ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਸਖਤ ਫੈਸਲਾ ਚੰਡੀਗੜ੍ਹ : ਇਸ ਸਾਲ ਦੀਵਾਲੀ ਮੌਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪਟਾਕੇ ਚਲਾਉਣ ਸਬੰਧੀ ਲਏ ਗਏ ਸਖਤ ਫੈਸਲੇ ਤੋਂ ਬਾਅਦ ਹੁਣ ਨਵੇਂ ਸਾਲ ਅਤੇ ਵਿਆਹ ਸਮਾਗਮਾਂ ਮੌਕੇ ਪਟਾਕੇ ਚਲਾਉਣ ਉਤੇ ਰੋਕ ਲਾ ਦਿੱਤੀ ਹੈ| ਹਾਈਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਨਵੇਂ ਸਾਲ ਅਤੇ …
Read More »ਜਲ੍ਹਿਆਂਵਾਲਾ ਬਾਗ ਦੇ ਸਾਕੇ ਲਈ ਬ੍ਰਿਟੇਨ ਮੰਗੇ ਮੁਆਫੀ : ਲੰਡਨ ਮੇਅਰ ਸਾਦਿਕ ਖਾਨ
ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਹੋਏ ਨਤਮਸਤਕ ਤੇ ਛਕਿਆ ਪ੍ਰਸ਼ਾਦਾ ਅੰਮ੍ਰਿਤਸਰ/ਬਿਊਰੋ ਨਿਊਜ਼ ਲੰਡਨ ਦੇ ਮੇਅਰ ਸਾਦਿਕ ਖਾਨ ਪੰਜਾਬ ਦੌਰੇ ‘ਤੇ ਆਏ ਹੋਏ ਸਨ। ਉਨ੍ਹਾਂ ਬੁੱਧਵਾਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਕੀਰਤਨ ਸਰਵਣ ਕੀਤਾ, ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ਪ੍ਰਸ਼ਾਦਾ ਵੀ ਛਕਿਆ। ਇਸ ਫੇਰੀ ਦੌਰਾਨ ਸਾਦਿਕ …
Read More »ਲੰਡਨ ਦੇ ਮੇਅਰ ਸਾਦਿਕ ਦੇ ਬਿਆਨ ਦੀ ਕੈਪਟਨ ਅਮਰਿੰਦਰ ਨੇ ਕੀਤੀ ਤਾਰੀਫ
ਬ੍ਰਿਟਿਸ ਸਰਕਾਰ ਦਾ ਹਿੱਸਾ ਹਨ ਸਾਦਿਕ ਖਾਨ ਅੰਮ੍ਰਿਤਸਰ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਦੇ ਮੇਅਰ ਸਾਦਿਕ ਖ਼ਾਨ ਦੇ ਉਸ ਬਿਆਨ ਦੀ ਤਾਰੀਫ ਕੀਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਬ੍ਰਿਟਿਸ਼ ਸਰਕਾਰ ਨੂੰ ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਦਿਕ …
Read More »ਫਿਰੋਜ਼ਪੁਰ ਦੇ ਮੱਲਾਂਵਾਲਾ ‘ਚ ਅਕਾਲੀਆਂ ਤੇ ਕਾਂਗਰਸੀਆਂ ‘ਚ ਹੋਇਆ ਟਕਰਾਅ
ਪੁਲਿਸ ਦਾ ਕਹਿਣਾ ਕਿ ਦੋਵਾਂ ਧਿਰਾਂ ‘ਚ ਹੋਈ ਫਾਇਰਿੰਗ ਫਿਰੋਜ਼ਪੁਰ/ਬਿਊਰੋ ਨਿਊਜ਼ ਸਿਆਸੀ ਪਾਰਟੀਆਂ ਤੇ ਪ੍ਰਸ਼ਾਸਨ ਨਗਰ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਹੈ। ਦੂਜੇ ਪਾਸੇ ਉਦੋਂ ਅੱਜ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਜਦੋ ਕਾਂਗਰਸੀ ਤੇ ਅਕਾਲੀ ਵਰਕਰਾਂ ਵਿਚ ਟਕਰਾਅ ਪੈਦਾ ਹੋ ਗਿਆ। ਦੋਵਾਂ ਧਿਰਾਂ ਵੱਲੋਂ …
Read More »ਕਾਂਗਰਸੀਆਂ ਦੀ ਧੱਕੇਸ਼ਾਹੀ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ
ਬਾਘਾ ਪੁਰਾਣਾ, ਮੱਲਾਂਵਾਲਾ, ਮੱਖੂ ਅਤੇ ਘਨੌਰ ਦੀ ਚੋਣ ਨਵੇਂ ਸਿਰਿਓਂ ਕਰਵਾਓ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੋਣ ਕਮਿਸ਼ਨਰ ਤੋਂ ਬਾਘਾ ਪੁਰਾਣਾ, ਮੱਲਾਂਵਾਲਾ, ਮੱਖੂ ਤੇ ਘਨੌਰ ਦੀ ਚੋਣ ਰੱਦ ਕਰਕੇ ਨਵੇਂ ਸਿਰਿਉਂ ਕਰਵਾਉਣ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਚੋਣ ਕਮਿਸ਼ਨਰ ਨੂੰ ਲਿਖਿਆ ਹੈ ਕਿ ਜਦੋਂ ਤੋਂ ਪੰਜਾਬ …
Read More »ਸ਼ਹੀਦ ