Breaking News
Home / 2020 (page 428)

Yearly Archives: 2020

ਦਿੱਲੀ ਚੋਣਾਂ ਦੇ ਨਤੀਜੇ ਤੇ ਦੇਸ਼ਵਿਆਪੀ ਮਹੱਤਵ

ਗੁਰਬਚਨ ਸਿੰਘ ਭੁੱਲਰ ਦਿੱਲੀ ਅਸੈਂਬਲੀ ਦੀਆਂ ਚੋਣਾਂ ਦੇ ਨਤੀਜਿਆਂ, ਜਿਨ੍ਹਾਂ ਉੱਤੇ ਸਾਰੇ ਦੇਸ ਦੀ ਨਜ਼ਰ ਟਿਕੀ ਹੋਈ ਸੀ, ਨੇ ਕੇਜਰੀਵਾਲ ਨੂੰ ਤੀਜੀ ਵਾਰ ਗੱਦੀ ਸੌਂਪ ਦਿੱਤੀ ਹੈ। ਹੋ ਸਕਦਾ ਹੈ, ਦਿੱਲੀ ਤੋਂ ਬਾਹਰਲੇ ਲੋਕਾਂ ਨੂੰ ਇਹ ਕ੍ਰਿਸ਼ਮਾ ਲਗਦਾ ਹੋਵੇ ਪਰ ਦਿੱਲੀ ਵਾਸੀਆਂ ਨੂੰ ਇਸ ਬਾਰੇ ਕੋਈ ਸ਼ੱਕ-ਸੰਦੇਹ ਨਹੀਂ ਸੀ। ਹੋਰ …

Read More »

ਕਰੋਨਾ ਦਾ ਕਹਿਰ- ਮਨੁੱਖ ਲਈ ਸੋਚਣ ਦਾ ਵੇਲਾ

ਗੁਰਮੀਤ ਸਿੰਘ ਪਲਾਹੀ ਚੀਨ ਦਾ ਇੱਕ ਸੂਬਾ ਹੈ ਹੂਵੇਈ। ਇਸ ਸੂਬੇ ਵਿੱਚ ਕਰੋਨਾ ਵਾਇਰਸ ਨੇ ਲੋਕਾਂ ਨੂੰ ਲਿਤਾੜ ਸੁਟਿਆ। 910 ਵਿਅਕਤੀ ਮੌਤ ਦੇ ਮੂੰਹ ਆ ਗਏ ਹਨ। 40651 ਦੀ ਗਿਣਤੀ ‘ਚ ਲੋਕ ਇਸ ਭਿਅੰਕਰ ਵਾਇਰਸ ਨੇ ਆਪਣੇ ਲਪੇਟੇ ‘ਚ ਲੈ ਲਏ ਹਨ। ਇਹ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਕਰੋਨਾ ਦੁਨੀਆਂ …

Read More »

‘ਆਪ’-ਦਿੱਲੀ ਜਿੱਤਿਆ ਪੰਜਾਬ ‘ਤੇ ਨਜ਼ਰ

ਨਫ਼ਰਤ ਦੀ ਰਾਜਨੀਤੀ ‘ਤੇ ਭਾਰੀ ਪਿਆ ਕੰਮ, ਝਾੜੂ ਨੇ ਹੂੰਝਾ ਦਿੱਤਾ ਕਮਲ ਤੇ ਪੰਜਾ ਕੁੱਲ ਸੀਟਾਂ : 70 ‘ਆਪ’ : 62 ਭਾਜਪਾ : 08 ਕਾਂਗਰਸ : 00 ਨਵੀਂ ਦਿੱਲੀ : ਭਾਰਤ ਦਾ ਦਿਲ ਆਖੀ ਜਾਣ ਵਾਲੀ ਦਿੱਲੀ ਨੇ ਭਾਰਤੀ ਜਨਤਾ ਪਾਰਟੀ ਨੂੰ ਸ਼ੀਸ਼ਾ ਦਿਖਾਉਂਦਿਆਂ ਕੰਮ ਨੂੰ ਵੋਟ ਪਾਈ। ਦਿੱਲੀ ਵਾਸੀਆਂ …

Read More »

ਸਿੱਧੂ ਚੁੱਪ ਚਰਚੇ ਖੂਬ ਨਵਜੋਤ ਸਿੱਧੂ ਹੋਣਗੇ ਪੰਜਾਬ ‘ਚ ‘ਆਪ’ ਦਾ ਮੁੱਖ ਮੰਤਰੀ ਦਾ ਚਿਹਰਾ! ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਆਉਣ ਦੇ ਨਾਲ ਹੀ ਪੰਜਾਬ ‘ਚ 2022 ਦੀਆਂ ਚੋਣਾਂ ਨੂੰ ਲੈ ਕੇ ਚਰਚਾ ਸਿਖਰਾਂ ‘ਤੇ ਹੈ। ਜਿਵੇਂ ਹੀ ਦਿੱਲੀ ਵਿਚ ਆਮ ਆਦਮੀ ਪਾਰਟੀ ਜਿੱਤੀ ਪੰਜਾਬ ਦੀ ਸਮੁੱਚੀ ‘ਆਪ’ ਲੀਡਰਸ਼ਿਪ ਤੇ ਵਰਕਰਾਂ ਵਿਚ ਜਾਨ ਪੈ ਗਈ। ਦਿੱਲੀ ਦੇ ਚੋਣ ਨਤੀਜਿਆਂ ਦੇ ਨਾਲ-ਨਾਲ ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ। ਇਨ੍ਹਾਂ ਕਿਆਸ ਅਰਾਈਆਂ ਵਿਚ ਸਭ ਤੋਂ ਵੱਧ ਚਰਚਾ ਨਵਜੋਤ ਸਿੰਘ ਸਿੱਧੂ ਦੇ ਨਾਂ ਦੀ ਰਹੀ। ਨਵਜੋਤ ਸਿੱਧੂ ਖੁਦ ਚੁੱਪ ਹਨ ਪਰ ਉਨ੍ਹਾਂ ਦਾ ਨਾਂ ਖੂਬ ਬੋਲ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀਆਂ ਦੋ ਬੈਠਕਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨਾਲ ਹੋ ਚੁੱਕੀਆਂ ਹਨ ਪਰ ਅਜੇ ਵੀ ਸਿੱਧੂ ਨੇ ਚੁੱਪ ਨਹੀਂ ਤੋੜੀ। ਨਵਜੋਤ ਸਿੱਧੂ ‘ਆਪ’ ਲੀਡਰਸ਼ਿਪ ਤੋਂ ਪੂਰਾ ਭਰੋਸਾ ਚਾਹੁੰਦੇ ਹਨ ਕਿ ਉਹ ਬਤੌਰ ਮੁੱਖ ਮੰਤਰੀ ਉਮੀਦਵਾਰ ਉਨ੍ਹਾਂ ਨੂੰ ਮੈਦਾਨ ਵਿਚ ਉਤਾਰਨਗੇ ਤੇ ਕੋਈ ਵੀ ਲੀਡਰ ਉਨ੍ਹਾਂ ਦੀ ਮੁਖਾਲਫ਼ਤ ਨਹੀਂ ਕਰੇਗਾ। ਇਹ ਪੁਖਤਾ ਭਰੋਸਾ ਮਿਲਣ ਤੋਂ ਬਾਅਦ ਹੀ ਨਵਜੋਤ ਸਿੱਧੂ ਫੈਸਲਾ ਲੈਣਗੇ ਕਿ ਉਨ੍ਹਾਂ 2022 ਦੀ ਚੋਣ ‘ਆਪ’ ਵੱਲੋਂ ਲੜਨੀ ਹੈ ਜਾਂ ਕਾਂਗਰਸ ਵੱਲੋਂ ਕਿਉਂਕਿ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਤੋਂ ਵੀ ਇਹ ਸੰਕੇਤ ਮਿਲ ਰਹੇ ਹਨ ਕਿ 2022 ‘ਚ ਉਹ ਪੰਜਾਬ ਵਿਚ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਹਨ। ਵਾਪਸੀ ਤੋਂ ਇਨਕਾਰ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੱਧੂ ਦੀ ਕੈਪਟਨ ਕੈਬਨਿਟ ‘ਚ ਵਾਪਸੀ ਕਰਵਾਉਂਦਿਆਂ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਨਵਜੋਤ ਸਿੱਧੂ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ ਤੇ ਸਰਕਾਰ ‘ਚ ਵਾਪਸੀ ਤੋਂ ਇਨਕਾਰ ਕਰ ਦਿੱਤਾ।

ਸਿੱਧੂ ਚੁੱਪ ਚਰਚੇ ਖੂਬ ਨਵਜੋਤ ਸਿੱਧੂ ਹੋਣਗੇ ਪੰਜਾਬ ‘ਚ ‘ਆਪ’ ਦਾ ਮੁੱਖ ਮੰਤਰੀ ਦਾ ਚਿਹਰਾ! ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਆਉਣ ਦੇ ਨਾਲ ਹੀ ਪੰਜਾਬ ‘ਚ 2022 ਦੀਆਂ ਚੋਣਾਂ ਨੂੰ ਲੈ ਕੇ ਚਰਚਾ ਸਿਖਰਾਂ ‘ਤੇ ਹੈ। ਜਿਵੇਂ ਹੀ ਦਿੱਲੀ ਵਿਚ ਆਮ ਆਦਮੀ ਪਾਰਟੀ ਜਿੱਤੀ ਪੰਜਾਬ ਦੀ ਸਮੁੱਚੀ …

Read More »

