ਸਾਹਿਤਕ ਰੁਚੀਆਂ ਅਤੇ ਮਨੁੱਖਵਾਦੀ ਵਿਚਾਰਧਾਰਾ ਦੀ ਧਾਰਨੀ ਲੈਕਚਰਾਰ ਸ੍ਰੀਮਤੀ ਹਰਦੀਪ ਕੌਰ ਸੇਖਾ ਅਗਾਂਹ ਵਧੂ ਖਿਆਲਾਂ ਦੇ ਮਾਲਕ ਹੁੰਦੇ ਹੋਏ ਵੀ ਆਪਣੀ ਮਿੱਟੀ ਅਤੇ ਅਤੀਤ ਨਾਲ ਜੁੜੇ ਰਹੇ ਹਨ। ਇਹ ਆਪਣੇ ਕੰਮ ਪ੍ਰਤੀ ਸਮਰਪਿਤ, ਅਨੁਸ਼ਾਸਿਤ, ਮਿਹਨਤੀ ਅਤੇ ਵਿਦਿਆਰਥੀਆਂ ਤੇ ਸਾਥੀ ਅਧਿਆਪਕਾਂ ਪ੍ਰਤੀ ਹਮੇਸ਼ਾ ਦਿਆਲੂ ਅਤੇ ਮੱਦਦਗਾਰ ਹੋਣ ਦੇ ਨਾਲ-ਨਾਲ ਆਪਣੇ ਕਹੇ ਸ਼ਬਦਾਂ ‘ਤੇ ਅਟੱਲ, ਸਾਦਾ ਜੀਵਨ ਜਿਊਣ ਅਤੇ ਉਸਾਰੂ ਸੋਚ ਵਿੱਚ ਨਿਪੁੰਨ ਹਰਦੀਪ ਕੌਰ ਸੇਖਾ ਹਮੇਸ਼ਾ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣੇ ਰਹੇ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਲਗਭਗ ਪੈਂਤੀ ਸਾਲ ਬਤੌਰ ਅਧਿਆਪਕ ਸਿੱਖਿਆ ਦੇ ਖੇਤਰ ਨੂੰ ਸਮਰਪਿਤ ਕੀਤੇ ਹਨ ਅਤੇ ਉਹਨਾਂ ਦੇ ਪਾਏ ਪੂਰਨਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਹਰਦੀਪ ਕੌਰ ਸੇਖਾ ਦਾ ਜਨਮ 27 ਫਰਵਰੀ 1964 ਨੂੰ ਸਵ. ਸਰਦਾਰ ਨਗਿੰਦਰ ਸਿੰਘ ਤੇ ਮਾਤਾ ਰਜਿੰਦਰ ਕੌਰ ਦੇ ਘਰ ਹੋਇਆ। ਆਪ ਨੇ ਮੁੱਢਲੀ ਵਿੱਦਿਆ ਸਿੱਧਵਾਂ ਕਲਾਂ ਤੋਂ ਹਾਸਲ ਕੀਤੀ। ਫਰਵਰੀ 1987 ਵਿੱਚ ਉਨ੍ਹਾਂ ਦਾ ਵਿਆਹ ਪਰਵਾਸੀ ਸਾਹਿਤਕਾਰ ਜਰਨੈਲ ਸਿੰਘ ਸੇਖਾ ਦੇ ਬੇਟੇ ਨਵਨੀਤ ਸਿੰਘ ਸੇਖਾ ਦੇ ਨਾਲ ਹੋਇਆ ਜੋ ਲੁਧਿਆਣਾ ਦੇ ਸਿਵਲ ਸਰਜਨ ਦਫਤਰ ਵਿੱਚੋਂ ਬਤੌਰ ਜ਼ਿਲ੍ਹਾ ਆਰਟਿਸਟ ਰਿਟਾਇਰ ਹੋਏ ਹਨ। 1988 ਵਿੱਚ ਆਪ ਨੇ ਸਰਕਾਰੀ ਸਇੰਸ ਅਧਿਆਪਕਾ ਵਜੋ ਤਲਵੰਡੀ ਭਾਈ ਵਿੱਚ ਨੌਕਰੀ ਜੁਆਇਨ ਕੀਤੀ। ਘਰ ਦਾ ਮਾਹੌਲ ਸਾਹਿਤਕ ਹੋਣ ਦੇ ਕਾਰਨ ਆਪ ਨੇ ਪੰਜਾਬੀ ਵਿੱਚ ਐਮ ਏ ਕੀਤੀ 2012 ਵਿੱਚ ਆਪ ਲੈਕਚਰਾਰ ਵਜੋ ਪ੍ਰਮੋਟ ਹੋ ਗਏ। ਆਪ ਨੇ ਆਪਣੇ ਬੱਚਿਆਂ ਨੂੰ ਵੀ ਉੱਚ ਵਿੱਦਿਆ ਦਿਵਾਈ। ਆਪ ਦੀ ਬੇਟੀ ਸੁਮੀਤਪਾਲ ਕੌਰ ਐਮ ਏ ਫਾਈਨ ਆਰਟਸ, ਮੋਗਾ ਦੇ ਸਮਾਜ ਸੇਵੀ ਤੇ ਕੈਬਰਿਜ ਸਕੂਲ ਦੇ ਚੈਅਰਮੇਨ ਦਵਿੰਦਰਪਾਲ ਸਿੰਘ ਰਿੰਪੀ ਦੇ ਬੇਟੇ ਕੈਨੇਡਾ ਵਾਸੀ ਗਗਨਪ੍ਰੀਤ ਸਿੰਘ ਨਾਲ ਵਿਆਹੀ ਹੋਈ ਹੈ। ਹਰਦੀਪ ਕੌਰ ਮਿਤੀ 28 ਫ਼ਰਵਰੀ ਨੂੰ ਤਲਵੰਡੀ ਭੰਗੇਰੀਆਂ ਤੋ ਰਿਟਾਇਰ ਹੋਏ ਹਨ। ਅਸੀ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ। ਉਮੀਦ ਹੈ ਉਹ ਰਿਟਾਇਰ ਹੋਣ ਤੋ ਬਾਅਦ ਵੀ ਸਮਾਜ ਸੇਵਾ ਕਰਦੇ ਰਹਿਣਗੇ।
– ਬਲਜਿੰਦਰ ਸੇਖਾ
Check Also
INFERTILITY MYTHS & FACTS: NEVER GIVE UP
Infertility is “the inability to conceive after 12 months of unprotected intercourse.” This means that …