Breaking News
Home / 2020 / December / 18 (page 3)

Daily Archives: December 18, 2020

ਕਲੀਵਲੈਂਡ ਵਿਚ ਕਿਸਾਨਾਂ ਦੇ ਹੱਕ ‘ਚ ਕਾਰ ਰੈਲੀ

ਕਲੀਵਲੈਂਡ/ਬਿਊਰੋ ਨਿਊਜ਼ : ਪਿਛਲੇ ਦਿਨੀਂ ਕਲੀਵਲੈਂਡ ਏਰੀਏ ਦੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਭਾਰਤ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਇਕ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਸੋਲਨ ਦੇ ਕਮਿਊਨਿਟੀ ਸੈਂਟਰ ਵਿਚ ਆਲੇ ਦੁਆਲੇ ਦਾ ਸਮੁੱਚਾ ਪੰਜਾਬੀ ਭਾਈਚਾਰਾ ਇੱਕਠਾ ਹੋਇਆ ਜਿਸ ਵਿਚ ਕੋਲੰਬਸ ਅਤੇ ਸੈਨਸਨਾਈਟੀ ਤੋਂ …

Read More »

ਵਿਆਹ ਦੀ ਗੋਲਡਨ ਜੁਬਲੀ

ਸਰਦਾਰ ਹਰਦੇਵ ਸਿੰਘ ਢਿੱਲੋਂ ਅਤੇ ਸਰਦਾਰਨੀ ਸੁਰਿੰਦਰਜੀਤ ਕੌਰ ਢਿੱਲੋਂ ਦੇ ਵਿਆਹ ਦੀ 50ਵੀਂ ਵਰ੍ਹੇਗੰਢ (ਗੋਲਡਨ ਜੁਬਲੀ) 6 ਦਸੰਬਰ 2020 ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੁਸ਼ੀ-ਖੁਸ਼ੀ ਮਨਾਈ ਗਈ ਹੈ। ਅਮਰੀਕ ਸਿੰਘ ਕੁਮਰੀਆ (ਪ੍ਰਧਾਨ) ਅਤੇ ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੇ ਸਾਰੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ। ਪ੍ਰਮਾਤਮਾ ਉਨ੍ਹਾਂ ਦੀ ਲੰਮੀ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਜ਼ੂਮ-ਮੀਟਿੰਗ 20 ਦਸੰਬਰ ਨੂੰ

ਬਰੈਂਪਟਨ/ਡਾ.ਝੰਡ : ਕਰੋਨਾ ਦੇ ਚੱਲ ਰਹੇ ਪ੍ਰਕੋਪ ਕਾਰਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਕੀਤੀਆਂ ਜਾ ਰਹੀਆਂ ਮਹੀਨਾਵਾਰ ਜ਼ੂਮ-ਮੀਟਿੰਗਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਇਸ ਮਹੀਨੇ ਦੀ ਜ਼ੂਮ-ਮੀਟਿੰਗ 20 ਦਸੰਬਰ ਐਤਵਾਰ ਨੂੰ ਬਾਅਦ ਦੁਪਹਿਰ 2.00 ਵਜੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ ਸਰੀ …

Read More »

ਬੌਬੀ ਟੁੱਟ ਦੇ ਅਕਾਲ ਚਲਾਣੇ ਨਾਲ ਭਾਈਚਾਰੇ ਵਿਚ ਸੋਗ ਦੀ ਲਹਿਰ

ਟੋਰਾਂਟੋ : ਕਮਿਊਨਿਟੀ ਵਿਚ ਜਾਣੀ-ਪਹਿਚਾਣੀ ਸ਼ਖਸੀਅਤ ਪਵਨਦੀਪ ਸਿੰਘ ਜਿਹੜੇ ਕਿ ਬੌਬੀ ਟੁੱਟ ਦੇ ਨਾਂ ਨਾਲ ਪ੍ਰਸਿੱਧ ਸਨ, ਲੰਘੇ ਐਤਵਾਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਹ ਅਕਾਲ ਚਲਾਣਾ ਕਰ ਗਏ। ਉਹ 48 ਵਰ੍ਹਿਆਂ ਦੇ ਸਨ। ਜਿੱਥੇ ਉਨ੍ਹਾਂ ਦੇ ਅਚਾਨਕ ਹੋਏ ਦਿਹਾਂਤ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ …

Read More »

ਲਾਹੌਰ ਤੋਂ ਇਕ ਘੰਟੇ ‘ਚ ਪਹੁੰਚਿਆ ਜਾ ਸਕੇਗਾ ਸ੍ਰੀ ਕਰਤਾਰਪੁਰ ਸਾਹਿਬ

ਪਾਕਿ ਮੁਸਾਫ਼ਰਾਂ ਤੇ ਭਾਰਤੀ ਯਾਤਰੂਆਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਹੈ ਉਪਰਾਲਾ ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਵਲੋਂ ਲਾਹੌਰ ਅਤੇ ਸ੍ਰੀ ਕਰਤਾਰਪੁਰ ਸਾਹਿਬ ਵਿਚਾਲੇ ਫ਼ਾਸਲਾ ਘਟਾਉਣ ਲਈ ਕਰਤਾਰਪੁਰ ਮੋਟਰ-ਵੇਅ ਦੀ ਉਸਾਰੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਨਾਲ ਹੁਣ ਸਿਰਫ਼ ਲਾਹੌਰ ਤੋਂ ਇਕ ਘੰਟੇ ਵਿਚ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ …

Read More »

ਗਣਤੰਤਰ ਦਿਵਸ ਮੌਕੇ ਭਾਰਤ ਦੇ ਮੁੱਖ ਮਹਿਮਾਨ ਹੋਣਗੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ

ਲੰਡਨ : 26 ਜਨਵਰੀ, 2021 ਨੂੰ ਭਾਰਤ ਦੇ ਗਣਤੰਤਰ ਦਿਵਸ ਸਮਾਗਮ ਵਿਚ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ। ਇਸ ਸਬੰਧੀ ਭਾਰਤ ਦੇ ਸੱਦੇ ਨੂੰ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਸਵੀਕਾਰ ਕਰ ਲਿਆ ਹੈ। ਇਸਦੀ ਪੁਸ਼ਟੀ ਕਰਦਿਆਂ ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਦੱਸਿਆ …

Read More »

ਅਮਰੀਕਾ ‘ਚ ਰਿਪਬਲਿਕਨ ਆਗੂਆਂ ਨੇ ਬਿਡੇਨ ਦੀ ਜਿੱਤ ਮੰਨੀ

ਵਾਸ਼ਿੰਗਟਨ/ਬਿਊਰੋ ਨਿਊਜ਼ : ਚੋਣਾਂ ਤੋਂ ਕਰੀਬ ਮਹੀਨੇ ਤੋਂ ਵੱਧ ਸਮੇਂ ਬਾਅਦ ਅਖ਼ੀਰ ਰਿਪਬਲਿਕਨ ਪਾਰਟੀ ਦੇ ਸਿਖਰਲੇ ਆਗੂਆਂ ਨੇ ਜੋ ਬਿਡੇਨ ਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਮੰਨ ਲਿਆ ਹੈ। ਰੂਸ ਦੇ ਵਲਾਦੀਮੀਰ ਪੂਤਿਨ ਸਣੇ ਕਈ ਵਿਦੇਸ਼ੀ ਆਗੂਆਂ ਨੇ ਵੀ ਬਿਡੇਨ ਦੀ ਜਿੱਤ ਨੂੰ ਮਾਨਤਾ ਦਿੱਤੀ ਹੈ। ਅਮਰੀਕੀ ਸੈਨੇਟ, ਜਿੱਥੇ ਬਿਡੇਨ ਨੇ …

Read More »

ਪੰਜਾਬ ਦੀ ਧੀ ਸ਼ਰਨਜੀਤ ਕੌਰ ਯੂ ਐਸ ਆਰਮੀ ਵਿਚ ਹੋਈ ਭਰਤੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ ਚੰਡੀਗੜ੍ਹ : ਮੋਗਾ ਦੀ ਧੀ ਸ਼ਰਨਜੀਤ ਕੌਰ ਆਪਣੀ ਸਖ਼ਤ ਮਿਹਨਤ ਸਦਕਾ ਯੂਐੱਸ ਆਰਮੀ ਵਿੱਚ ਭਰਤੀ ਹੋਈ ਹੈ। ਇਸ ਪ੍ਰਾਪਤੀ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਨਜੀਤ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਪੰਜਾਬ ਦੀ …

Read More »

ਕਰੋਨਾ ਵੈਕਸੀਨ ਆਉਣ ਮਗਰੋਂ ਵੀ ਰਹੋ ਚੌਕਸ

ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣਾ ਤੇ ਜਨਤਕ ਦੂਰੀ ਨੂੰ ਨਾ ਭੁੱਲੋ ਨਵੀਂ ਦਿੱਲੀ/ ਬਿਊਰੋ ਨਿਊਜ਼ : ਜਦੋਂ ਪੂਰੀ ਦੁਨੀਆ ਕਰੋਨਾ ਵੈਕਸੀਨ ਨੂੰ ਇਸ ਮਹਾਂਮਾਰੀ ਦੇ ਖਿਲਾਫ਼ ਬ੍ਰਹਮਅਸਤਰ ਮੰਨ ਰਹੀ ਹੈ। ਉਦੋਂ ਡਬਲਿਊ ਐਚ ਓ (ਵਿਸ਼ਵ ਸਿਹਤ ਸੰਗਠਨ) ਨੇ ਇਕ ਬਿਆਨ ਜਾਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਡਬਲਿਊ ਐਚ …

Read More »

ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੂੰ ਹੋਇਆ ਕਰੋਨਾ

ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਨੂੰ ਖੁਦ ‘ਚ ਕਰੋਨਾ ਦੇ ਲੱਛਣ ਦਿਖਾਏ ਦੇ ਰਹੇ ਸਨ ਅਤੇ ਟੈਸਟ ਕਰਵਾਉਣ ਮਗਰੋਂ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਫਿਲਹਾਲ ਉਹ 15 ਦਿਨਾਂ ਲਈ ਇਕਾਂਤਵਾਸ ‘ਚ ਚਲੇ ਗਏ ਹਨ ਪ੍ਰੰਤੂ ਉਹ ਆਪਣਾ ਕੰਮਕਾਰ ਦੇਖਦੇ ਰਹਿਣਗੇ। …

Read More »