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

(ਕਿਸ਼ਤ 1) ਅਨਿਆਂ ਖਿਲਾਫ਼ ਉਠਦੀ ਅਵਾਜ਼ ਦਾ ਨਾਂ ਹੈ ਡਾ. ਸੋਲਮਨ ਨਾਜ਼ ਡਾ. ਡੀ ਪੀ ਸਿੰਘ 416-859-1856 ਡਾ. ਸੋਲਮਨ ਨਾਜ਼ ਇਕ ਬਹੁਪੱਖੀ ਸਖਸ਼ੀਅਤ ਦਾ ਨਾਂ ਹੈ। ਪਿਛਲੇ ਲਗਭਗ ਛੇ ਦਹਾਕਿਆਂ ਤੋਂ ਹੀ ਉਹ ਸਮਾਜਿਕ, ਸਾਹਿਤਕ, ਪੱਤਰਕਾਰੀ ਤੇ ਧਾਰਮਿਕ ਕਾਰਜਾਂ ਵਿਚ ਤਹਿ ਦਿਲੋਂ ਜੁੜੇ ਹੋਏ ਹਨ। ਜਿਥੇ ਉਨ੍ਹਾਂ ਧਾਰਮਿਕ ਖੇਤਰ ਵਿਚ …

Read More »

ਅਰਵਿੰਦ ਕੇਜਰੀਵਾਲ 16 ਫਰਵਰੀ ਨੂੰ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

ਰਾਮ ਲੀਲਾ ਮੈਦਾਨ ‘ਚ ਹੋਵੇਗਾ ਸਹੁੰ ਚੁੱਕ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਆਉਂਦੀ 16 ਫਰਵਰੀ ਦਿਨ ਐਤਵਾਰ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਮੁਨੀਸ਼ ਸਿਸੋਦੀਆ ਨੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਹੁੰ ਚੁੱਕ …

Read More »

ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਅਸਤੀਫੇ ਦੀ ਕੀਤੀ ਪੇਸ਼ਕਸ਼

ਕਾਂਗਰਸ ਇੰਚਾਰਜ ਪੀ. ਸੀ. ਚਾਕੋ ਨੇ ਦਿੱਤਾ ਅਸਤੀਫ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਕਰਾਰੀ ਹਾਰ ਹੋਈ ਹੈ ਅਤੇ ਹੁਣ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਵੀ ਕਰ ਦਿੱਤੀ ਹੈ। ਪਰ ਪਾਰਟੀ ਹਾਈਕਮਾਨ ਨੇ ਮਨੋਜ ਤਿਵਾੜੀ ਨੂੰ ਅਹੁਦੇ ‘ਤੇ ਬਣੇ ਰਹਿਣ …

Read More »

ਬਠਿੰਡਾ ‘ਚ ਕਰਨਗੇ ਕੇਜਰੀਵਾਲ ਰੋਡ ਸ਼ੋਅ

ਭਗਵੰਤ ਮਾਨ ਨੇ ਕਿਹਾ ਹੁਣ ਪੰਜਾਬ ਫਤਹਿ ਕਰਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ ਦਿੱਲੀ ਜਿੱਤਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਦਾ ਰੁਖ ਕਰਨਗੇ ਅਤੇ ਉਹ ਜਲਦੀ ਹੀ ਬਠਿੰਡਾ ਵਿਚ ਰੋਡ ਸ਼ੋਅ ਕਰਨ ਵੀ ਆ ਰਹੇ ਹਨ। ਇਹ ਖੁਲਾਸਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ …

Read More »

ਲੁਧਿਆਣਾ ‘ਚ ਸ਼ੁਰੂ ਹੋਇਆ ਨਾਗਰਿਕਤਾ ਸੋਧ ਕਾਨੂੂੰਨ ਖਿਲਾਫ ਪੱਕਾ ਧਰਨਾ

ਧਰਨੇ ‘ਚ ਸਾਰੇ ਧਰਮਾਂ ਦੇ ਵਿਅਕਤੀਆਂ ਨੇ ਕੀਤੀ ਸ਼ਮੂਲੀਅਤ ਲੁਧਿਆਣਾ/ਬਿਊਰੋ ਨਿਊਜ਼ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਅੱਜ ਲੁਧਿਆਣਾ ਵਿੱਚ ਜਾਮਾ ਮਸਜਿਦ ਵੱਲੋਂ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਲੰਧਰ ਬਾਈਪਾਸ ਚੌਂਕ ‘ਤੇ ਇਸ ਧਰਨੇ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸਾਰੇ ਧਰਮਾਂ ਦੇ ਨੁਮਾਇੰਦਿਆਂ ਨੇ ਇਸ ਧਰਨੇ ਵਿਚ ਸ਼ਮੂਲੀਅਤ …

Read More »

ਬਰੈਂਪਟਨ ਤੋਂ ਐੱਮ. ਪੀ. ਅਮਰਜੋਤ ਸੰਧੂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਕੀਤਾ ਸਨਮਾਨ ਅੰਮ੍ਰਿਤਸਰ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਮਰਜੋਤ ਸਿੰਘ ਸੰਧੂ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸੰਧੂ ਨੇ ਦਰਬਾਰ ਸਾਹਿਬ ਵਿਖੇ ਕੀਰਤਨ ਵੀ ਸਰਵਣ ਕੀਤਾ। ਇਸ ਮੌਕੇ ਸੰਧੂ ਨਾਲ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ, ਮਾਤਾ ਮਲਕੀਤ ਕੌਰ, ਪਤਨੀ ਮਨਮੀਨ ਕੌਰ ਅਤੇ …

Read More »