17.1 C
Toronto
Wednesday, October 7, 2026
spot_img
HomeਕੈਨੇਡਾFrontਨਰਿੰਦਰ ਮੋਦੀ ਸਰਕਾਰ ’ਚ ਪੰਜਾਬ ’ਚੋਂ 2 ਮੰਤਰੀ ਬਣਾਏ ਜਾਣ ਦੀ ਚਰਚਾ...

ਨਰਿੰਦਰ ਮੋਦੀ ਸਰਕਾਰ ’ਚ ਪੰਜਾਬ ’ਚੋਂ 2 ਮੰਤਰੀ ਬਣਾਏ ਜਾਣ ਦੀ ਚਰਚਾ – ਰਾਘਵ ਚੱਢਾ ਸਣੇ 4 ਆਗੂ ਮੰਤਰੀ ਬਣਨ ਦੀ ਦੌੜ ’ਚ ਸ਼ਾਮਲ

ਨਰਿੰਦਰ ਮੋਦੀ ਸਰਕਾਰ ’ਚ ਪੰਜਾਬ ’ਚੋਂ 2 ਮੰਤਰੀ ਬਣਾਏ ਜਾਣ ਦੀ ਚਰਚਾ – ਰਾਘਵ ਚੱਢਾ ਸਣੇ 4 ਆਗੂ ਮੰਤਰੀ ਬਣਨ ਦੀ ਦੌੜ ’ਚ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਚ ਪੰਜਾਬ ਵਿਚੋਂ 2 ਮੰਤਰੀ ਬਣਾਏ ਜਾਣ ਦੀ ਚਰਚਾ ਚੱਲ ਰਹੀ ਹੈ। ਮੰਤਰੀ ਬਣਨ ਦੀ ਇਸ ਦੌੜ ਵਿਚ ਰਾਘਵ ਚੱਢਾ, ਸੁਨੀਲ ਜਾਖੜ, ਵਿਕਰਮਜੀਤ ਸਿੰਘ ਸਾਹਨੀ ਅਤੇ ਸਤਨਾਮ ਸਿੰਘ ਸੰਧੂ  ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਭਾਜਪਾ ਹਾਈਕਮਾਨ ਪੰਜਾਬ ਵਿਚੋਂ ਦੋ ਆਗੂਆਂ ਨੂੰ ਕੈਬਨਿਟ ਵਿਚ ਸ਼ਾਮਲ ਕਰਨ ਲਈ ਵਿਚਾਰ ਕਰ ਰਹੀ ਹੈ। ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਭਾਜਪਾ ਵਲੋਂ ਇਹ ਫੈਸਲਾ ਲਿਆ ਜਾਣਾ ਹੈ। ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਦੇ ਕੈਬਨਿਟ ਵਿਚੋਂ ਬਾਹਰ ਹੋਣ ਤੋਂ ਬਾਅਦ ਪੰਜਾਬ ਦਾ ਕੋਈ ਵੀ ਨੁਮਾਇੰਦਾ ਕੇਂਦਰ ਵਿਚ ਮੰਤਰੀ ਨਹੀਂ ਹੈ। ਇਸੇ ਤਰ੍ਹਾਂ ਹਰਦੀਪ ਸਿੰਘ ਪੁਰੀ ਅਤੇ ਬੀ.ਐਲ. ਵਰਮਾ ਨੂੰ ਵੀ ਰਾਜ ਸਭਾ ਲਈ ਉਮੀਦਵਾਰ ਨਾ ਬਣਾਉਣ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਵੀ ਕੇਂਦਰੀ ਮੰਤਰੀ ਮੰਡਲ ਵਿਚੋਂ ਛੁੱਟੀ ਯਕੀਨੀ ਹੈ।

RELATED ARTICLES
POPULAR POSTS