ਕਸ਼ਮੀਰ ਵਿਚ ਮੌਕਾਪ੍ਰਸਤੀ ਦੀ ਸਿਆਸਤ ਦੀ ਖੇਡ ਖੇਡੀ ਹੈ। ਪਹਿਲਾਂ ਤਾਂ ਪੀ. ਡੀ. ਪੀ. ਨੂੰ ਹਮਾਇਤ ਦਿੰਦੇ ਹੋਏ ਭਾਜਪਾ ਸਰਕਾਰ ਵਿਚ ਸ਼ਾਮਲ ਹੋ ਗਈ ਅਤੇ ਹੁਣ 3 ਸਾਲ ਤੱਕ ਸੱਤਾ ਸੁੱਖ ਭੋਗਣ ਪਿੱਛੋਂ ਹਮਾਇਤ ਵਾਪਸ ਲੈ ਕੇ ਲਾਂਭੇ ਹੋ ਗਈ। ਜਾਖੜ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਹਨ, ਜਿਸ ਕਾਰਨ ਭਾਜਪਾ ਨੇ ਇਹ ਹਮਾਇਤ ਵਾਪਸ ਲਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਲੋਕਾਂ ਨੂੰ ਹੋਰ ਗੁੰਮਰਾਹ ਨਹੀਂ ਕਰ ਸਕੇਗੀ।

Check Also

ਬਿਕਰਮ ਸਿੰਘ ਮਜੀਠੀਆ ਦੀ ਜੈਡ ਪਲੱਸ ਸੁਰੱਖਿਆ ਵੀ ਹਟਾਈ

ਪਟਿਆਲਾ/ਬਿਊਰੋ ਨਿਊਜ਼ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ’ਚ ਜਾਂਚ ਢਿੱਲੀ …