10.1 C
Toronto
Wednesday, September 23, 2026
spot_img
Homeਪੰਜਾਬਚੰਡੀਗੜ੍ਹ ਤੋਂ ਸ਼ਿਮਲਾ ਪਹੁੰਚੋ ਸਿਰਫ 20 ਮਿੰਟ 'ਚ

ਚੰਡੀਗੜ੍ਹ ਤੋਂ ਸ਼ਿਮਲਾ ਪਹੁੰਚੋ ਸਿਰਫ 20 ਮਿੰਟ ‘ਚ

ਚੰਡੀਗੜ੍ਹ ਤੋਂ ਸ਼ਿਮਲਾ ਪਹੁੰਚੋ ਸਿਰਫ 20 ਮਿੰਟ ‘ਚਹਵਾਈ ਉਡਾਣ ਨੂੰ ਦਿੱਤਾ ਗਿਆ ‘ਹੈਲੀ ਟੈਕਸੀ’ ਦਾ ਨਾਂ
ਸ਼ਿਮਲਾ/ਬਿਊਰੋ ਨਿਊਜ਼ : ਹੁਣ ਸੈਲਾਨੀਆਂ ਲਈ ਚੰਡੀਗੜ੍ਹ ਤੋਂ ਸ਼ਿਮਲਾ ਦਾ ਸਫਰ ਆਸਾਨ ਹੋ ਗਿਆ ਹੈ। ਚੰਡੀਗੜ੍ਹ ਤੋਂ ਸ਼ਿਮਲਾ ਲਈ ਹਵਾਈ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ઠ’ਹੈਲੀ ਟੈਕਸੀ’ ਦਾ ਨਾਂ ਦਿੱਤਾ ਗਿਆ ਹੈ। ਹੈਲੀ ਟੈਕਸੀ ਦੀ ਇਹ ਸੇਵਾ ਹਫ਼ਤੇ ਵਿਚ ਦੋ ਦਿਨ ਸ਼ੁੱਕਰਵਾਰ ਤੇ ਸੋਮਵਾਰ ਨੂੰ ਉਪਲੱਬਧ ਹੋਵੇਗੀ। ਇਸ ਟੈਕਸੀ ‘ਤੇ 3 ਹਜ਼ਾਰ ਰੁਪਏ ਵਿਚ ਯਾਤਰੀ ਸਿਰਫ਼ 20 ਮਿੰਟ ‘ਚ ਹੀ ਚੰਡੀਗੜ੍ਹ ਤੋਂ ਸ਼ਿਮਲਾ ਤੱਕ ਦਾ ਸਫ਼ਰ ਤਹਿ ਕਰ ਸਕਣਗੇ। ਸ਼ਿਮਲਾ ਦੇ ਜੁੱਬੜਹੱਟੀ ਹਵਾਈ ਅੱਡੇ ਤੋਂ 18 ਸੀਟਾਂ ਵਾਲਾ ਹੈਲੀਕਾਪਟਰ ਸਵੇਰੇ 8 ਵਜੇ ਚੰਡੀਗੜ੍ਹ ਲਈ ਉਡਾਣ ਭਰੇਗਾ ਜਦਕਿ ਚੰਡੀਗੜ੍ਹ ਤੋਂ ਸ਼ਿਮਲਾ ਲਈ ਸਵੇਰੇ 9 ਵਜੇ ਹੈਲੀਕਾਪਟਰ ਰਵਾਨਾ ਹੋਵੇਗਾ ਤੇ ਨਾਲ ਹੀ ਜੁੱਬੜਹੱਟੀ ਹਵਾਈ ਅੱਡੇ ਤੱਕ ਯਾਤਰੀਆਂ ਨੂੰ ਲੈ ਕੇ ਜਾਣ ਲਈ ਹਿਮਾਚਲ ਦੇ ਸੈਰ-ਸਪਾਟਾ ਵਿਕਾਸ ਨਿਗਮ ਦੀ ਬੱਸ ਉਪਲੱਬਧ ਹੋਵੇਗੀ। ਜਿਸਦਾ ਵੱਖਰੇ ਤੌਰ ‘ਤੇ 200 ਰੁਪਇਆ ਪ੍ਰਤੀ ਯਾਤਰੀ ਕਿਰਾਇਆ ਹੋਵੇਗਾ।

RELATED ARTICLES
POPULAR POSTS