ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਨੇ ਐਲਾਨ ਕੀਤਾ ਕਿ ਉਹ ਲਿਬਰਲ ਪਾਰਟੀ ਦੇ ਆਗੂ ਦੀ ਚੋਣ ਵਿੱਚ ਹਿੱਸਾ ਲੈਣਗੇ। ਧਿਆਨ ਰਹੇ ਕਿ ਜੋ ਇਸ ਚੋਣ ਨੂੰ ਜਿੱਤ ਗਿਆ, ਉਹ ਲਿਬਰਲ ਪਾਰਟੀ ਵੱਲੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਬਣੇਗਾ। ਇਸ ਸਮੇਂ ਕੈਨੇਡਾ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਵਿੱਚ ਵੱਡੇ ਪੱਧਰ ‘ਤੇ ਸਰਗਰਮੀਆਂ ਜਾਰੀ ਹਨ।
ਰੂਬੀ ਢੱਲਾ ਨੇ ਇਕ ਇੰਟਵਿਊ ਵਿਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਇਤਿਹਾਸ ਰਚਾਂਗੇ ਅਤੇ ਕੈਨੇਡਾ ਦੀ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਵਜੋਂ ਇਤਿਹਾਸ ਰਚਾਂਗੇ। ਹਾਲਾਂਕਿ ਰੂਬੀ ਢੱਲਾ ਨੇ ਇਸ ਮੁਹਿੰਮ ਲਈ ਯੋਗਤਾ ਪੂਰੀ ਕਰਨ ਲਈ 350,000 ਕੈਨੇਡੀਅਨ ਡਾਲਰ ਦੀ ਫੀਸ ਜਮ੍ਹਾਂ ਕਰਾਉਣੀ ਪਵੇਗੀ। ਢੱਲਾ ਪਹਿਲੀ ਵਾਰ 2004 ਵਿਚ ਬਰੈਂਪਟਨ-ਸਪਰਿੰਗਡੇਲ ਚੋਣ ਖੇਤਰ ਤੋਂ ਹਾਊਸ ਆਫ ਕਾਮਨਜ਼ ਲਈ ਚੁਣੀ ਗਈ ਸੀ। ਉਹ 2006 ਅਤੇ 2008 ਵਿਚ ਦੁਬਾਰਾ ਚੁਣੀ ਗਈ ਸੀ, ਪਰ 2011 ਵਿਚ ਉਹ ਚੋਣ ਹਾਰ ਗਏ ਸਨ। ਜਦੋਂ 2015 ਵਿਚ ਲਿਬਰਲ ਪਾਰਟੀ ਬਹੁਮਤ ਨਾਲ ਸੱਤਾ ਵਿਚ ਆਈ ਸੀ ਤਾਂ ਰੂਬੀ ਢੱਲਾ ਨੇ ਚੋਣ ਨਹੀਂ ਲੜੀ ਸੀ। ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਨੇ ਲੰਘੇ ਦਿਨੀਂ ਐਲਾਨ ਕੀਤਾ ਸੀ ਕਿ ਉਹ 9 ਮਾਰਚ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦਾ ਐਲਾਨ ਕਰੇਗੀ।
Check Also
ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ
ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਚੀਫ ਜਸਟਿਸ ਨੇ 47ਵੇਂ ਰਾਸ਼ਟਰਪਤੀ ਵਜੋਂ ਦਿਵਾਇਆ …