Breaking News
Home / 2020 (page 20)

Yearly Archives: 2020

ਕਿਸਾਨ ਜਥੇਬੰਦੀਆਂ ਵੱਲੋਂ ਅੰਬਾਨੀ ਦੇ ਕਾਰੋਬਾਰ ਦੇ ਬਾਈਕਾਟ ਦਾ ਸੱਦਾ ਰੰਗ ਦਿਖਾਉਣ ਲੱਗਾ

ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਵੱਲੋਂ ਅੰਬਾਨੀ ਦੇ ਕਾਰੋਬਾਰ ਦੇ ਬਾਈਕਾਟ ਦਾ ਸੱਦਾ ਰੰਗ ਦਿਖਾਉਣ ਲੱਗਾ ਹੈ। ਅਹਿਮ ਸੂਤਰਾਂ ਅਨੁਸਾਰ ਪੰਜਾਬ ਅਤੇ ਹਰਿਆਣਾ ਵਿਚੋਂ ਵੱਡੀ ਗਿਣਤੀ ਵਿੱਚ ਰਿਲਾਇੰਸ ਜੀਓ ਦੇ ਗਾਹਕ ਹੁਣ ਜੀਓ ਦੇ ਕੁਨੈਕਸ਼ਨ ‘ਪੋਰਟ’ ਕਰਾਉਣ ਲਈ ਨਿੱਤਰੇ ਹਨ। ਰਿਲਾਇੰਸ ਜੀਓ ਵੱਲੋਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਕੋਲ ਵਿਰੋਧੀ ਕੰਪਨੀਆਂ …

Read More »

ਲੋਕ ਇਨਸਾਫ਼ ਪਾਰਟੀ ਨੇ ਵੀ ਕਿਸਾਨਾਂ ਲਈ ਬਣਾਇਆ ਵਿਸ਼ਰਾਮ ਘਰ

24 ਘੰਟੇ ਲੰਗਰ ਤੇ ਮੈਡੀਕਲ ਦੀਆਂ ਸਹੂਲਤਾਂ ਲੁਧਿਆਣਾ : ਦਿੱਲੀ ਕਿਸਾਨ ਅੰਦੋਲਨ ਵਿਚ ਜਾਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਲੋਕ ਇਨਸਾਫ਼ ਪਾਰਟੀ ਨੇ ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਕਿਸਾਨ ਵਿਸ਼ਰਾਮ ਘਰ ਬਣਾਇਆ ਹੈ, ਜਿੱਥੇ ਕਿਸਾਨ ਆਰਾਮ ਕਰ ਸਕਦੇ ਹਨ। ਇੱਥੇ 24 ਘੰਟੇ ਲੰਗਰ ਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। …

Read More »

ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਵੱਲੋਂ ਸ਼ੰਭੂ ‘ਚ ਸੂਬਾਈ ਧਰਨਾ

ਧਰਨੇ ਵਿਚ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਕੀਤੀ ਸ਼ਮੂਲੀਅਤ ਪਟਿਆਲਾ/ਬਿਊਰੋ ਨਿਊਜ਼ : ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਘੇਰੀ ਬੈਠੇ ਕਿਸਾਨਾਂ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਖ਼ਿਲਾਫ਼ ਕਾਂਗਰਸ ਨੇ ਵੀ ਸੋਮਵਾਰ ਨੂੰ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਸ਼ੰਭੂ ਬਾਰਡਰ ‘ਤੇ ਸੂਬਾ ਪੱਧਰੀ ਧਰਨਾ ਦਿੱਤਾ। ਧਰਨੇ ਵਿਚ …

Read More »

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ‘ਚ ਕਿਸਾਨ ਸੰਘਰਸ਼ ਦੀ ਹਮਾਇਤ ‘ਚ ਧਰਨਾ

ਕਿਸਾਨ ਵਿਰੋਧੀ ਕਾਨੂੰਨ ਮੋਦੀ ਸਰਕਾਰ ਦੀ ਨਾਦਰਸ਼ਾਹੀ ਸੋਚ ਦਾ ਪ੍ਰਗਟਾਵਾ : ਸੁਖਬੀਰ ਬਾਦਲ ਅੰਮ੍ਰਿਤਸਰ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਸੋਮਵਾਰ ਨੂੰ ਅੰਮ੍ਰਿਤਸਰ ‘ਚ ਧਰਨਾ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ …

Read More »

ਪੰਜਾਬ ਦੀ ਜ਼ਿੰਮੇਵਾਰੀ ਬੀਬੀਆਂ ਦੇ ਹੱਥ

3500 ਤੋਂ ਜ਼ਿਆਦਾ ਪਿੰਡਾਂ ‘ਚ ਸਿਰਫ਼ 10 ਫੀਸਦੀ ਪੁਰਸ਼, ਬਾਕੀ ਅੰਦੋਲਨ ‘ਚ, ਖੇਤੀ ਤੋਂ ਕਾਰੋਬਾਰ ਤੱਕ ਸੰਭਾਲ ਰਹੀਆਂ ਬੀਬੀਆਂ, ਧਰਨੇ ‘ਤੇ ਵੀ ਡਟੀਆਂ ਬੀਬੀਆਂ ਮਰਦਾਂ ਨੂੰ ਕਹਿ ਰਹੀਆਂ…ਘਰ ਖੇਤ ਦੀ ਚਿੰਤਾ ਨਹੀਂ, ਦਿੱਲੀ ਫਤਹਿ ਕਰੋ ਜਲੰਧਰ, ਸੰਗਰੂਰ, ਪਟਿਆਲਾ : ਇਹ ਹੈ ਪਟਿਆਲਾ ਦੇ ਪਿੰਡ ਦੌਣ ਕਲਾਂ ਦੀ ਦਲਜੀਤ ਕੌਰ…। ਪਤੀ …

