ਕਿਹਾ : ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਦੁਬਾਰਾ ਚੋਣ ਲੜਨ ਸੰਦੀਪ ਜਾਖੜ
ਅਬੋਹਰ/ਬਿਊਰੋ ਨਿਊਜ਼ : ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਦੇ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਵਿਚ ਜਾਣ ਨੂੰ ਲੈ ਕੇ ਸਿਆਸੀ ਤੰਜ ਕਸਿਆ ਹੈ। ਅਰੁਣ ਨਾਰੰਗ ਨੇ ਕਿਹਾ ਸੰਦੀਪ ਜਾਖੜ ਇਸ ਸਮੇਂ ਕਾਂਗਰਸ ਪਾਰਟੀ ਦੇ ਵਿਧਾਇਕ ਹਨ ਅਤੇ ਉਨ੍ਹਾਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਲੜੀ ਅਤੇ ਵਿਧਾਇਕ ਬਣੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਭਾਜਪਾ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਣਾ ਹੈ ਤਾਂ ਉਹ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ। ਸੰਦੀਪ ਜਾਖੜ ਦੁਬਾਰਾ ਤੋਂ ਚੋਣ ਲੜਨ ਅਤੇ ਭਾਜਪਾ ਦੇ ਵਿਧਾਇਕ ਬਣ ਕੇ ਹਲਕੇ ਦੀ ਜਨਤਾ ਕੋਲ ਜਾਣ। ਇਸ ਦੇ ਜਵਾਬ ’ਚ ਸੰਦੀਪ ਜਾਖੜ ਨੇ ਕਿਹਾ ਕਿ ਉਹ ਆਪਣਾ ਕਾਰਜਕਾਲ ਪੂਰਾ ਕਰਕੇ ਹੀ ਜਨਤਾ ਦੀ ਕਚਹਿਰੀ ਵਿਚ ਜਾਣਗੇ ਅਤੇ ਫਿਰ ਤੋਂ ਲੋਕਾਂ ਕੋਲੋਂ ਸਮਰਥਨ ਦੀ ਮੰਗ ਕਰਨਗੇ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਅਰੁਣ ਨਾਰੰਗ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ।