ਕਾਂਗਰਸੀ ਵਿਧਾਇਕ ਤਰਲੋਚਨ ਸੂੰਢ ਨੇ ਕਿਹਾ, ਜੁੱਤੀ ਵਲਟੋਹਾ ਵੱਲ ਸੁੱਟੀ ਗਈ ਸੀ
ਜੇਕਰ ਮਾਂ ਦਾ ਦੁੱਧ ਪੀਤਾ ਹੈ ਤਾਂ ਸਾਹਮਣੇ ਆ ਕੇ ਲੜੋ : ਮਜੀਠੀਆ
ਚੰਡੀਗੜ੍ਹ/ਬਿਊਰੋ ਨਿਊਜ਼
ਅੱਜ ਪੰਜਾਬ ਵਿਧਾਨ ਸਭਾ ਦਾ ਇਲਜ਼ਾਮ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਹੋ ਗਿਆ। ਇਸ ਦੌਰਾਨ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਢ ਨੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲ ਜੁੱਤੀ ਸੁੱਟੀ। ਜੁੱਤੀ ਸੁੱਟਣ ਵਾਲੇ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਢ ਦਾ ਕਹਿਣਾ ਹੈ ਕਿ ਜੁੱਤੀ ਮਜੀਠੀਆ ਵੱਲ ਨਹੀਂ ਸਗੋਂ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਉਸ ਨੇ ਮੈਨੂੰ ਜਾਤੀ ਸੂਚਕ ਸ਼ਬਦ ਨਾਲ ਮੰਦਾ ਬੋਲਿਆ ਸੀ। ਜਿਸ ਕਾਰਨ ਮੈਨੂੰ ਗੁੱਸਾ ਆਇਆ। ਤਰਲੋਚਨ ਸਿੰਘ ਸੂੰਢ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਮਰਿਆਦਾ ਵਿਚ ਰਹਿੰਦੇ ਹਨ ਤੇ ਵਿਧਾਨ ਸਭਾ ‘ਚ ਸਭ ਦਾ ਸਨਮਾਨ ਕਰਦੇ ਹਨ ਪਰ ਅੱਜ ਜਿਸ ਤਰ੍ਹਾਂ ਦਾ ਵਿਵਹਾਰ ਵਲਟੋਹਾ ਨੇ ਕੀਤਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੀ। ਇਸ ਤੋਂ ਬਾਅਦ ਮਜੀਠੀਆ ਵੀ ਗੁੱਸੇ ਵਿੱਚ ਆ ਗਏ ਤੇ ਕਿਹਾ ਕਿ ਜੇਕਰ ਮਾਂ ਦਾ ਦੁੱਧ ਪੀਤਾ ਹੈ ਤਾਂ ਸਾਹਮਣੇ ਆ ਕੇ ਲੜੋ। ਪਰ ਬਾਅਦ ਵਿਚ ਮੀਡੀਆ ਨਾਲ ਗੱਲ ਕਰਦਿਆਂ ਮਜੀਠੀਆ ਨੇ ਆਖਿਆ ਕਿ ਜੁੱਤੀ ਮੇਰੇ ਨਹੀਂ ਮਾਰੀ ਗਈ ਸੀ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …