Breaking News

Daily Archives: September 23, 2019

ਪੰਜਾਬ ਵਿਚ ਜ਼ਿਮਨੀ ਚੋਣਾਂ 21 ਅਕਤੂਬਰ ਨੂੰ

ਦਾਖ਼ਾ, ਜਲਾਲਾਬਾਦ, ਫ਼ਗਵਾੜਾ ਤੇ ਮੁਕੇਰੀਆਂ ‘ਚ ਹੋਵੇਗੀ ਜ਼ਿਮਨੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚਾਰ ਵਿਧਾਨ ਸਭਾ ਹਲਕਿਆਂ ਦਾਖ਼ਾ, ਜਲਾਲਾਬਾਦ, ਫ਼ਗਵਾੜਾ ਤੇ ਮੁਕੇਰੀਆਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਦੇ ਨਤੀਜੇ 24 …

Read More »

ਜ਼ਿਮਨੀ ਚੋਣਾਂ ਲਈ ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦਾ ਕੀਤਾ ਐਲਾਨ

ਦਾਖਾ ਤੋਂ ਸੰਦੀਪ ਸੰਧੂ, ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ, ਜਲਾਲਾਬਾਦ ਤੋਂ ਰਮਿੰਦਰ ਸਿੰਘ ਆਵਲਾ ਤੇ ਮੁਕੇਰੀਆਂ ਤੋਂ ਇੰਦੂ ਬਾਲਾ ਨੂੰ ਉਮੀਦਵਾਰ ਐਲਾਨਿਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦਾਖਾ, ਫ਼ਗਵਾੜਾ, ਜਲਾਲਾਬਾਦ ਤੇ ਮੁਕੇਰੀਆਂ ਵਿੱਚ ਜ਼ਿਮਨੀ ਚੋਣਾਂ ਲਈ ਆਉਂਦੀ 21 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਕਾਂਗਰਸ ਪਾਰਟੀ ਨੇ …

Read More »

ਗੁਰਦਾਸ ਮਾਨ ਨੂੰ ਦੇਸ਼ ‘ਚ ਇਕ ਹੀ ਭਾਸ਼ਾ ਦਾ ਸਮਰਥਨ ਕਰਨਾ ਪਿਆ ਮਹਿੰਗਾ

ਹੋ ਰਿਹਾ ਡਟਵਾਂ ਵਿਰੋਧ ਅਤੇ ਫੂਕੇ ਜਾ ਰਹੇ ਹਨ ਪੁਤਲੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਵਲੋਂ ਦਿੱਤੇ ਗਏ ‘ਇੱਕ ਦੇਸ਼ ਇੱਕ ਭਾਸ਼ਾ ਹਿੰਦੀ’ ਦੇ ਬਿਆਨ ਦਾ ਦੇਸ਼ ਅਤੇ ਵਿਦੇਸ਼ਾਂ ਵਿਚ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਜਲੰਧਰ ਵਿਚ ਸਿੱਖ ਤਾਲਮੇਲ ਕਮੇਟੀ ਵਲੋਂ ਹੋਰ …

Read More »

ਆਮ ਆਦਮੀ ਪਾਰਟੀ ਨੇ ਬੇਰੁਜ਼ਗਾਰ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਦੀ ਕੀਤੀ ਨਿਖੇਧੀ

ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਅਸਤੀਫੇ ਦੀ ਮੰਗ ਉਠੀ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਪੰਜਾਬ ਇਕਾਈ ਨੇ ਈਟੀਟੀ ਤੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ‘ਆਪ’ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ …

Read More »

2021 ਦੀ ਜਨਗਣਨਾ ਮੋਬਾਇਲ ਐਪ ਨਾਲ ਹੋਵੇਗੀ

ਅਮਿਤ ਸ਼ਾਹ ਨੇ ਕਿਹਾ – ਸਾਰੀਆਂ ਜ਼ਰੂਰੀ ਸਹੂਲਤਾਂ ਇਕ ਹੀ ਕਾਰਡ ਨਾਲ ਹੋਣਗੀਆਂ ਸੰਭਵ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦੀ ਜਨਗਣਨਾ ਦੇ 140 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਮੋਬਾਇਲ ਐਪ ਨਾਲ ਅੰਕੜੇ ਇਕੱਠੇ ਕੀਤੇ ਜਾਣਗੇ। ਕਰੀਬ 33 ਲੱਖ ਜਨਗਣਨਾ ਕਰਮਚਾਰੀ ਘਰਘਰ ਜਾ ਕੇ ਜਾਣਕਾਰੀ ਲੈਣਗੇ। ਨਵੀਂ ਦਿੱਲੀ ਵਿਚ ਅੱਜ ਜਨਗਣਨਾ …

Read More »

ਚਿਦੰਬਰਮ ਨੂੰ ਤਿਹਾੜ ਜੇਲ੍ਹ ‘ਚ ਮਿਲਣ ਪਹੁੰਚੇ ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ

ਚਿਦੰਬਰਮ ਨੇ ਅਦਾਲਤ ਨੂੰ ਕਿਹਾ – ਨਿੱਜੀ ਲਾਭ ਲਈ ਨਹੀਂ ਕੀਤੀ ਵਿੱਤ ਮੰਤਰਾਲੇ ਦੀ ਵਰਤੋਂ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੀ ਅੰਤਿਰਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨਾਲ ਮੁਲਾਕਾਤ ਕਰਨ ਲਈ ਤਿਹਾੜ ਜੇਲ੍ਹ ਪਹੁੰਚੇ। ਇਸ ਤੋਂ ਪਹਿਲਾਂ ਪਾਰਟੀ ਦੇ …

Read More »

ਆਸਾ ਰਾਮ ਨੂੰ ਰਾਹਤ ਮਿਲਣੀ ਮੁਸ਼ਕਲ

ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ ਜੋਧਪੁਰ/ਬਿਊਰੋ ਨਿਊਜ਼ ਨਾਬਾਲਗ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਜੋਧਪੁਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਆਸਾ ਰਾਮ ਨੂੰ ਇਕ ਵਾਰ ਫਿਰ ਅਦਾਲਤ ਵਲੋਂ ਝਟਕਾ ਦਿੱਤਾ ਗਿਆ। ਰਾਜਸਥਾਨ ਹਾਈਕੋਰਟ ਨੇ ਆਸਾ ਰਾਮ ਦੀ ਉਮਰ ਕੈਦ ਦੀ ਸਜ਼ਾ ‘ਤੇ ਰੋਕ ਲਗਾਉਣ ਵਾਲੀ ਪਟੀਸ਼ਨ ਨੂੰ ਖਾਰਜ ਦਿੱਤਾ। ਆਸਾ …

Read More »

ਬਾਲਾਕੋਟ ‘ਚ ਮੁੜ ਸਰਗਰਮ ਹੋਏ ਅੱਤਵਾਦੀ

ਭਾਰਤੀ ਫੌਜ ਮੁਖੀ ਨੇ ਕਿਹਾ – 500 ਅੱਤਵਾਦੀ ਘੁਸਪੈਠ ਦੀ ਫਿਰਾਕ ਵਿਚ ਚੇਨਈ/ਬਿਊਰੋ ਨਿਊਜ਼ ਏਅਰ ਸਟਰਾਈਕ ਦੇ ਕਰੀਬ 6 ਮਹੀਨੇ ਬਾਅਦ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਫਿਰ ਤੋਂ ਸਰਗਰਮ ਹੋ ਗਏ ਹਨ। ਜੈਸ਼ਏਮੁਹੰਮਦ ਸਮੇਤ ਹੋਰ ਅੱਤਵਾਦੀ ਸੰਗਠਨਾਂ ਨੇ ਦਹਿਸ਼ਤਗਰਦਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਭਾਰਤੀ ਫੌਜ …

Read More »