19.9 C
Toronto
Sunday, October 19, 2025
spot_img
Homeਪੰਜਾਬਆਰਸੀਆਂ ਅਤੇ ਡਰਾਈਵਿੰਗ ਲਾਇਸੰਸ ਬਣਾਉਣ ਵਿਚ ਵੱਡਾ ਘਪਲਾ ਆਇਆ ਸਾਹਮਣੇ

ਆਰਸੀਆਂ ਅਤੇ ਡਰਾਈਵਿੰਗ ਲਾਇਸੰਸ ਬਣਾਉਣ ਵਿਚ ਵੱਡਾ ਘਪਲਾ ਆਇਆ ਸਾਹਮਣੇ

ਕੰਪਨੀ ਨੇ ਪੰਜਾਬੀਆਂ ਨੂੰ ਲਾਇਆ 36 ਕਰੋੜ ਦਾ ਚੂਨਾ
ਪੰਜਾਬ ਸਰਕਾਰ ਨੇ ਕੰਪਨੀ ਨਾਲ ਕੰਟਰੈਕਟ ਕੀਤਾ ਖਤਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਲੋਕਾਂ ਨੂੰ ਵਹੀਕਲਾਂ ਦੀਆਂ ਆਰਸੀਆਂ ਅਤੇ ਡਰਾਈਵਿੰਗ ਲਾਇਸੰਸ ਬਣਾਉਣ ਲਈ ਇੱਕ ਵਿਦੇਸ਼ੀ ਕੰਪਨੀ 2011 ਤੋਂ ਚੂਨਾ ਲਗਾਉਂਦੀ ਆ ਰਹੀ ਹੈ। ਅਜਿਹਾ ਕਰਕੇ ਇਹ ਕੰਪਨੀ ਲੋਕਾਂ ਦੀਆਂ ਜੇਬਾਂ ਵਿਚੋਂ ਸਲਾਨਾ 6 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਨਜਾਇਜ਼ ਹੀ ਕੱਢਦੀ ਰਹੀ ਹੈ। ਇਸ ਬਾਰੇ ਪੰਜਾਬ ਸਰਕਾਰ ਨੂੰ ਜਦੋਂ ਅਸਲੀਅਤ ਦਾ ਪਤਾ ਲੱਗਾ ਤਦ ਪੰਜਾਬ ਸਰਕਾਰ ਨੇ ਕੰਪਨੀ ਨਾਲ ਕੀਤਾ ઠਕੰਟਰੈਕਟ ਖ਼ਤਮ ਕਰ ਦਿੱਤਾ ਜੋ 2021 ਤੱਕ ਚੱਲਣਾ ਸੀ।
ਇਸ ਮਾਮਲੇ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਣ ਵਾਲੇ ਰੋਡ ਸੇਫ਼ਟੀ ਮਾਮਲਿਆਂ ਦੇ ਮਾਹਿਰ ਡਾ. ਕਮਲ ਸੋਈ ਨੇ ઠਪ੍ਰੈਸ ਕਲੱਬ ਚੰਡੀਗੜ੍ਹ ਵਿਚ ਦੱਸਿਆ ਕਿ ਡਰਾਈਵਿੰਗ ਲਾਇਸੰਸ ਬਣਾਉਣ ਦਾ ਕੰਮ ਸਮਾਰਟ ਚਿੱਪ ਕੰਪਨੀ 65 ਰੁਪਏ ਵਿਚ ਕਰ ਰਹੀ ਹੈ ਜਦਕਿ ਕੇਂਦਰ ਸਰਕਾਰ ਦੀ ਇਕ ਕੰਪਨੀ ਇਹੋ ਕੰਮ 45 ਰੁਪਏ ਵਿਚ ਕਰਦੀ ਹੈ। ਸਮਾਰਟ ਚਿੱਪ ਕੰਪਨੀ ਵਹੀਕਲਾਂ ਦੀ ਰਜਿਸਟਰੇਸ਼ਨ ਦਾ ਕੰਮ ਵੀ ਕੰਪਨੀ ਦੁੱਗਣੇ ਰੇਟ ‘ਤੇ ਕਰਦੀ ਹੈ। ਡਾ. ਕਮਲ ਸੋਈ ਨੇ ਦੱਸਿਆ ਕਿ ਆਰਸੀਆਂ ਅਤੇ ਡਰਾਇਵਿੰਗ ਲਾਇਸੰਸ ਬਣਾਉਣ ਦੇ ਇਸ ਗੋਰਖ ਧੰਦੇ ਕਾਰਨ ਪੰਜਾਬੀਆਂ ਨੂੰ 36 ਕਰੋੜ ਦਾ ਚੂਨਾ ਲੱਗ ਗਿਆ ਹੈ।

RELATED ARTICLES
POPULAR POSTS