5.5 C
Toronto
Sunday, April 5, 2026
spot_img
Homeਭਾਰਤਭਾਰਤ ਨੂੰ ਮਿਲੇਗੀ ਕਰੋਨਾ ਵਾਇਰਸ ਦੀ ਤੀਜੀ ਵੈਕਸੀਨ

ਭਾਰਤ ਨੂੰ ਮਿਲੇਗੀ ਕਰੋਨਾ ਵਾਇਰਸ ਦੀ ਤੀਜੀ ਵੈਕਸੀਨ

ਰੂਸ ਦੀ ਸਪੂਤਨਿਕ-ਵੀ ਨੂੰ ਮਾਹਰਾਂ ਦੀ ਕਮੇਟੀ ਨੇ ਦਿੱਤੀ ਮਨਜੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੌਰਾਨ ਇਕ ਰਾਹਤ ਵਾਲੀ ਖਬਰ ਵੀ ਆਈ ਹੈ। ਭਾਰਤ ਵਿਚ ਹੁਣ ਇਕ ਹੋਰ ਵੈਕਸੀਨ ਨੂੰ ਮਨਜੂਰੀ ਮਿਲ ਗਈ ਹੈ। ਵੈਕਸੀਨ ਮਾਮਲਿਆਂ ਦੀ ਸਬਜੈਕਟ ਐਕਸਪਰਟ ਕਮੇਟੀ ਨੇ ਰੂਸ ਦੀ ਸਪੂਤਨਿਕ-ਵੀ ਨੂੰ ਮਨਜੂਰੀ ਦੇ ਦਿੱਤੀ ਹੈ। ਯਾਨੀ ਕਿ ਹੁਣ ਭਾਰਤ ਵਿਚ ਇਸ ਵੈਕਸੀਨ ਦਾ ਇਸਤੇਮਾਲ ਕੀਤਾ ਜਾ ਸਕੇਗਾ। ਇਹ ਵੈਕਸੀਨ 92 ਫੀਸਦੀ ਕਾਰਗਰ ਦੱਸੀ ਜਾ ਰਹੀ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਭਾਰਤ ‘ਚ 16 ਜਨਵਰੀ ਨੂੰ ਟੀਕਾਕਰਣ ਸ਼ੁਰੂ ਹੋਇਆ ਸੀ ਅਤੇ ਇਸਦੇ ਲਈ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਮਨਜੂਰ ਕੀਤਾ ਗਿਆ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਇਹ ਵੀ ਖਬਰਾਂ ਆ ਰਹੀਆਂ ਸਨ ਕਿ ਕਈ ਸੂਬਿਆਂ ਵਿਚ ਵੈਕਸੀਨਾਂ ਦੀਆਂ ਡੋਜ਼ਾਂ ਖਤਮ ਹੋ ਗਈਆਂ ਹਨ ਤਾਂ ਅਜਿਹੇ ਵਿਚ ਤੀਜੀ ਵੈਕਸੀਨ ਨੂੰ ਮਨਜੂਰੀ ਦੇਣਾ ਜ਼ਰੂਰੀ ਹੋ ਗਿਆ ਹੈ।

RELATED ARTICLES
POPULAR POSTS