10.9 C
Toronto
Friday, October 9, 2026
spot_img
Homeਭਾਰਤਕੈਨੇਡਾ ਵਿੱਚ ਪੰਜਾਬੀ ਔਰਤ ਦੇ ਸਮਾਜਿਕ ਸਥਾਨ ਅਤੇ ਚੁਣੌਤੀਆਂ 'ਤੇ ਵਿਚਾਰਾਂ ਦਾ...

ਕੈਨੇਡਾ ਵਿੱਚ ਪੰਜਾਬੀ ਔਰਤ ਦੇ ਸਮਾਜਿਕ ਸਥਾਨ ਅਤੇ ਚੁਣੌਤੀਆਂ ‘ਤੇ ਵਿਚਾਰਾਂ ਦਾ ਮੰਥਨ

ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਵਿੱਚ ਔਰਤ ਦੀ ਆਜ਼ਾਦੀ, ਬਰਾਬਰੀ, ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ‘ਤੇ ਗੰਭੀਰ ਚਰਚਾ
ਬਰੈਂਪਟਨ/ਜਸਵਿੰਦਰ ਸਿੰਘ ਬਿੱਟਾ : ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਔਰਤ ਦੇ ਅਕਸ, ਸਮਾਜਿਕ ਸਥਾਨ ਅਤੇ ਵੱਖ-ਵੱਖ ਖੇਤਰਾਂ ਵਿੱਚ ਉਸ ਦੀ ਭੂਮਿਕਾ ਨੂੰ ਕੇਂਦਰ ਵਿੱਚ ਰੱਖ ਕੇ ਕਰਵਾਈ ਗਈ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਵਿਚ ਪੰਜਾਬੀ ਔਰਤ ਨਾਲ ਜੁੜੇ ਸਮਾਜਿਕ, ਸਾਹਿਤਕ, ਸੱਭਿਆਚਾਰਕ ਅਤੇ ਮਾਨਸਿਕ ਪੱਖਾਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। 2 ਤੋਂ 4 ਅਕਤੂਬਰ ਤੱਕ ਬ੍ਰੈਮਪਟਨ ਸਥਿਤ ਵਿਸ਼ਵ ਪੰਜਾਬੀ ਭਵਨ ਵਿਖੇ ਹੋਈ ਇਸ ਕਾਨਫਰੰਸ ਵਿੱਚ ਕੈਨੇਡਾ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਹੋਰਨਾਂ ਥਾਵਾਂ ਤੋਂ ਲਗਪਗ 40 ਵਿਦਵਾਨਾਂ, ਲੇਖਕਾਂ, ਕਵੀਆਂ, ਕਲਾਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ।
ਕਾਨਫਰੰਸ ਦਾ ਮੁੱਖ ਵਿਸ਼ਾ ‘ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਔਰਤ ਦਾ ਅਕਸ’ ਰੱਖਿਆ ਗਿਆ ਸੀ। ਤਿੰਨ ਦਿਨਾਂ ਦੌਰਾਨ ਔਰਤ ਦੀ ਲੋਕ-ਧਾਰਾ, ਸੂਫ਼ੀ ਕਾਵਿ, ਕਹਾਣੀ, ਨਾਵਲ, ਨਾਟਕ, ਰੰਗਮੰਚ, ਕਵਿਤਾ, ਗੁਰਬਾਣੀ, ਕਿੱਸਾ ਕਾਵਿ, ਫਿਲਮਾਂ, ਗਾਇਕੀ, ਸਿੱਖਿਆ, ਵਿਗਿਆਨ ਤੇ ਤਕਨਾਲੋਜੀ, ਸਮਾਜਿਕ ਜੀਵਨ, ਆਧੁਨਿਕ ਮਾਨਸਿਕਤਾ ਅਤੇ ਔਰਤ ਦੀ ਆਜ਼ਾਦੀ ਸਮੇਤ ਕਈ ਪੱਖਾਂ ‘ਤੇ ਪਰਚੇ ਪੜ÷ ੇ ਅਤੇ ਵਿਚਾਰੇ ਗਏ।
