Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ ‘ਚ ਸਿੱਖ ਦੇ ਗੈਸ ਸਟੇਸ਼ਨ ਦੀ ਭੰਨ ਤੋੜ ਤੇ ਨਸਲੀ ਟਿੱਪਣੀਆਂ ਵੀ ਲਿਖੀਆਂ

ਅਮਰੀਕਾ ‘ਚ ਸਿੱਖ ਦੇ ਗੈਸ ਸਟੇਸ਼ਨ ਦੀ ਭੰਨ ਤੋੜ ਤੇ ਨਸਲੀ ਟਿੱਪਣੀਆਂ ਵੀ ਲਿਖੀਆਂ

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਸੂਬੇ ਕੈਨਟਕੀ ਵਿਚ ਇਕ ਸਿੱਖ ਦੇ ਗੈਸ ਸਟੇਸ਼ਨ ਦੀ ਨਕਾਬਪੋਸ਼ ਵਿਅਕਤੀ ਨੇ ਭੰਨ-ਤੋੜ ਕਰਕੇ ਉਸ ‘ਤੇ ਨਸਲੀ ਅਤੇ ਭੱਦੇ ਚਿੰਨ੍ਹ ਉਕੇਰ ਦਿੱਤੇ। ਗਰੀਨਅੱਪ ਕਾਊਂਟੀ ਵਿਚ ਪੈਂਦੇ ਇਸ ਸਟੇਸ਼ਨ ‘ਤੇ ਪਿਛਲੇ ਹਫ਼ਤੇ ਹਮਲਾ ਕੀਤਾ ਗਿਆ ਜਿਸ ਨਾਲ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਸਪਰੇਅ ਨਾਲ ‘ਗੋਰਿਆਂ ਦੀ ਤਾਕਤ, ਸਵਾਸਤਿਕ ਅਤੇ ਭੱਦੀ ਭਾਸ਼ਾ’ ਆਦਿ ਦੀ ਵਰਤੋਂ ਕੀਤੀ ਗਈ। ਗੈਸ ਸਟੇਸ਼ਨ ਦੇ ਮਾਲਕ ਗੈਰੀ ਸਿੰਘ ਨੇ ਕਿਹਾ ਕਿ ਉਹ ਘਟਨਾ ਮਗਰੋਂ ਸਦਮੇ ਵਿਚ ਹੈ। ਕੈਨਟਕੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਫੁਟੇਜ ਵਿਚ ਇਕ ਵਿਅਕਤੀ ਸਕੀਇੰਗ ਵਾਲਾ ਮਾਸਕ ਪਹਿਨੇ ਹੋਏ ਰਾਤ ਸਾਢੇ 11 ਵਜੇ ਤੋਂ ਬਾਅਦ ਸਟੋਰ ਵੱਲ ਜਾਂਦਾ ਦਿਖਾਈ ਦਿੰਦਾ ਹੈ। ਗੈਰੀ ਸਿੰਘ ਨੇ ਕਿਹਾ ਕਿ ਚਾਰ ਸਾਲਾਂ ਵਿਚ ਅਜਿਹੀ ਘਟਨਾ ਉਸ ਨਾਲ ਪਹਿਲੀ ਵਾਰ ਵਾਪਰੀ ਹੈ। ‘ਮੈਂ ਭਾਈਚਾਰੇ ਨਾਲ ਕਦੇ ਵੀ ਕੁਝ ਵੀ ਮਾੜਾ ਨਹੀਂ ਕੀਤਾ ਹੈ। ਮੈਂ ਤਾਂ ਹਰ ਵੇਲੇ ਸਾਰਿਆਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।’ ਜਾਣਕਾਰੀ ਮੁਤਾਬਕ ਸਟੋਰ ‘ਤੇ ਭੱਦੀ ਸ਼ਬਦਾਵਲੀ ਅਤੇ ਹੋਰ ਨਿਸ਼ਾਨਾਂ ਵਾਲੇ ਪੱਤਰ ਵੀ ਮਿਲੇ ਹਨ ਜਿਨ੍ਹਾਂ ਤੋ ਭਾਵ ਸੀ ਕਿ ‘ਲੀਵ’ ਯਾਨੀ ਸਟੋਰ ਖਾਲੀ ਕਰ ਦਿਓ। ਗੈਰੀ ਸਿੰਘ ਨੇ ਦੱਸਿਆ ਕਿ ਉਹ 1990ਵਿਆਂ ਦੇ ਸ਼ੁਰੂ ਵਿਚ ਭਾਰਤ ਤੋਂ ਅਮਰੀਕਾ ਸੁਫ਼ਨਾ ਲੈ ਕੇ ਆਏ ਸਨ ਪਰ ਜੋ ਕੁਝ ਸਟੋਰ ‘ਤੇ ਵਾਪਰਿਆ, ਉਹ ਤਾਂ ਬੁਰੇ ਸੁਫ਼ਨੇ ਵਰਗਾ ਸੀ। ਉਸ ਨੇ ਕਿਹਾ ਕਿ ਉਹ ਭੰਨ-ਤੋੜ ਦੀ ਘਟਨਾ ਲਈ ਮੁਆਫ਼ੀ ਦੇ ਸਕਦਾ ਹੈ ਅਤੇ ਆਸ ਜਤਾਈ ਕਿ ਉਹ ਮੁੜ ਤੋਂ ਹਮਲਾ ਨਹੀਂ ਕਰਨਗੇ।ઠ

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …