ਕਿਹਾ, ਜੁੱਤੀਆਂ ਵਾਲੇ ਕੰਮ ਕਰੋਗੇ ਤਾਂ ਪੈਣਗੀਆਂ ਹੀ
ਲੁਧਿਆਣਾ/ਬਿਊਰੋ ਨਿਊਜ਼
ਸੁੱਚਾ ਸਿੰਘ ਛੋਟੇਪੁਰ ਨੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਸਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਉਸ ਨੇ ਕੰਮ ਹੀ ਜੁੱਤੀਆਂ ਖਾਣ ਵਾਲੇ ਕੀਤੇ ਹਨ। ਹਾਲਾਂਕਿ ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਉਹ ਕਿਸੇ ‘ਤੇ ਵੀ ਜੁੱਤੀ ਸੁੱਟਣ ਦਾ ਸਮਰਥਨ ਨਹੀਂ ਕਰਦੇ।
ਛੋਟੇਪੁਰ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਵੇਂ ਭ੍ਰਿਸ਼ਟਾਚਾਰ ਦੇ ਰਿਕਾਰਡ ਤੋੜੇ ਹਨ। ਉਸੇ ਤਰ੍ਹਾਂ ਹੀ ਦੋ ਦਿਨ ਤੋਂ ਵਿਧਾਨ ਸਭਾ ਹਾਲ ਵਿੱਚ ਧਰਨਾ ਦੇ ਰਹੇ ਵਿਧਾਇਕਾਂ ਦਾ ਬਿਜਲੀ ਪਾਣੀ ਬੰਦ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ ਜੋ ਅਕਾਲੀਆਂ ਦੇ ਜੁੱਤੀਆਂ ਖਾਣ ਦੀ ਕਾਰਵਾਈ ਦਾ ਹੀ ਇੱਕ ਕਦਮ ਹੈ। ਛੋਟੇਪੁਰ ਅੱਜ ਪੰਜਾਬ ਪਰਿਵਰਤਨ ਯਾਤਰਾ ਤਹਿਤ ਲੁਧਿਆਣਾ ਵਿੱਚ ਵਲੰਟੀਅਰਜ਼ ਦੇ ਨਾਲ ਰੂ-ਬ-ਰੂ ਹੋਏ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …