7.7 C
Toronto
Friday, October 9, 2026
spot_img
HomeਕੈਨੇਡਾFrontਭਾਰਤੀ ਪਾਇਲਟ ਸਮਿਤ ਮਛਾਰ ਨੂੰ ਇਜ਼ਰਾਈਲ ‘ਰਾਸ਼ਟਰਪਤੀ ਪੁਰਸਕਾਰ’ ਨਾਲ ਕਰੇਗਾ ਸਨਮਾਨਿਤ

ਭਾਰਤੀ ਪਾਇਲਟ ਸਮਿਤ ਮਛਾਰ ਨੂੰ ਇਜ਼ਰਾਈਲ ‘ਰਾਸ਼ਟਰਪਤੀ ਪੁਰਸਕਾਰ’ ਨਾਲ ਕਰੇਗਾ ਸਨਮਾਨਿਤ

ਭਾਰਤੀ ਪਾਇਲਟ ਸਮਿਤ ਮਛਾਰ ਨੂੰ ਇਜ਼ਰਾਈਲ ‘ਰਾਸ਼ਟਰਪਤੀ ਪੁਰਸਕਾਰ’ ਨਾਲ ਕਰੇਗਾ ਸਨਮਾਨਿਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਅਤੇ ਸਮਝਦਾਰੀ ਲਈ ਇਜ਼ਰਾਈਲ ਆਪਣੇ ਦੇਸ਼ ਦਾ ਖਾਸ ਸਨਮਾਨ ਉਨ੍ਹਾਂ ਨੂੰ ਦੇਵੇਗਾ। ਇਜ਼ਰਾਈਲ ਨੇ ਐਲਾਨ ਕੀਤਾ ਹੈ ਕਿ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨੂੰ ਨਾਗਰਿਕ ਬਹਾਦਰੀ ਲਈ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਇਸ ਸਨਮਾਨ ਦਾ ਐਲਾਨ ਕੀਤਾ ਹੈ। ਕੈਪਟਨ ਮਛਾਰ ਨੇ ਤੇਲ ਅਵੀਵ ਜਾਣ ਵਾਲੀ ਫਲਾਈ-ਦੁਬਈ ਦੀ ਉਡਾਣ ਵਿਚ ਇਕ ਵੱਡੀ ਹਵਾਬਾਜ਼ੀ ਤਬਾਹੀ ਨੂੰ ਟਾਲਣ ਵਿਚ ਮੁੱਖ ਭੂਮਿਕਾ ਨਿਭਾਈ। ਇਹ ਐਲਾਨ ਉਦੋਂ ਆਇਆ ਹੈ, ਜਦੋਂ ਕੈਪਟਨ ਮਛਾਰ ਕਾਕਪਿਟ ਦੇ ਅੰਦਰ ਆਪਣੇ ਸਹਿ-ਪਾਇਲਟ ਵੱਲੋਂ ਕੀਤੇ ਗਏ ਕਥਿਤ ਹਮਲੇ ਦੌਰਾਨ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਆਬੂਧਾਬੀ ਦੇ ਇਕ ਹਸਪਤਾਲ ਵਿਚ ਸਿਹਤਯਾਬ ਹੋ ਰਹੇ ਹਨ। ਰਾਸ਼ਟਰਪਤੀ ਹਰਜ਼ੋਗ ਨੇ ਪਿਛਲੇ ਹਫਤੇ ਫਲਾਈਟ ਨੂੰ ਕਰੈਸ਼ ਕਰਨ ਦੀ ਕਥਿਤ ਕੋਸ਼ਿਸ਼ ਨੂੰ ਨਾਕਾਮ ਕਰਨ ਵਿਚ ਮੱਦਦ ਕਰਨ ਵਾਲੇ ਛੇ ਇਜ਼ਰਾਈਲੀ ਯਾਤਰੀਆਂ ਨੂੰ ਵੀ ਨਾਗਰਿਕ ਬਹਾਦਰੀ ਲਈ ਰਾਸ਼ਟਰਪਤੀ ਮੈਡਲ ਪ੍ਰਦਾਨ  ਕੀਤਾ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਵੀ ਭਾਰਤੀ ਪਾਇਲਟ ਨਾਲ ਫੋਨ ’ਤੇ ਗੱਲ ਕੀਤੀ ਸੀ।

RELATED ARTICLES
POPULAR POSTS