Breaking News
Home / 2021 / March / 10

Daily Archives: March 10, 2021

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਆਖਰੀ ਦਿਨ ਵੀ ਰਿਹਾ ਹੰਗਾਰਿਆਂ ਭਰਪੂਰ

ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਅਤੇ ਬਜਟ ਸ਼ੈਸ਼ਨ ਦੇ ਅੱਜ ਆਖਰੀ ਦਿਨ ਵੀ ਵਿਰੋਧੀ ਧਿਰਾਂ ਦੇ ਵਿਧਾਇਕਾਂ ਨੇ ਹੰਗਾਮਾ ਕੀਤਾ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ …

Read More »

ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ – ਕਿਸਾਨੀ ਅੰਦੋਲਨ ਨੂੰ ਦਿੱਤੀ ਜਾ ਰਹੀ ਹੈ ਧਾਰਮਿਕ ਰੰਗਤ

ਬੀਬੀ ਜਗੀਰ ਕੌਰ ਨੇ ਦਿੱਤਾ ਮੋੜਵਾਂ ਜਵਾਬ – ਕਿਹਾ, ਕਿਸਾਨਾਂ ਦੀ ਮਦਦ ਤੋਂ ਪਿੱਛੇ ਨਹੀਂ ਹਟੇਗੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ/ਬਿਊਰੋ ਨਿਊਜ਼ ਐਸਜੀਪੀਸੀ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਦੇ ਹੱਕ ਵਿਚ ਕੀਤੇ ਜਾ ਰਹੇ ਕਾਰਜਾਂ ਖਿਲਾਫ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਟਿੱਪਣੀ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਖਤ …

Read More »

ਟਿੱਕਰੀ ਸਰਹੱਦ ‘ਤੇ ਕਿਸਾਨ ਗੁਰਚਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਦਿੱਲੀ ਕਿਸਾਨੀ ਮੋਰਚੇ ‘ਚੋਂ ਵਾਪਸ ਆਉਂਦਿਆਂ ਸੁਖਪਾਲ ਕੌਰ ਦੀ ਵੀ ਗਈ ਜਾਨ ਸੰਗਰੂਰ/ਬਿਊਰੋ ਨਿਊਜ਼ ਟਿਕਰੀ ਸਰਹੱਦ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਗਿਆ ਸੰਗਰੂਰ ਜ਼ਿਲ੍ਹੇ ਦੇ ਕਸਬਾ ਅਮਰਗੜ੍ਹ ਦਾ 52 ਸਾਲਾ ਕਿਸਾਨ ਗੁਰਚਰਨ ਸਿੰਘ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ। ਗੁਰਚਰਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਰਾਜਿੰਦਰਾ …

Read More »

ਪਾਵਰਕੌਮ ਨੇ ਕਿਸਾਨ ਵਿਰੋਧੀ ਅੰਬਾਨੀਆਂ ਨਾਲ ਪਾਈ ਸਾਂਝ

ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਦਿੱਤੇ ਜਾਣਗੇ ਜੀਓ ਸਿੰਮ ਪਟਿਆਲਾ/ਬਿਊਰੋ ਨਿਊਜ਼ ਪਾਵਰਕੌਮ ਨੇ ਹੁਣ ਅੰਬਾਨੀਆਂ ਨਾਲ ਸਾਂਝ ਪਾਉਂਦਿਆਂ ਰਿਲਾਇੰਸ ਜੀਓ ਮੋਬਾਈਲ ਸਿੰਮ ਵਰਤਣ ਦੀ ਤਿਆਰੀ ਖਿੱਚ ਲਈ ਹੈ। ਪਾਵਰਕੌਮ ਮੈਨੇਜਮੈਂਟ ਤੇ ਰਿਲਾਇੰਸ ਜੀਓ ਵਿੱਚ ਇਸ ਬਾਰੇ ਸਮਝੌਤਾ ਹੋਣ ਵਾਲਾ ਹੈ। ਇਸ ਫੈਸਲੇ ਨੂੰ ਅਗਲੇ ਦਿਨਾਂ ਦੌਰਾਨ ਲਾਗੂ ਵੀ ਕੀਤਾ ਜਾ ਰਿਹਾ …

Read More »

ਨਵਜੋਤ ਸਿੱਧੂ ਨਾਲ ਹਰੀਸ਼ ਰਾਵਤ ਦੀ ਅਹਿਮ ਮੀਟਿੰਗ

ਪੰਜਾਬ ਕਾਂਗਰਸ ‘ਚ ਉਲਟਫੇਰ ਦੇ ਸੰਕੇਤ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਅਚਾਨਕ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਮੀਟਿੰਗ ਕੀਤੀ। ਇਹ ਬੈਠਕ ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਦੋਵਾਂ ਆਗੂਆਂ ਵਿਚਕਾਰ ਹੋਈ ਹੈ। ਸੂਤਰ ਦੱਸ …

Read More »

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੱਛਮੀ ਬੰਗਾਲ ‘ਚ ਭਾਜਪਾ ਖਿਲਾਫ ਰੋਸ ਰੈਲੀ

ਭਾਜਪਾ ਖਿਲਾਫ ਕਿਸਾਨ ਕਰਨ ਲੱਗੇ ਪ੍ਰਚਾਰ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਇਹ ਸੰਘਰਸ਼ ਹੁਣ ਪੂਰੇ ਦੇਸ਼ ਅਤੇ ਵਿਦੇਸ਼ਾਂ ਤੱਕ ਫੈਲ ਚੁੱਕਾ ਹੈ। ਇਸਦੇ ਚੱਲਦਿਆਂ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਪੱਛਮੀ ਬੰਗਾਲ ਵਿਚ ਭਾਜਪਾ ਖਿਲਾਫ ਰੋਸ ਰੈਲੀ ਕੀਤੀ …

Read More »

ਸਰਕਾਰ ਨੇ ਲੋਕ ਸਭਾ ‘ਚ ਦੱਸਿਆ – ਦਿੱਲੀ ਹਿੰਸਾ ਸਬੰਧੀ 38 ਕੇਸ ਕੀਤੇ ਦਰਜ

ਦਿੱਲੀ ਪੁਲਿਸ ਨੇ ਦੋ ਹੋਰ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਅੱਜ ਲੋਕ ਸਭਾ ਵਿੱਚ ਦੱਸਿਆ ਕਿ ਦਿੱਲੀ ਪੁਲਿਸ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਰਾਜਧਾਨੀ ਵਿੱਚ 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ 38 ਕੇਸ ਦਰਜ ਕੀਤੇ ਹਨ। ਮੰਤਰੀ ਨੇ …

Read More »

ਹਿਮਾਚਲ ਪ੍ਰਦੇਸ਼ ਦੇ ਚੰਬਾ ‘ਚ ਬੱਸ ਡੂੰਘੀ ਖੱਡ ਵਿਚ ਡਿੱਗੀ

8 ਵਿਅਕਤੀਆਂ ਦੀ ਹੋਈ ਮੌਤ – ਮੁੱਖ ਮੰਤਰੀ ਜੈਰਾਮ ਠਾਕੁਰ ਵਲੋਂ ਦੁੱਖ ਪ੍ਰਗਟ ਸ਼ਿਮਲਾ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ‘ਚ ਅੱਜ ਸਵੇਰੇ ਇਕ ਨਿੱਜੀ ਕੰਪਨੀ ਦੀ ਬੱਸ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਵੀ ਹੋ …

Read More »

ਭਾਜਪਾ ਦੇ ਅੰਦਰੂਨੀ ਕਲੇਸ਼ ਕਰਕੇ ਉਤਰਾਖੰਡ ਦਾ ਮੁੱਖ ਮੰਤਰੀ ਬਦਲਿਆ

ਤੀਰਥ ਸਿੰਘ ਰਾਵਤ ਨੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਦੇਹਰਾਦੂਨ/ਬਿਊਰੋ ਨਿਊਜ਼ ਉਤਰਾਖੰਡ ਵਿਚ ਪਿਛਲੇ 3-4 ਦਿਨਾਂ ਤੋਂ ਚੱਲ ਰਿਹਾ ਸਿਆਸੀ ਡਰਾਮਾ ਅੱਜ ਖਤਮ ਹੋ ਗਿਆ। ਪੌੜੀ ਗੜਵਾਲ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਆਰ ਐਸ ਐਸ ਦੇ ਪ੍ਰਚਾਰਕ ਰਹੇ ਤੀਰਥ ਸਿੰਘ ਰਾਵਤ ਨੇ ਉਤਰਾਖੰਡ ਦੇ ਮੁੱਖ ਮੰਤਰੀ ਵਜੋਂ …

Read More »

ਕੇਰਲਾ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ

ਸੀਨੀਅਰ ਆਗੂ ਪੀ ਸੀ ਚਾਕੋ ਨੇ ਦਿੱਤਾ ਅਸਤੀਫਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਰਲਾ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਸੀਨੀਅਰ ਆਗੂ ਪੀਸੀ ਚਾਕੋ ਨੇ ਅੱਜ ਪਾਰਟੀ ਤੋਂ ਕਿਨਾਰਾ ਕਰ ਲਿਆ। ਉਨ੍ਹਾਂ ਆਪਣਾ ਅਸਤੀਫਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ …

Read More »