Breaking News
Home / ਪੰਜਾਬ / ਗੈਂਗਸਟਰ ਰਵੀ ਦਿਓਲ ਨੇ ਅਕਾਲੀ ਆਗੂਆਂ ਨੂੰ ਲਿਆਂਦੀਆਂ ਤਰੇਲੀਆਂ

ਗੈਂਗਸਟਰ ਰਵੀ ਦਿਓਲ ਨੇ ਅਕਾਲੀ ਆਗੂਆਂ ਨੂੰ ਲਿਆਂਦੀਆਂ ਤਰੇਲੀਆਂ

ਪਰਮਿੰਦਰ ਢੀਂਡਸਾ ਦੇ ਓਐਸਡੀ ਅਮਨਵੀਰ ਚੈਰੀ ‘ਤੇ ਲਗਾਏ ਗੰਭੀਰ ਦੋਸ਼
ਸੰਗਰੂਰ : ਗੈਂਗਸਟਰ ਰਵੀ ਦਿਓਲ ਦੀ ਸੰਗਰੂਰ ਅਦਾਲਤ ਵਿਚ ਪੇਸ਼ੀ ਹਲਕੇ ਦੇ ਕਈ ਸੀਨੀਅਰ ਅਕਾਲੀ ਆਗੂਆਂ ਨੂੰ ਤਰੇਲੀਆਂ ਲਿਆ ਦਿੱਤੀਆਂ। ਅਦਾਲਤ ਵਿਚੋਂ ਬਾਹਰ ਆਉਂਦਿਆਂ ਹੀ ਰਵੀ ਦਿਓਲ ਨੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਦੇ ઠਓ. ਐੱਸ. ਡੀ. ਅਮਨਵੀਰ ਸਿੰਘ ਚੈਰੀ ਅਤੇ ਅਕਾਲੀ ਦਲ ਨਾਲ ਸਬੰਧਤ ਇਕ ਹੋਰ ਨੌਜਵਾਨ ਆਗੂ ‘ਤੇ ਗੰਭੀਰ ਦੋਸ਼ ਲਾ ਦਿੱਤੇ। ઠਰਵੀ ਦਿਓਲ ਨੇ ਕਿਹਾ ਕਿ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ ਵਿਚ ਸਿਆਸੀ ਆਗੂਆਂ ਦਾ ਹੱਥ ਹੈ। ਰਵੀ ਦਿਓਲ ਨੇ ਇਨ੍ਹਾਂ ‘ਤੇ ਕਤਲ ਕਰਵਾਉਣ ਸਣੇ ਕਈ ਹੋਰ ਸੰਗੀਨ ਦੋਸ਼ ਵੀ ਲਾਏ ਹਨ।ઠ
ਜਾਣਕਾਰੀ ਮੁਤਾਬਕ ਸੰਗਰੂਰ ਕੋਰਟ ਵਿਚ ਪੇਸ਼ ਹੋਣ ਆਏ ਰਵੀ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਗੈਂਗਸਟਰ ਨਹੀਂ ਹੈ, ਸਗੋਂ ਉਸ ਕੋਲੋਂ ਇਹ ਸਭ ਕੁਝ ਕਰਵਾਉਣ ਲਈ ਸਿਆਸੀ ਆਗੂ ਜ਼ਿੰਮੇਵਾਰ ਹਨ। ਉਸ ਨੇ ਦਾਅਵਾ ਕੀਤਾ ਕਿ ਉਹ ਨਸ਼ੇ ਦੇ ਕਿਸੇ ਵੀ ਮਾਮਲੇ ਵਿਚ ਸ਼ਾਮਲ ਨਹੀਂ, ਸਗੋਂ ਉਸ ਦਾ ਨਾਂ ਇਸ ਮਾਮਲੇ ਵਿਚ ਪਾਇਆ ਗਿਆ। ਉਸ ਨੇ ਅਕਾਲੀ ਆਗੂ ਦਾ ਨਾਂ ਲੈਂਦਿਆਂ ਕਿਹਾ ਕਿ ਉਹ ਵਿਚ ਵਿਚੋਲੇ ਪਾ ਕੇ ਉਸ ਤੋਂ ਕਈ ਤਰ੍ਹਾਂ ਦੇ ਘਿਨੌਣੇ ਕੰਮ ਕਰਵਾਉਂਦੇ ਸਨ। ઠਉਸ ਨੇ ਕਿਹਾ ਕਿ ਉਹ ਪੁਲਿਸ ਨੂੰ ਸਭ ਕੁਝ ਦੱਸ ਚੁੱਕਾ ਹੈ ਅਤੇ ਮੰਗ ਕਰਦਾ ਹੈ ਕਿ ਉਸ ਨਾਲ ਇਨਸਾਫ਼ ਕੀਤਾ ਜਾਵੇ।
ਰਵੀ ਦਿਓਲ ਨੇ ਇਹ ਵੀ ਆਖਿਆ ਕਿ ਜੇਕਰ ਪੁਲਿਸ ਬੱਚਿਆਂ ਨੂੰ ਗੈਂਗਸਟਰ ਬਣਾਉਣ ਵਿਚ ਭੂਮਿਕਾ ਅਦਾ ਕਰਨ ਵਾਲੇ ਲੀਡਰਾਂ ਖਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਹਜ਼ਾਰਾਂ ਬੱਚਿਆਂ ਨੂੰ ਭਟਕਣ ਤੋਂ ਬਚਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਰਵੀ ਦਿਓਲ ਨੂੰ ਪੁਲਿਸ ਨੇ ਸੰਗਰੂਰ ਦੀ ਅਦਾਲਤ ਵਿਚ ਪੇਸ਼ ਕੀਤਾ ਸੀ, ਜਿਥੋਂ ਉਸ ਨੂੰ 8 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।ઠ
ਗੈਂਗਸਟਰ ਮਾਮਲੇ ਦੀ ਪੜਤਾਲ ਲਈ ਖਾਲੜਾ ਮਿਸ਼ਨ ਵੱਲੋਂ ਹਾਈਕੋਰਟ ਨੂੰ ਦਿੱਤਾ ਮੰਗ ਪੱਤਰ
ਚੰਡੀਗੜ੍ਹ : ਖਾਲੜਾ ਮਿਸ਼ਨ ਆਰਗਨਾਈਜੇਸ਼ਨ ਨੇ ਪੰਜਾਬ ਅੰਦਰ ਰਾਜਨੀਤਕ ਵਿਅਕਤੀਆਂ ਵਲੋਂ ਨੌਜਵਾਨਾਂ ਨੂੰ ਗੈਂਗਸਟਰ ਬਣਾ ਕੇ ਸੂਬੇ ਨੂੰ ਬਰਬਾਦ ਕਰਨ ਦੀ ਹਾਈਕੋਰਟ ਵੱਲੋਂ ਪੜਤਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇ ਤੋਂ ਰਾਜਨੀਤਿਕ ਸਾਜਿਸ਼ਾਂ ਤਹਿਤ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਖਾਲੜਾ ਮਿਸ਼ਨ ਅਤੇ ਹੋਰ ਜਥੇਬੰਦੀਆਂ ਨੇ ਗੈਂਗਸਟਰ ਮਾਮਲਿਆਂ ਤੇ ਪੜਤਾਲ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮੰਗ ਪੱਤਰ ਲਿਖਿਆ ਹੈ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਸੂਬੇ ਅੰਦਰ ਬਣੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਪੜਤਾਲ ਵੀ ਨਹੀਂ ਹੋਣ ਦਿੱਤੀ। ਚੇਤੇ ਰਹੇ ਕਿ ਪਿਛਲੇ ਦਿਨੀਂ ਗੈਂਗਸਟਰ ਰਵੀ ਦਿਓਲ ਨੇ ਸੰਗਰੂਰ ਦੀ ਅਦਾਲਤ ਵਿਚੋਂ ਬਾਹਰ ਆਉਂਦਿਆਂ ਹੀ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਦੇ ઠਓ. ਐੱਸ. ਡੀ. ਅਮਨਵੀਰ ਸਿੰਘ ਚੈਰੀ ਅਤੇ ਅਕਾਲੀ ਦਲ ਨਾਲ ਸਬੰਧਤ ਇਕ ਹੋਰ ਨੌਜਵਾਨ ਆਗੂ ‘ਤੇ ਗੰਭੀਰ ਦੋਸ਼ ਲਾ ਦਿੱਤੇ। ઠਰਵੀ ਦਿਓਲ ਨੇ ਕਿਹਾ ਕਿ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ ਵਿਚ ਸਿਆਸੀ ਆਗੂਆਂ ਦਾ ਹੱਥ ਹੈ।
ਮੈਂ ਰਵੀ ਦਿਓਲ ਨੂੰ ਜਾਣਦਾ ਤੱਕ ਨਹੀਂ : ਓ. ਐੱਸ. ਡੀ.
ਇਸ ਸਬੰਧੀ ਜਦੋਂ ਅਕਾਲੀ ਆਗੂ ਦੇ ਓ. ਐੱਸ. ਡੀ. ਅਮਨਵੀਰ ਸਿੰਘ ਚੈਰੀ ઠਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਜਾਣ-ਬੁੱਝ ਕੇ ਰਾਜਨੀਤਕ ਰੰਜਿਸ਼ ਕਾਰਨ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਨਾ ਤਾਂ ਕਦੇ ਰਵੀ ਦਿਓਲ ਨੂੰ ਮਿਲਿਆ ਹਾਂ ਅਤੇ ਨਾ ਹੀ ਮੇਰੀ ਕਦੇ ਉਸ ਨਾਲ ਫੋਨ ‘ਤੇ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਇਕ ਸਾਜ਼ਿਸ਼ ਤਹਿਤ ਹੋ ਰਿਹਾ ਹੈ।
ਮੇਰੇ ਅਤੇ ਮੇਰੇ ਪੁੱਤਰ ‘ਤੇ ਕੋਈ ਦਾਗ ਨਹੀਂ, ਇਹ ਕਾਂਗਰਸ ਦੀ ਸਾਜ਼ਿਸ਼ : ਢੀਂਡਸਾ
ਸੰਗਰੂਰ : ਭੋਲਾ ਡਰੱਗ ਰੈਕੇਟ ਮਾਮਲੇ ‘ਚ ਆਤਮ ਸਮਰਪਣ ਕਰਨ ਵਾਲੇ ਗੈਂਗਸਟਰ ਰਵੀ ਦਿਓਲ ਦੇ ਬਿਆਨ (ਮੈਨੂੰ ਅਕਾਲੀ ਆਗੂਆਂ ਨੇ ਗੈਂਗਸਟਰ ਬਣਾਇਆ) ਨਾਲ ਰਾਜ ਦੀ ਰਾਜਨੀਤੀ ‘ਚ ਹੜਕੰਪ ਮਚ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਮੀਡੀਆ ਦੇ ਸਾਹਮਣੇ ਆਏ ਅਤੇ ਕਿਹਾ ਕਿ ਰਾਜਨੀਤਿਕ ਕੈਰੀਅਰ ‘ਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਢੀਂਡਸਾ ‘ਤੇ ਕੋਈ ਦਾਗ ਨਹੀਂ ਹੈ ਜੇਕਰ ਇਹ ਸਾਬਤ ਹੋ ਜਾਵੇ ਤਾਂ ਸਜ਼ਾ ਭੁਗਤਣ ਦੇ ਲਈ ਤਿਆਰ ਹਨ। ਕਾਂਗਰਸੀ ਆਗੂਆਂ ਨੇ ਹੀ ਰਵੀ ਦਿਓਲ ਨੂੰ ਪੇਸ਼ ਕੀਤਾ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਬੇਟੇ ਰਾਹੁਲ ਇੰਦਰ ਸਿੰਘ ਅਤੇ ਸੁਨਾਮ ਤੋਂ ਕਾਂਗਰਸ ਦੀ ਹਲਾਕਾ ਇੰਚਾਰਜ ਦੇ ਪਤੀ ਹਰਮਨ ਬਾਜਵਾ ਸੀਆਈਏ ‘ਚ ਜਾ ਕੇ ਮੀਟਿੰਗਾਂ ਕਰਦੇ ਹਨ। ਸੰਗਰੂਰ ਪੁਲਿਸ ਰਵੀ ਨੂੰ ਖੁੱਲ੍ਹੀ ਛੋਟ ਦੇ ਕੇ ਸਿਆਸੀ ਪਾਰਟੀ ਦੀ ਭੂਮਿਕਾ ਨਿਭਾਅ ਰਹੀ ਹੈ। ਭੱਠਲ ਸੰਗਰੂਰ ਲੋਕ ਸਭਾ ਤੋਂ ਚੋਣ ਲੜਨਾ ਚਾਹੁੰਦੀ ਹੈ।
ਸੀਬੀਆਈ ਜਾਂਚ ਦੀ ਕਰਾਂਗੇ ਮੰਗ : ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕਰਨਗੇ। ਚੈਰੀ ਪਰਮਿੰਦਰ ਦਾ ਰਿਸ਼ਤੇਦਾਰ ਹੈ। ਰਿਸ਼ਤੇਦਾਰ ਹੋਣਾ ਕੋਈ ਗੁਨਾਹ ਨਹੀਂ ਹੈ। ਚੈਰੀ ਨੇ ਗਲਤੀ ਕੀਤੀ ਹੈ ਤਾਂ ਉਹ ਖੁਦ ਇਸ ਗਲਤੀ ਲਈ ਜ਼ਿੰਮੇਵਾਰ ਹੈ।
ਢੀਂਡਸਾ ਜੁਰਮ ਕਬੂਲੇ -ਰਾਹੁਲ ਇੰਦਰ : ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਬੀ ਭੱਠਲ ਦੇ ਪੁੱਤਰ ਰਾਹੁਲ ਇੰਦਰ ਦਾ ਨਾਂ ਲੈਣ ‘ਤੇ ਰਾਹੁਲ ਇੰਦਰ ਨੇ ਕਿਹਾ ਕਿ ਬੀਮਾਰੀ ਦੇ ਚਲਦੇ ਉਹ ਬਹੁਤ ਦਿਨਾਂ ਤੋਂ ਲਹਿਰਾਗਾਗਾ ਅਤੇ ਪਟਿਆਲਾ ਤੋਂ ਬਾਹਰ ਨਹੀਂ ਗਿਆ। ਢੀਂਡਸਾ ਪਰਿਵਾਰ ਨੂੰ ਜੁਰਮ ਛੁਪਾਉਣ ਦੀ ਬਜਾਏ ਜੁਰਮ ਕਬੂਲ ਕਰਨਾ ਚਾਹੀਦਾ ਹੈ।
ਚੈਰੀ ਦੀ ਗ੍ਰਿਫ਼ਤਾਰੀ ਹੋਵੇ : ਮਾਨ
ਸੰਗਰੂਰ : ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰਵੀ ਦਿਓਲ ਨੇ ਸ਼ਰ੍ਹੇਆਮ ਅਪਰਾਧਿਕ ਮਾਮਲਿਆਂ ‘ਚ ਚੈਰੀ ਦਾ ਨਾਮ ਲਿਆ ਹੈ। ਪੁਲਿਸ ਨੂੰ ਤੁਰੰਤ ਕੇਸ ਦਰਜ ਕਰਕੇ ਚੈਰੀ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …