25.2 C
Toronto
Friday, July 24, 2026
spot_img
HomeਕੈਨੇਡਾFrontਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਪਿੰਡ ਸੰਧੂ ਕਲਾਂ ਅਤੇ ਭਗਤਪੁਰਾ...

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਪਿੰਡ ਸੰਧੂ ਕਲਾਂ ਅਤੇ ਭਗਤਪੁਰਾ ਵਿਚ 82 ਕਰੋੜ ਦੀ ਲਾਗਤ ਵਾਲੇ ਨਹਿਰੀ ਪ੍ਰਾਜੈਕਟਾਂ ਦਾ ਉਦਘਾਟਨ


ਚੰਡੀਗੜ੍ਹ/ਤਪਾ/ਭਦੌੜ :
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 7200 ਕਰੋੜ ਦੇ ਸਿੰਜਾਈ ਪ੍ਰਾਜੈਕਟਾਂ ਦਾ ਤੋਹਫ਼ਾ ਸੂਬੇ ਦੇ ਪਿੰਡਾਂ ਵਿਚ ਨਹਿਰੀ ਪਾਣੀ ਲਈ ਦਿੱਤਾ ਗਿਆ ਹੈ ਤਾਂ ਜੋ ਸਾਡੇ ਸੂਬੇ ਨੂੰ ਅਤੇ ਸਾਡੀ ਕਿਸਾਨੀ ਨੂੰ ਖੁਸ਼ਹਾਲ ਬਣਾਇਆ ਜਾ ਸਕੇ।

ਇਹ ਪ੍ਰਗਟਾਵਾ ਜਲ ਸਰੋਤ ਮੰਤਰੀ ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸੰਧੂ ਕਲਾਂ ਵਿਖੇ ਢਪਾਲੀ ਸਿਸਟਮ ਦੇ 37 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੇ ਉਦਘਾਟਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ 11 ਹੋਰ ਪਿੰਡਾਂ ਵਿਧਾਤਾ, ਚੁੰਘਾਂ, ਦੀਨਾ ਸਾਹਿਬ, ਭਦੌੜ, ਪੱਤੀ ਦੀਪ ਸਿੰਘ, ਸਹਿਣਾ, ਬੱਲੋਕੇ, ਸੰਧੂ ਕਲਾਂ, ਨੈਣੇਵਾਲ, ਸੰਧੂ ਖੁਰਦ, ਫੂਲੇਵਾਲਾ ਨੂੰ ਲਾਭ ਪੁੱਜੇਗਾ ਅਤੇ 3854 ਏਕੜ ਹੋਰ ਰਕਬੇ ਵਿੱਚ ਨਹਿਰੀ ਪਾਣੀ ਪੁੱਜੇਗਾ। ਓਹਨਾਂ ਦੱਸਿਆ ਕਿ ਪਹਿਲਾਂ 5418 ਏਕੜ ਰਕਬੇ ਨੂੰ ਲਾਭ ਮਿਲ ਰਿਹਾ ਸੀ ਜਦਕਿ ਹੁਣ ਕੁਲ 9272 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ।

ਇਸ ਮਗਰੋਂ ਉਨ੍ਹਾਂ ਪਿੰਡ ਭਗਤਪੁਰਾ ਵਿਚ 45.46 ਕਰੋੜ ਰੁਪਏ ਦੀ ਲਾਗਤ ਵਾਲੇ ਕੰਕਰੀਟ ਲਾਈਨਿੰਗ ਅਤੇ ਨਹਿਰੀ ਖਾਲਾਂ ਦੇ ਨਵੀਨੀਕਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ਅਧੀਨ ਭਦੌੜ ਵਿਧਾਨ ਸਭਾ ਹਲਕੇ ਵਿੱਚ ਸਹਿਣਾ ਡਿਸਟ੍ਰੀਬਿਊਟਰੀ, ਦਰਾਜ ਮਾਈਨਰ, ਢਿੱਲਵਾਂ ਮਾਈਨਰ, ਸਹਿਣਾ ਮਾਈਨਰ ਦੀ ਕੰਕਰੀਟ ਲਾਈਨਿੰਗ ਨਾਲ 12 ਹੋਰ ਪਿੰਡਾਂ ਪੱਤੀ ਖੱਟਰ, ਜੈਮਲ ਸਿੰਘ ਵਾਲਾ, ਢਿੱਲਵਾਂ ਪਟਿਆਲਾ, ਢਿੱਲਵਾਂ ਨਾਭਾ, ਮੌੜ ਪਟਿਆਲਾ, ਮੌੜ ਨਾਭਾ, ਉਗੋਕੇ, ਦਰਾਜ, ਸਹਿਣਾ, ਬੁਰਜ ਫਤਿਹਗੜ੍ਹ, ਪੱਤੀ ਦਰਾਕਾ ਅਤੇ ਭਗਤਪੁਰਾ ਨੂੰ ਲਾਭ ਮਿਲੇਗਾ।
ਇਸ ਪ੍ਰਣਾਲੀ ਅਧੀਨ ਰਕਬਾ 16,112.86 ਏਕੜ ਤੋਂ ਵਧ ਕੇ 25,720.12 ਏਕੜ ਹੋ ਗਿਆ ਹੈ। ਇਸ ਤਰ੍ਹਾਂ 9,607.26 ਏਕੜ ਵਾਧੂ ਰਕਬਾ ਭਰੋਸੇਯੋਗ ਸਿੰਚਾਈ ਦੇ ਦਾਇਰੇ ਵਿੱਚ ਆ ਗਿਆ ਹੈ।

ਇਸ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਉਹ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਕਰੋੜਾਂ ਰੁਪਏ ਦੇ ਨਹਿਰੀ ਪ੍ਰਾਜੈਕਟਾਂ ਦਾ ਤੋਹਫ਼ਾ ਹਲਕੇ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਰਜਨਾਂ ਪਿੰਡਾਂ ਵਿਚ ਪਹਿਲੀ ਵਾਰ ਨਹਿਰੀ ਪਾਣੀ ਪੁੱਜਿਆ ਹੈ, ਜੋ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਇਲਾਕਾ ਵਾਸੀਆਂ ਨੂੰ ਤੋਹਫ਼ਾ ਹੈ।

ਇਸ ਮੌਕੇ ਪਿੰਡ ਸੰਧੂ ਕਲਾਂ ਅਤੇ ਭਗਤਪੁਰਾ ਵਾਸੀਆਂ ਨੇ ਜਿਥੇ ਲੱਡੂ ਵੰਡ ਕੇ ਨਹਿਰੀ ਪਾਣੀ ਖੇਤਾਂ ਵਿਚ ਪੁੱਜਣ ਦੀ ਖੁਸ਼ੀ ਮਨਾਈ, ਉਥੇ ਕਿਹਾ ਕਿ ਢਿੱਲਵਾਂ ਦੇ ਸਾਰੇ 9 ਮੋਘੇ ਚੱਲ ਪਏ ਹਨ ਜਿਸ ਨਾਲ ਇਲਾਕੇ ਦੀ ਖੁਸ਼ਹਾਲੀ ਦੇ ਰਾਹ ਖੁੱਲ੍ਹ ਗਏ ਹਨ। ਉਨ੍ਹਾਂ ਇਨ੍ਹਾਂ ਪ੍ਰੋਜੈਕਟਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਚੇਅਰਮੈਨ ਅੰਮ੍ਰਿਤ ਢਿੱਲਵਾਂ, ਨਿਰਭੈ ਧੌਲਾ, ਨਗਰ ਕੌਂਸਲ ਭਦੌੜ ਪ੍ਰਧਾਨ ਜਗਦੀਪ ਜੱਗੀ, ਐੱਸਡੀਐਮ ਤਪਾ ਸ੍ਰੀ ਆਯੂਸ਼ ਗੋਇਲ, ਜਲ ਸਰੋਤ ਵਿਭਾਗ ਦੇ ਐੱਸ ਈ ਅੰਕਿਤ ਧੀਰ, ਐਕਸੀਅਨ ਜਗਮੀਤ ਸਿੰਘ, ਐਕਸੀਅਨ ਹਰਸ਼ਾਂਤ ਵਰਮਾ, ਪਾਰਟੀ ਆਗੂ ਭੋਲਾ ਸਿੰਘ ਮਾਸਟਰ, ਪਿੰਡਾਂ ਦੇ ਸਰਪੰਚ ਅਤੇ ਪੰਚਾਇਤੀ ਮੈਂਬਰ ਅਤੇ ਪਤਵੰਤੇ ਮੌਜੂਦ ਸਨ।

RELATED ARTICLES
POPULAR POSTS