15.7 C
Toronto
Sunday, October 18, 2026
spot_img
Homeਹਫ਼ਤਾਵਾਰੀ ਫੇਰੀਜੈਕਸ਼ਨ ਸ਼ਹਿਰ 'ਚ ਪੰਜਾਬੀ ਨੌਜਵਾਨ ਸੰਦੀਪ ਦੀ ਗੋਲੀ ਮਾਰ ਕੇ ਹੱਤਿਆ

ਜੈਕਸ਼ਨ ਸ਼ਹਿਰ ‘ਚ ਪੰਜਾਬੀ ਨੌਜਵਾਨ ਸੰਦੀਪ ਦੀ ਗੋਲੀ ਮਾਰ ਕੇ ਹੱਤਿਆ

ਜੈਕਸ਼ਨ ਸ਼ਹਿਰ ‘ਚ ਪੰਜਾਬੀ ਨੌਜਵਾਨ ਸੰਦੀਪ ਦੀ ਗੋਲੀ ਮਾਰ ਕੇ ਹੱਤਿਆਜਲੰਧਰ : ਅਮਰੀਕਾ ਦੇ ਜੈਕਸਨ ਸ਼ਹਿਰ ਵਿਚ ਇਕ 21 ਸਾਲਾ ਪੰਜਾਬੀ ਨੌਜਵਾਨ ਦੀ ਲੁਟੇਰਿਆਂ ਵੱਲੋ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ 1 ਜਲੰਧਰ ਵਜੋ ਹੋਈ ਹੈ। ਰਾਮਾ ਮੰਡੀ ਥਾਣੇ ਵਿਚ ਮੁਣਸ਼ੀ ਵਜੋ ਤਾਇਨਾਤ ਮ੍ਰਿਤਕ ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਸੰਦੀਪ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਹ 10+2 ਪਾਸ ਕਰਨ ਤੋ ਬਾਅਦ ਅਮਰੀਕਾ ਰਿਸ਼ਤੇਦਾਰਾਂ ਕੋਲ ਪਿਛਲੇ ਸਾਢੇ ਤਿੰਨ ਸਾਲਾਂ ਤੋ ਗਰੋਸਰੀ ਸਟੋਰ ‘ਤੇ ਕੰਮ ਕਰ ਰਿਹਾ ਸੀ। ਉਸ ਨੇ 7 ਵਜੇ ਸਟੋਰ ਤੋ ਕੰਮ ਛੱਡ ਕੇ ਘਰ ਜਾਣਾ ਸੀ ਕਿ ਅਚਾਨਕ ਹੀ ਉਸ ਦੀ ਗੱਡੀ ਖ਼ਰਾਬ ਹੋ ਗਈ। ਉਸ ਨੇ ਆਪਣੇ ਚਾਚੇ ਨੂੰ ਫੋਨ ਕੀਤਾ ਕਿ ਉਸ ਦੀ ਗੱਡੀ ਖ਼ਰਾਬ ਹੈ ਤੇ ਉਹ ਸਟੋਰ ‘ਤੇ ਹੀ ਸੌਂ ਜਾਵੇਗਾ। ਰਾਤ 11 ਵਜੇ ਸੰਦੀਪ ਦਾ ਫੋਨ ਆਇਆ ਕਿ ਉਸ ਦੀ ਗੱਡੀ ਸਟਾਰਟ ਹੋ ਗਈ ਹੈ ਉਹ ਘਰ ਨੂੰ ਜਾ ਰਿਹਾ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਦੇ ਘਰ ਵੜਦਿਆਂ ਹੀ ਲੁਟੇਰੇ ਉਸ ਦੇ ਮਗਰ ਹੀ ਅੰਦਰ ਜਾ ਵੜੇ ਪੈਸੇ ਅਤੇ ਮੋਬਾਈਲ ਖੋਹਣ ਤੋ ਬਾਅਦ ਉਨ੍ਹਾਂ ਸੰਦੀਪ ਦੇ ਢਿੱਡ ਵਿਚ ਗੋਲੀ ਮਾਰ ਦਿੱਤੀ। ਲੁਟੇਰਿਆਂ ਦੇ ਜਾਣ ਮਗਰੋ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

RELATED ARTICLES
POPULAR POSTS