18.5 C
Toronto
Wednesday, August 26, 2026
spot_img
HomeਕੈਨੇਡਾFrontਬਹੁਜਨ ਸਮਾਜ ਪਾਰਟੀ ਵੀ ਪੰਜਾਬ ’ਚ ਆਪਣੇ ਦਮ ’ਤੇ ਲੜੇਗੀ ਚੋਣਾਂ

ਬਹੁਜਨ ਸਮਾਜ ਪਾਰਟੀ ਵੀ ਪੰਜਾਬ ’ਚ ਆਪਣੇ ਦਮ ’ਤੇ ਲੜੇਗੀ ਚੋਣਾਂ

ਬਹੁਜਨ ਸਮਾਜ ਪਾਰਟੀ ਵੀ ਪੰਜਾਬ ’ਚ ਆਪਣੇ ਦਮ ’ਤੇ ਲੜੇਗੀ ਚੋਣਾਂ
ਮਾਇਆਵਤੀ ਨੇ ਕਿਹਾ : ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਤੋਂ ਜਨਤਾ ਪ੍ਰੇਸ਼ਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਬਹੁਜਨ ਸਮਾਜ ਪਾਰਟੀ (ਬੀਐਸਪੀ) ਦੀ ਮੁਖੀ ਮਾਇਆਵਤੀ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਐਸਪੀ ਪੰਜਾਬ ਵਿਚ ਬਿਨਾ ਕਿਸੇ ਗਠਜੋੜ ਜਾਂ ਸਮਝੌਤੇ ਦੇ ਆਪਣੇ ਦਮ ’ਤੇ ਚੋਣਾਂ ਲੜੇਗੀ। ਧਿਆਨ ਰਹੇ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਬੀਐਸਪੀ ਦਾ ਸ਼ੋ੍ਰਮਣੀ ਅਕਾਲੀ ਦਲ ਨਾਲ ਚੋਣ ਗਠਜੋੜ ਸੀ। ਇਸਦੇ ਚੱਲਦਿਆਂ ਮਾਇਆਵਤੀ ਨੇ ਕਿਹਾ ਕਿ ਗਠਜੋੜ ਨਾਲ ਪਾਰਟੀ ਨੂੰ ਸੀਟ ਅਤੇ ਵੋਟ ਪ੍ਰਤੀਸ਼ਤ ਦੋਵਾਂ ਵਿਚ ਨੁਕਸਾਨ ਹੁੰਦਾ ਹੈ ਅਤੇ ਇਸ ਨਾਲ ਕਾਰਜ-ਕਰਤਾਵਾਂ ਦਾ ਮਨੋਬਲ ਵੀ ਪ੍ਰਭਾਵਿਤ ਹੁੰਦਾ ਹੈ। ਮਾਇਆਵਤੀ ਨੇ ਲਖਨਊ ਸਥਿਤ ਬੀਐਸਪੀ ਦੇ ਕੇਂਦਰੀ ਕੈਂਪ ਦਫਤਰ ਵਿਚ ਪੰਜਾਬ ਦੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਚੋਣ ਤਿਆਰੀਆਂ ਦੀ ਸਮੀਖਿਆ ਕੀਤੀ ਹੈ। ਮਾਇਆਵਤੀ ਨੇ ਕਿਹਾ ਕਿ ਪੰਜਾਬ ਦੇ ਨਾਲ-ਨਾਲ ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਵੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਤਿਆਰੀਆਂ ਕਰ ਰਹੀ ਹੈ।

RELATED ARTICLES
POPULAR POSTS