Breaking News
Home / 2022 / March / 04 (page 5)

Daily Archives: March 4, 2022

ਰੂਸ-ਯੂਕਰੇਨ ਜੰਗ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਧੀਆਂ

ਰਿਫਾਈਂਡ ਤੇਲ ਵੀ ਹੋਇਆ ਮਹਿੰਗਾ ਲੁਧਿਆਣਾ/ਬਿਊਰੋ ਨਿਊਜ਼ : ਰੂਸ ਅਤੇ ਯੂਕਰੇਨ ਦਰਮਿਆਨ ਜੰਗ ਦਾ ਅਸਰ ਹੁਣ ਆਮ ਲੋਕਾਂ ‘ਤੇ ਵੀ ਪੈਣ ਲੱਗ ਗਿਆ ਹੈ। ਦੋਵਾਂ ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ਦੇ ਭਾਅ ਲਗਾਤਾਰ ਵਧਣ ਲੱਗੇ ਹਨ। ਇਸ ਕਾਰਨ ਘਰਾਂ ‘ਚ ਰੋਜ਼ਾਨਾ ਵਰਤਿਆ ਜਾਣਾ ਵਾਲਾ ਰਿਫਾਈਂਡ ਤੇਲ ਵੀ ਲਗਾਤਾਰ ਮਹਿੰਗਾ …

Read More »

ਪੰਜਾਬ ਨਾਲ ਇਕ ਹੋਰ ਜ਼ਿਆਦਤੀ

ਭਾਰਤ ਦੀ ਕੇਂਦਰ ਸਰਕਾਰ ਵਲੋਂ ਭਾਖੜਾ ਬਿਆਸ ਪ੍ਰਬੰਧਕ ਬੋਰਡ ਵਿਚ ਪੰਜਾਬ ਦੀ ਪੱਕੀ ਨੁਮਾਇੰਦਗੀ ਨੂੰ ਖ਼ਤਮ ਕਰ ਦੇਣ ਦੇ ਫ਼ੈਸਲੇ ਨਾਲ ਇਕ ਪਾਸੇ ਜਿਥੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪੰਜਾਬ ਪ੍ਰਤੀ ਅਪਣਾਏ ਜਾ ਰਹੇ ਪੱਖਪਾਤੀ ਨੀਤੀਗਤ ਰਵੱਈਏ ਦਾ ਪਤਾ ਲਗਦਾ ਹੈ, ਉਥੇ ਹੀ ਇਸ ਨਾਲ ਦੇਸ਼ ਦੇ ਸੰਘੀ …

Read More »

ਕੀ ਪੂਤਿਨ ਅਮਰੀਕਾ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਿਹਾ ਹੈ?

ਸੁਰਜੀਤ ਸਿੰਘ ਫਲੋਰਾ 647-829-9397 ਵਲਾਦੀਮੀਰ ਪੁਤਿਨ ਦੁਆਰਾ ਯੂਕਰੇਨ ਵਿਰੁੱਧ ਜੰਗ ਛੇੜਨੀ ਘਿਨਾਉਣਾ ਅਤੇ ਹਾਸੋਹੀਣਾ ਕਾਰਾ ਹੈ। ਵਿਸ਼ਵ ਮੰਚ ‘ਤੇ ਪੂਤਿਨ ਹਿਟਲਰ ਵਾਂਗ ਕੰਮ ਕਰ ਰਹੇ ਹਨ। ਪੂਤਿਨ ਕਿਉਂਕਿ ਰੂਸੀ ਖੇਤਰ ਨੂੰ ਵਧਾਉਣਾ ਚਾਹੁੰਦਾ ਹੈ, ਇਸੇ ਲਈ ਉਸ ਨੇ ਇਕ ਸੁਤੰਤਰ, ਪ੍ਰਭੂਸੱਤਾ ਸੰਪੰਨ ਰਾਸ਼ਟਰ ਉੱਤੇ ਹਮਲਾ ਕੀਤਾ ਹੈ। ਕੀ ਪੂਤਿਨ ਸਿਰਫ਼ …

Read More »

ਵਿੱਦਿਆ ਦਾ ਚਾਨਣ ਵੰਡਣ ਵਾਲੀ ਅਧਿਆਪਕਾ ਹਰਦੀਪ ਕੌਰ ਸੇਖਾ

ਸਾਹਿਤਕ ਰੁਚੀਆਂ ਅਤੇ ਮਨੁੱਖਵਾਦੀ ਵਿਚਾਰਧਾਰਾ ਦੀ ਧਾਰਨੀ ਲੈਕਚਰਾਰ ਸ੍ਰੀਮਤੀ ਹਰਦੀਪ ਕੌਰ ਸੇਖਾ ਅਗਾਂਹ ਵਧੂ ਖਿਆਲਾਂ ਦੇ ਮਾਲਕ ਹੁੰਦੇ ਹੋਏ ਵੀ ਆਪਣੀ ਮਿੱਟੀ ਅਤੇ ਅਤੀਤ ਨਾਲ ਜੁੜੇ ਰਹੇ ਹਨ। ਇਹ ਆਪਣੇ ਕੰਮ ਪ੍ਰਤੀ ਸਮਰਪਿਤ, ਅਨੁਸ਼ਾਸਿਤ, ਮਿਹਨਤੀ ਅਤੇ ਵਿਦਿਆਰਥੀਆਂ ਤੇ ਸਾਥੀ ਅਧਿਆਪਕਾਂ ਪ੍ਰਤੀ ਹਮੇਸ਼ਾ ਦਿਆਲੂ ਅਤੇ ਮੱਦਦਗਾਰ ਹੋਣ ਦੇ ਨਾਲ-ਨਾਲ ਆਪਣੇ ਕਹੇ …

Read More »

ਯੂਕਰੇਨ ਨਾਲ ਕੌਮਾਂਤਰੀ ਭਾਈਚਾਰੇ ਦੇ ਖੜ੍ਹਨ ਨਾਲ ਰੂਸ ਨੂੰ ਲੱਗਿਆ ਵੱਡਾ ਝਟਕਾ : ਟਰੂਡੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਕੌਮਾਂਤਰੀ ਕਮਿਊਨਿਟੀਜ਼ ਵੱਲੋਂ ਚੁੱਕੇ ਗਏ ਸਖਤ ਕਦਮਾਂ ਕਾਰਨ ਵੱਡਾ ਝਟਕਾ ਲੱਗਿਆ ਹੈ। ਇਸ ਕਾਰਨ ਪੁਤਿਨ ਨੂੰ ਯੂਕਰੇਨ ਖਿਲਾਫ ਜਾਰੀ ਜੰਗ ਨੂੰ ਖਤਮ ਕਰਨ ਲਈ ਮਜਬੂਰ ਹੋਣਾ ਪਵੇਗਾ। ਬੁੱਧਵਾਰ ਨੂੰ …

Read More »

ਕੈਨੇਡਾ ਵਲੋਂ ਯੂਕਰੇਨ ਨੂੰ ਜੰਗੀ ਹਥਿਆਰ ਦੇਣ ਦਾ ਫੈਸਲਾ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਵਲੋਂ ਰੂਸ ਦੇ ਯੂਕਰੇਨ ਉਪਰ ਫੌਜੀ ਹਮਲੇ ਦਾ ਸਾਹਮਣਾ ਕਰਨ ਲਈ ਹਰ ਸੰਭਵ ਮਦਦ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਜਧਾਨੀ ਓਟਾਵਾ ‘ਚ ਆਖਿਆ ਕਿ ਯੂਕਰੇਨ ਉਪਰ ਕੀਤੇ ਗਏ ਬੇਲੋੜੇ ਖੂਨੀ ਹਮਲੇ ਤੋਂ ਬਾਅਦ ਕੈਨੇਡਾ ਯੂਕਰੇਨ ਦੇ ਨਾਲ …

Read More »

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕੀਤਾ ਵਾਧਾ

ਓਟਵਾ/ਬਿਊਰੋ ਨਿਊਜ਼ : ਕੋਵਿਡ-19 ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਵਿਆਜ਼ ਦਰਾਂ ਵਿੱਚ ਕੀਤੀ ਗਈ ਭਾਰੀ ਕਟੌਤੀ ਤੋਂ ਬਾਅਦ ਹੁਣ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਤਿੰਨ ਦਹਾਕਿਆਂ ‘ਚ ਸਭ ਤੋਂ ਉੱਤੇ ਪਹੁੰਚੀ ਮਹਿੰਗਾਈ ਦਰ ਨੂੰ ਕਾਬੂ ਕਰਨ ਲਈ ਬੈਂਕ ਵੱਲੋਂ ਇਨ੍ਹਾਂ ਵਿਆਜ਼ ਦਰਾਂ ਵਿੱਚ …

Read More »

ਕੰਸਰਵੇਟਿਵ ਪਾਰਟੀ 10 ਸਤੰਬਰ ਨੂੰ ਕਰੇਗੀ ਨਵੇਂ ਆਗੂ ਦੀ ਚੋਣ

ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਆਫ ਕੈਨੇਡਾ ਨੂੰ ਆਪਣਾ ਨਵਾਂ ਆਗੂ ਚੁਣਨ ਲਈ 10 ਸਤੰਬਰ ਤੱਕ ਦੀ ਉਡੀਕ ਕਰਨੀ ਹੋਵੇਗੀ। ਇਸ ਨਾਲ ਸੰਭਾਵੀ ਉਮੀਦਵਾਰਾਂ, ਜਿਨ੍ਹਾਂ ਵਿੱਚ ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਵੀ ਸ਼ਾਮਲ ਹਨ। ਉਨ੍ਹਾਂ ਨੂੰ ਵੀ ਆਪਣੀ ਮੁਹਿੰਮ ਚਲਾਉਣ ਲਈ ਸਮਾਂ ਮਿਲ ਜਾਵੇਗਾ। ਚਾਰੈਸਟ ਨੇ ਬੁੱਧਵਾਰ ਸਾਮ ਨੂੰ …

Read More »

ਗੈਸ ਦੀਆਂ ਕੀਮਤਾਂ ਵਿੱਚ 8 ਸੈਂਟ ਦਾ ਹੋਰ ਹੋ ਸਕਦਾ ਵਾਧਾ

ਟੋਰਾਂਟੋ/ਬਿਊਰੋ ਨਿਊਜ਼ : ਗੈਸ ਦੀਆਂ ਕੀਮਤਾਂ ਵਿੱਚ ਅੱਠ ਸੈਂਟ ਦਾ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਤੇਲ ਦੀਆਂ ਕੀਮਤਾਂ 1.749 ਡਾਲਰ ਪ੍ਰਤੀ ਲੀਟਰ ਤੱਕ ਵਧ ਸਕਦੀਆਂ ਹਨ। ਐਨ-ਪ੍ਰੋਇੰਟਰਨੈਸ਼ਨਲ ਦੇ ਚੀਫ ਪੈਟਰੋਲੀਅਮ ਵਿਸ਼ਲੇਸ਼ਕ ਰੌਜਰ ਮੈਕਨਾਈਟ ਅਨੁਸਾਰ ਇਸ ਪਾਸੇ ਹਾਲ ਦੀ ਘੜੀ ਕੋਈ ਰਾਹਤ ਮਿਲਦੀ ਨਜ਼ਰ …

Read More »

ਕਿਸਾਨਾਂ ਖਿਲਾਫ ਦਰਜ 17 ਕੇਸ ਦਿੱਲੀ ਸਰਕਾਰ ਵੱਲੋਂ ਵਾਪਸ ਲੈਣ ਨੂੰ ਮਨਜ਼ੂਰੀ

ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਸਨ ਕੇਸ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਰਕਾਰ ਨੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਪਿਛਲੇ ਸਾਲ ਦਿੱਲੀ ਪੁਲਿਸ ਵੱਲੋਂ ਦਰਜ 17 ਕੇਸ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚ ਗਣਤੰਤਰ ਦਿਵਸ 26 ਜਨਵਰੀ 2021 ਨੂੰ ਹੋਈ ਹਿੰਸਾ ਨਾਲ ਸਬੰਧਤ ਕੇਸ ਵੀ ਸ਼ਾਮਲ ਹਨ। ਮੋਦੀ …

Read More »