ਕੈਨੇਡਾ ਵਿੱਚ ਵੀ ਔਰਤ ਪੂਰੀ ਤਰ÷ ਾਂ ਆਜ਼ਾਦ ਨਹੀਂ: ਸੋਨੀਆ ਸਿੱਧੂ
ਕਾਨਫਰੰਸ ਦੇ ਉਦਘਾਟਨੀ ਸਮਾਗਮ ਦੌਰਾਨ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਵਰਗੇ ਵਿਕਸਤ ਸਮਾਜ ਵਿੱਚ ਵੀ ਔਰਤ ਪੂਰੀ ਤਰ÷ ਾਂ ਆਜ਼ਾਦ ਨਹੀਂ ਹੈ। ਉਨ÷ ਾਂ ਕਿਹਾ ਕਿ ਔਰਤ ਪ੍ਰਤੀ ਵਿਤਕਰੇ ਦੀ ਸੋਚ ਅਜੇ ਵੀ ਸਮਾਜ ਵਿੱਚ ਮੌਜੂਦ ਹੈ ਅਤੇ ਘਰੇਲੂ ਹਿੰਸਾ ਵਰਗੀਆਂ ਸਮੱਸਿਆਵਾਂ ਵੀ ਖ਼ਤਮ ਨਹੀਂ ਹੋਈਆਂ। ਹਾਲਾਂਕਿ ਨਵੇਂ ਸਮਾਜਿਕ ਪ੍ਰਸੰਗ ਵਿੱਚ ਔਰਤ-ਮਰਦ ਵਿਚਕਾਰ ਪਾੜਾ ਪਹਿਲਾਂ ਨਾਲੋਂ ਘਟਿਆ ਹੈ।
ਡਾ. ਆਤਮਜੀਤ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਔਰਤ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਗੱਲ ਕੀਤੀ ਸੀ, ਪਰ ਅੱਜ ਵੀ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿੱਚ ਔਰਤ ਨੂੰ ਪੂਰੀ ਬਰਾਬਰੀ ਨਹੀਂ ਮਿਲੀ। ਉਨ÷ ਾਂ ਔਰਤ ਦੇ ਧਾਰਮਿਕ ਅਧਿਕਾਰਾਂ ਅਤੇ ਸਮਾਜਿਕ ਬਰਾਬਰੀ ਦੇ ਸਵਾਲ ਨੂੰ ਗੰਭੀਰਤਾ ਨਾਲ ਉਠਾਇਆ।
ਕਹਾਣੀਕਾਰ ਵਰਿਆਮ ਸੰਧੂ ਨੇ ਕਿਹਾ ਕਿ ਔਰਤ ਆਪਣੀ ਯੋਗਤਾ, ਮਿਹਨਤ ਅਤੇ ਸਮਰੱਥਾ ਦੇ ਬਲ ‘ਤੇ ਹਰ ਖੇਤਰ ਵਿੱਚ ਅੱਗੇ ਵਧ ਰਹੀ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਔਰਤ ਵਰਗ ਨੂੰ ਬਰਾਬਰੀ ਅਤੇ ਸਨਮਾਨ ਦਿਵਾਉਣ ਲਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਹੋਰ ਠੋਸ ਕਦਮ ਚੁੱਕਣ ਦੀ ਲੋੜ ‘ਤੇ ਜ਼ੋਰ ਦਿੱਤਾ।
ਉਦਘਾਟਨ ਸਮੇਂ ਵਿਦਵਾਨਾਂ ਅਤੇ ਸਾਹਿਤਕਾਰਾਂ ਦੀ ਸ਼ਮੂਲੀਅਤ
ਕਾਨਫਰੰਸ ਦਾ ਉਦਘਾਟਨ ਸੰਸਦ ਮੈਂਬਰ ਸੋਨੀਆ ਸਿੱਧੂ, ਸੰਸਦ ਮੈਂਬਰ ਅਮਨ ਸੋਢੀ ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਸਮਾਗਮ ਵਿੱਚ ਪਦਮਸ੍ਰੀ ਕਰਤਾਰ ਸਿੰਘ ਪਹਿਲਵਾਨ, ਕਹਾਣੀਕਾਰ ਵਰਿਆਮ ਸੰਧੂ, ਅਮਰੀਕਾ ਤੋਂ ਸੌਗੀ ਕਿੰਗ ਚਰਨਜੀਤ ਸਿੰਘ ਬਾਠ, ਨਾਟਕਕਾਰ ਡਾ. ਆਤਮਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ ਕੁਦੋਵਾਲ, ਬਲਵੀਰ ਕੌਰ ਰਾਏਕੋਟੀ, ਪ੍ਰਿੰਸੀਪਲ ਸਰਵਣ ਸਿੰਘ, ਇੰਦਰਜੀਤ ਬੱਲ, ਸੁੱਚਾ ਸਿੰਘ ਗਿੱਲ, ਪ੍ਰਿੰਸੀਪਲ ਆਤਮ ਰੰਧਾਵਾ, ਡਾ. ਪ੍ਰਗਟ ਸਿੰਘ ਬੱਗਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਹੋਰ ਅਹੁਦੇਦਾਰਾਂ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।
ਔਰਤ ਦੀ ਸਮਾਜਿਕ ਭੂਮਿਕਾ ਦੇ ਵੱਖ-ਵੱਖ ਪੱਖਾਂ ‘ਤੇ 27 ਪਰਚੇ
ਕਾਨਫਰੰਸ ਤੋਂ ਪਹਿਲਾਂ ਜਾਣਕਾਰੀ ਦਿੰਦਿਆਂ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਸੀ ਕਿ ਤਿੰਨ ਦਿਨਾਂ ਦੌਰਾਨ ਔਰਤ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ‘ਤੇ 27 ਪਰਚੇ ਪੜ÷ ੇ ਜਾਣਗੇ। ਇਨ÷ ਾਂ ਵਿੱਚ ਪੰਜਾਬੀ ਲੋਕ-ਧਾਰਾ ਵਿੱਚ ਔਰਤ ਦਾ ਅਕਸ, ਸੂਫ਼ੀ ਕਾਵਿ ਵਿੱਚ ਔਰਤ, ਪੰਜਾਬੀ ਕਹਾਣੀ ਅਤੇ ਨਾਵਲ ਵਿੱਚ ਔਰਤ, ਪੰਜਾਬੀ ਨਾਟਕ ਅਤੇ ਰੰਗਮੰਚ ਵਿੱਚ ਔਰਤ ਦਾ ਯੋਗਦਾਨ, ਸਿੱਖਿਆ ਅਤੇ ਸਮਾਜਿਕ ਜੀਵਨ ਵਿੱਚ ਔਰਤ ਦੀ ਭੂਮਿਕਾ, ਪੰਜਾਬੀ ਕਵਿਤਾ ਵਿੱਚ ਔਰਤ, ਗੁਰਬਾਣੀ ਵਿੱਚ ਔਰਤ ਦਾ ਸਥਾਨ, ਕਿੱਸਾ ਕਾਵਿ, ਪੰਜਾਬੀ ਫਿਲਮਾਂ ਅਤੇ ਗਾਇਕੀ ਵਿੱਚ ਔਰਤ, ਵਿਗਿਆਨ ਤੇ ਤਕਨਾਲੋਜੀ ਵਿੱਚ ਔਰਤ ਦੀ ਭੂਮਿਕਾ, ਔਰਤ ਦੀ ਆਜ਼ਾਦੀ, ਪਾਕਿਸਤਾਨੀ ਕਵਿਤਾ ਵਿੱਚ ਔਰਤ, ਆਧੁਨਿਕ ਮਾਨਸਿਕਤਾ ਵਿੱਚ ਔਰਤ ਦਾ ਅਕਸ ਅਤੇ ਔਰਤਾਂ ਦੀ ਇੱਜ਼ਤ ਦਾ ਸਵਾਲ ਆਦਿ ਵਿਸ਼ੇ ਸ਼ਾਮਲ ਸਨ।
ਆਖ਼ਰੀ ਦਿਨ ਔਰਤ ਦੀਆਂ ਸਮਾਜਿਕ ਚੁਣੌਤੀਆਂ ‘ਤੇ ਗੰਭੀਰ ਚਰਚਾ
ਕਾਨਫਰੰਸ ਦੇ ਆਖ਼ਰੀ ਦਿਨ ਦਸ ਪਰਚੇ ਪੜ÷ ੇ ਗਏ, ਜਿਨ÷ ਾਂ ਵਿੱਚ ਪੰਜਾਬ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਔਰਤਾਂ ਨੂੰ ਦਰਪੇਸ਼ ਮਾਨਸਿਕ, ਸਮਾਜਿਕ ਅਤੇ ਪਰਿਵਾਰਕ ਚੁਣੌਤੀਆਂ ਨੂੰ ਵਿਚਾਰਿਆ ਗਿਆ।
ਪਰਮਜੀਤ ਕੌਰ ਦਿਓਲ ਨੇ ਪੰਜਾਬੀ ਲੋਕ-ਧਾਰਾ ਵਿੱਚ ਔਰਤ ਦੇ ਸਥਾਨ ‘ਤੇ ਚਰਚਾ ਕੀਤੀ। ਗੁਰਮਿੰਦਰ ਕੌਰ ਨੇ ਔਰਤ ਦੀ ਵਿਲੱਖਣਤਾ ਬਾਰੇ ਵਿਚਾਰ ਪੇਸ਼ ਕੀਤੇ, ਜਦਕਿ ਅਨੰਤ ਕੌਰ ਨੇ ਵਿਧਵਾ ਔਰਤਾਂ ਨਾਲ ਜੁੜੇ ਸਮਾਜਿਕ ਮਸਲਿਆਂ ਨੂੰ ਉਭਾਰਿਆ। ਸੁੰਦਰਪਾਲ ਕੌਰ, ਸ਼ਰਨਜੀਤ ਕੌਰ, ਸੁਖਚਰਨਜੀਤ ਕੌਰ, ਮਨਪ੍ਰੀਤ ਕੌਰ ਸਹੋਤਾ, ਮੀਨੂ ਕਾਹਲੋਂ, ਸੁਰਿੰਦਰਜੀਤ ਕੌਰ ਗਿੱਲ, ਰੂਪ ਕਾਹਲੋਂ, ਬਲਵੀਰ ਰਾਏਕੋਟੀ ਅਤੇ ਪਰਮਿੰਦਰ ਕੌਰ ਸਵੈਚ ਨੇ ਵੀ ਔਰਤਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਆਪਣੇ ਪਰਚੇ ਪੜ÷ ੇ।
ਪਰਚਿਆਂ ‘ਤੇ ਵਿਚਾਰ ਕਰਦਿਆਂ ਡਾ. ਕਮਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਔਰਤ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਪਿੱਛੇ ਸਮਾਜਿਕ ਸਿਸਟਮ ਦਾ ਵੱਡਾ ਰੋਲ ਹੈ। ਉਨ÷ ਾਂ ਕਿਹਾ ਕਿ ਮਰਦ ਸਮਾਜ ਨੂੰ ਔਰਤ ਦੀ ਨਿੱਜੀ ਆਜ਼ਾਦੀ ਦਾ ਵਚਨਬੱਧਤਾ ਨਾਲ ਸਤਿਕਾਰ ਕਰਨਾ ਚਾਹੀਦਾ ਹੈ। ਜੇ ਮਰਦ ਜਾਗੀਰਦਾਰੀ ਸੋਚ ਤੋਂ ਉੱਪਰ ਉੱਠ ਕੇ ਔਰਤ ਨਾਲ ਭਾਵਨਾਤਮਕ ਸਾਂਝ ਕਾਇਮ ਕਰੇ ਤਾਂ ਦੰਪਤੀ ਜੀਵਨ ਸਮਾਜ ਲਈ ਰੋਲ ਮਾਡਲ ਬਣ ਸਕਦਾ ਹੈ।
ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਮਰਦ-ਪ੍ਰਧਾਨ ਸਮਾਜ ਵਿੱਚ ਔਰਤ ਨੂੰ ਸਤਿਕਾਰ ਦੇਣ ਦੀ ਬਜਾਏ ਉਸ ਬਾਰੇ ਕਈ ਤਰ÷ ਾਂ ਦੇ ਤੰਜ ਅਤੇ ਧਾਰਨਾਵਾਂ ਘੜੀਆਂ ਗਈਆਂ ਹਨ। ਉਨ÷ ਾਂ ਕਿਹਾ ਕਿ ਔਰਤ ਦੇ ਅਸਲ ਸਮਾਜਿਕ ਰੋਲ ਨੂੰ ਸਮਝਣ ਦੀ ਲੋੜ ਹੈ।
ਹਰਜਸਪ੍ਰੀਤ ਕੌਰ ਗਿੱਲ (ਪ੍ਰੀਤ ਗਿੱਲ) ਨੇ ਕਿਹਾ ਕਿ ਔਰਤ ਅਤੇ ਮਰਦ ਦੇ ਸਮਾਜ ਵਿੱਚ ਵੱਖ-ਵੱਖ ਰੋਲ ਹਨ ਅਤੇ ਇੱਕ ਨੂੰ ਦੂਜੇ ਨਾਲੋਂ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਕਵਿੱਤਰੀ ਸੁਰਜੀਤ ਨੇ ਕਿਹਾ ਕਿ ਪੜ÷ ੀਆਂ-ਲਿਖੀਆਂ ਅਤੇ ਰੁਜ਼ਗਾਰ ਵਾਲੀਆਂ ਔਰਤਾਂ ਦੀਆਂ ਸਮੱਸਿਆਵਾਂ ਅਤੇ ਘਰੇਲੂ ਔਰਤਾਂ ਦੀਆਂ ਮੁਸ਼ਕਲਾਂ ਵਿੱਚ ਅੰਤਰ ਹੈ। ਉਨ÷ ਾਂ ਕਿਹਾ ਕਿ ਇਸ ਪਾੜੇ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਰਾਹੀਂ ਘਟਾਇਆ ਜਾ ਸਕਦਾ ਹੈ।
ਗੁਰਮਤਿ ਵਿੱਚ ਔਰਤ ਨੂੰ ਮਿਲੇ ਸਨਮਾਨ ਦੀ ਗੱਲ
ਕਾਨਫਰੰਸ ਦੌਰਾਨ ਡਾ. ਬਬਲਜੀਤ ਕੌਰ, ਰਾਜਿੰਦਰ ਸੈਣੀ, ਜਗੀਰ ਕਾਹਲੋਂ, ਹਰਦਿਆਲ ਝੀਤਾ, ਡਾ. ਦਰਸ਼ਨਦੀਪ ਅਰੋੜਾ, ਵਰਿੰਦਰ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਹਰੀਸ਼ ਵਰਮਾ, ਪ੍ਰਭਜੋਤ ਰਠੌਰ, ਹਰਜੀਤ ਬਾਜਵਾ ਅਤੇ ਹੋਰਨਾਂ ਨੇ ਗੁਰਮਤਿ ਵਿੱਚ ਔਰਤ ਨੂੰ ਦਿੱਤੇ ਗਏ ਸਨਮਾਨ ਅਤੇ ਬਰਾਬਰੀ ਦੇ ਸਿਧਾਂਤ ਨੂੰ ਸਮਾਜਿਕ ਜੀਵਨ ਵਿੱਚ ਲਾਗੂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਕਾਨਫਰੰਸ ਵਿੱਚ ਅਹਿਮ ਮਤੇ ਪਾਸ
ਕਾਨਫਰੰਸ ਦੌਰਾਨ ਡਾ. ਆਤਮਜੀਤ, ਡਾ. ਦਲਬੀਰ ਸਿੰਘ ਕਥੂਰੀਆ ਅਤੇ ਕਹਾਣੀਕਾਰ ਵਰਿਆਮ ਸੰਧੂ ਦੀ ਅਗਵਾਈ ਵਿੱਚ ਕਈ ਅਹਿਮ ਮਤੇ ਪੇਸ਼ ਕੀਤੇ ਗਏ।
ਇਨ÷ ਾਂ ਵਿੱਚ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਹੋ ਰਹੀ ਜੰਗ ਦਾ ਵਿਰੋਧ, ਔਰਤ-ਮਰਦ ਦੀ ਬਰਾਬਰੀ, ਪੰਜਾਬ ਦੇ ਸਕੂਲਾਂ ਵਿੱਚ ਮਾਰਸ਼ਲ ਆਰਟ ਨੂੰ ਲਾਜ਼ਮੀ ਕਰਨ, ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਾਫ਼-ਸੁਥਰੇ ਜਨਤਕ ਰੈਸਟ ਰੂਮ ਬਣਾਉਣ ਅਤੇ ਇਸ਼ਤਿਹਾਰਾਂ ਵਿੱਚ ਔਰਤ ਦੇ ਅਕਸ ਨੂੰ ਵਿਗਾੜਨ ਤੋਂ ਗੁਰੇਜ਼ ਕਰਨ ਵਰਗੇ ਮੁੱਦੇ ਸ਼ਾਮਲ ਸਨ।
ਕਵੀ ਦਰਬਾਰ ਅਤੇ ਸੱਭਿਆਚਾਰਕ ਪ੍ਰੋਗਰਾਮ
ਕਾਨਫਰੰਸ ਦੇ ਹਿੱਸੇ ਵਜੋਂ ਲਹਿੰਦੇ ਪੰਜਾਬ ਦੀਆਂ ਕਵਿੱਤਰੀਆਂ ਤਾਹਿਰਾ ਸਰਾਂ ਅਤੇ ਹੁਜਮਾ ਦੀ ਅਗਵਾਈ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਰਾਣਾ ਸੱਗੂ, ਸਤੀਸ਼ ਗੁਲਾਟੀ, ਬਲਵਿੰਦਰ ਬਾਲਮ, ਨਵਤਾਜ, ਰਾਜਵੰਤ ਸੰਧੂ, ਦਲਵੀਰ ਰਿਆੜ, ਬਲਵੀਰ ਰਾਏਕੋਟੀ, ਪਰਮਜੀਤ ਦਿਓਲ, ਸੁਰਜੀਤ, ਤਾਹਿਰਾ ਸਰਾਂ ਅਤੇ ਹੁਜਮਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪਹੁੰਚੇ ਕਲਾਸੀਕਲ ਗਾਇਕ ਵੀਰ ਸੁਖਵੰਤ ਅਤੇ ਡਾ. ਸੁਖਨੈਨ ਨੇ ਸੰਗੀਤਕ ਪੇਸ਼ਕਾਰੀਆਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕੀਤਾ।
‘ਮੈਰਿਜ ਦਾ ਮਸਲਾ’ ਨਾਟਕ ਨੇ ਦਰਸ਼ਕਾਂ ਨੂੰ ਜੋੜਿਆ
ਸਮਾਪਤੀ ਸਮਾਗਮ ਦੌਰਾਨ ਨਾਹਰ ਸਿੰਘ ਔਜਲਾ ਦੀ ਨਿਰਦੇਸ਼ਨਾ ਹੇਠ ‘ਮੈਰਿਜ ਦਾ ਮਸਲਾ’ ਨਾਟਕ ਪੇਸ਼ ਕੀਤਾ ਗਿਆ।
ਨਾਟਕ ਦੇ ਕਲਾਕਾਰਾਂ ਨੇ ਵਿਆਹ, ਪਰਿਵਾਰਕ ਰਿਸ਼ਤਿਆਂ ਅਤੇ ਸਮਾਜਿਕ ਸੋਚ ਨਾਲ ਜੁੜੇ ਪੱਖਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਕਾਨਫਰੰਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ, ਜਿੱਥੇ ਸਾਹਿਤ ਪ੍ਰੇਮੀਆਂ ਨੇ ਆਪਣੀ ਪਸੰਦ ਦੀਆਂ ਪੁਸਤਕਾਂ ਖ਼ਰੀਦੀਆਂ।
ਵਿਸ਼ਵ ਪੰਜਾਬੀ ਸਭਾ ਦੀ ਸਾਲਾਨਾ ਰਿਪੋਰਟ ਪੇਸ਼
ਸਮਾਪਤੀ ਮੌਕੇ ਸਭਾ ਦੀ ਵਾਈਸ ਪ੍ਰਧਾਨ ਬਲਵੀਰ ਕੌਰ ਰਾਏਕੋਟੀ ਨੇ ਵਿਸ਼ਵ ਪੰਜਾਬੀ ਸਭਾ ਵੱਲੋਂ ਸਾਲ ਦੌਰਾਨ ਕੀਤੇ ਗਏ ਕੰਮਾਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਸਕੱਤਰ ਜਸਵਿੰਦਰ ਸਿੰਘ ਬਿੱਟਾ ਨੇ ਕਾਨਫਰੰਸ ਵਿੱਚ ਸ਼ਾਮਲ ਹੋਏ ਵਿਦਵਾਨਾਂ, ਸਾਹਿਤਕਾਰਾਂ, ਕਲਾਕਾਰਾਂ, ਮਹਿਮਾਨਾਂ ਅਤੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ।
ਔਰਤ ਦੇ ਸਵਾਲ ਨੂੰ ਸਾਹਿਤ ਤੋਂ ਸਮਾਜ ਤੱਕ ਲਿਜਾਣ ਦੀ ਕੋਸ਼ਿਸ਼
ਤਿੰਨ ਰੋਜ਼ਾ ਕਾਨਫਰੰਸ ਦਾ ਸਮੁੱਚਾ ਸਾਰ ਇਹ ਰਿਹਾ ਕਿ ਪੰਜਾਬੀ ਔਰਤ ਦੇ ਸਵਾਲ ਨੂੰ ਸਿਰਫ਼ ਸਾਹਿਤਕ ਰਚਨਾਵਾਂ ਜਾਂ ਮੰਚੀ ਚਰਚਾ ਤੱਕ ਸੀਮਤ ਨਾ ਰੱਖ ਕੇ ਉਸ ਨੂੰ ਪਰਿਵਾਰ, ਧਰਮ, ਸਿੱਖਿਆ, ਰੁਜ਼ਗਾਰ, ਰਾਜਨੀਤੀ, ਸੱਭਿਆਚਾਰ, ਮੀਡੀਆ ਅਤੇ ਆਧੁਨਿਕ ਤਕਨਾਲੋਜੀ ਨਾਲ ਜੋੜ ਕੇ ਦੇਖਣ ਦੀ ਲੋੜ ਹੈ।
ਕਾਨਫਰੰਸ ਵਿੱਚ ਇਹ ਵਿਚਾਰ ਉਭਰ ਕੇ ਸਾਹਮਣੇ ਆਇਆ ਕਿ ਔਰਤ ਦੀ ਅਸਲ ਆਜ਼ਾਦੀ ਸਿਰਫ਼ ਕਾਨੂੰਨੀ ਬਰਾਬਰੀ ਨਾਲ ਨਹੀਂ, ਸਗੋਂ ਪਰਿਵਾਰਕ ਸੋਚ, ਸਮਾਜਿਕ ਵਿਵਹਾਰ ਅਤੇ ਸੰਸਥਾਗਤ ਢਾਂਚਿਆਂ ਵਿੱਚ ਤਬਦੀਲੀ ਨਾਲ ਸੰਭਵ ਹੋਵੇਗੀ। ਸਿੱਖਿਆ, ਆਰਥਿਕ ਖੁਦਮੁਖਤਿਆਰੀ, ਸੁਰੱਖਿਅਤ ਜਨਤਕ ਥਾਵਾਂ ਅਤੇ ਔਰਤ ਦੀ ਨਿੱਜੀ ਆਜ਼ਾਦੀ ਨੂੰ ਸਨਮਾਨ ਦੇਣਾ ਇਸ ਬਦਲਾਅ ਦੇ ਅਹਿਮ ਪੱਖ ਮੰਨੇ ਗਏ।
ਵਿਸ਼ਵ ਪੰਜਾਬੀ ਸਭਾ ਵੱਲੋਂ ਬਰੈਂਪਟਨ ਵਿੱਚ ਕਰਵਾਈ ਗਈ ਇਹ ਕਾਨਫਰੰਸ ਇਸ ਪੱਖੋਂ ਵੀ ਮਹੱਤਵਪੂਰਨ ਰਹੀ ਕਿ ਪੰਜਾਬੀ ਭਾਈਚਾਰੇ ਵਿੱਚ ਔਰਤ ਦੇ ਸਥਾਨ ਬਾਰੇ ਚੱਲ ਰਹੀ ਚਰਚਾ ਨੂੰ ਕੈਨੇਡਾ ਦੀ ਬਹੁ-ਸੱਭਿਆਚਾਰਕ ਸਮਾਜਿਕ ਹਕੀਕਤ ਨਾਲ ਜੋੜਿਆ ਗਿਆ ਅਤੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਮੰਚ ‘ਤੇ ਔਰਤ ਨਾਲ ਸਬੰਧਤ ਮੁੱਦਿਆਂ ਨੂੰ ਕੇਂਦਰੀ ਵਿਸ਼ਾ ਬਣਾਇਆ ਗਿਆ।
***

 

RELATED ARTICLES

POPULAR POSTS