Read More »

ਬੀਬੀਆਂ ਹੁਣ ਦਿੱਲੀ ਵਿਚ ਵੀ ਮੋਢੇ ਨਾਲ ਮੋਢਾ ਮਿਲਾਉਣ ਲਈ ਬੱਸਾਂ ਰਾਹੀਂ ਹੋਈਆਂ ਰਵਾਨਾ

ਬੀਬੀਆਂ ਹੁਣ ਖੁਦ ਬੱਸਾਂ ਰਾਹੀਂ ਦਿੱਲੀ ਵੀ ਜਾਣ ਲੱਗੀਆਂ ਹਨ। ਐਤਵਾਰ ਨੂੰ ਦੌਣ ਕਲਾਂ ਤੋਂ ਇਲਾਵਾ ਧਰੇੜੀ ਜੱਟਾਂ, ਚਮਾਰਹੇੜੀ, ਆਲਮਪੁਰ, ਬੋਹੜਪੁਰ ਜਨਹੇੜੀ ਸਮੇਤ ਆਸਪਾਸ ਦੇ ਕਈ ਪਿੰਡਾਂ ਦੀਆਂ ਬੀਬੀਆਂ ਦੀ ਇਕ ਬੱਸ ਦਿੱਲੀ ਅੰਦੋਲਨ ‘ਚ ਹਿੱਸਾ ਲੈਣ ਦੇ ਲਈ ਵੀ ਰਵਾਨਾ ਹੋਈ। ਦੌਣ ਕਲਾਂ ਦੀ ਪੰਚਾਇਤ ਮੈਂਬਰ ਹਰਜੀਤ ਕੌਰ ਨੇ …

Read More »

ਬਾਬਾ ਰਾਮ ਸਿੰਘ ਕਰਨਾਲ ਵਾਲਿਆਂ ਨੇ ਧਰਨਾ ਸਥਾਨ ‘ਤੇ ਕੀਤੀ ਖ਼ੁਦਕੁਸ਼ੀ

ਸਿੰਘੂ ਬਾਰਡਰ : ਸਿੰਘੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਬੁੱਧਵਾਰ ਨੂੰ ਡੇਰਾ ਨਾਨਕਸਰ ਸੀਂਗੜਾ ਕਰਨਾਲ ਦੇ ਸੰਤ ਬਾਬਾ ਰਾਮ ਸਿੰਘ (65) ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਵਲੋਂ ਇਹ ਕਦਮ ਕਿਸਾਨਾਂ ‘ਤੇ ਸਰਕਾਰ ਵਲੋਂ ਢਾਹੇ ਜਾ ਰਹੇ ਜ਼ੁਲਮ ਦੇ ਰੋਸ ਵਜੋਂ ਚੁੱਕਿਆ ਗਿਆ। ਜਾਣਕਾਰੀ ਅਨੁਸਾਰ ਪਿਛਲੇ …

Read More »

ਸ਼੍ਰੋਮਣੀ ਅਕਾਲੀ ਦਲ ਨੇ 100 ਸਾਲਾ ਸਥਾਪਨਾ ਦਿਵਸ ਮਨਾਇਆ

ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਵੀ ਕੀਤੀ ਅਰਦਾਸ ਅੰਮ੍ਰਿਤਸਰ/ਬਿਊਰੋ ਨਿਊਜ਼ : ਅਕਾਲ ਤਖ਼ਤ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਪਾਰਟੀ ਦੀ ਚੜ੍ਹਦੀ ਕਲਾ ਅਤੇ ਕਿਸਾਨੀ ਸੰਘਰਸ਼ ਦੀ ਸਫ਼ਲਤਾ ਲਈ ਅਰਦਾਸ ਕੀਤੀ ਗਈ। ਸਮਾਗਮ ਮਗਰੋਂ ਮੀਡੀਆ …

Read More »

ਮਾਫ਼ੀਆ ਦੀ ਪਾਰਟੀ ਬਣਿਆ ਅਕਾਲੀ ਦਲ ਬਾਦਲ : ਢੀਂਡਸਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ਮੌਕੇ ਬਾਦਲ ਪਰਿਵਾਰ ‘ਤੇ ਸਿੱਖੀ ਪਰੰਪਰਾਵਾਂ ਦਾ ਘਾਣ ਕਰਨ ਅਤੇ ਅਕਾਲੀ ਦਲ ਨੂੰ ਵਪਾਰਕ ਅਤੇ ਪਰਿਵਾਰਕ ਪਾਰਟੀ ਬਣਾਉਣ ਦੇ ਦੋਸ਼ ਲਾਏ ਹਨ। ਚੰਡੀਗੜ੍ਹ ਵਿਚ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ …

Read More »

ਕਲੀਵਲੈਂਡ ਵਿਚ ਕਿਸਾਨਾਂ ਦੇ ਹੱਕ ‘ਚ ਕਾਰ ਰੈਲੀ

ਕਲੀਵਲੈਂਡ/ਬਿਊਰੋ ਨਿਊਜ਼ : ਪਿਛਲੇ ਦਿਨੀਂ ਕਲੀਵਲੈਂਡ ਏਰੀਏ ਦੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਭਾਰਤ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਇਕ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਸੋਲਨ ਦੇ ਕਮਿਊਨਿਟੀ ਸੈਂਟਰ ਵਿਚ ਆਲੇ ਦੁਆਲੇ ਦਾ ਸਮੁੱਚਾ ਪੰਜਾਬੀ ਭਾਈਚਾਰਾ ਇੱਕਠਾ ਹੋਇਆ ਜਿਸ ਵਿਚ ਕੋਲੰਬਸ ਅਤੇ ਸੈਨਸਨਾਈਟੀ ਤੋਂ …

Read More »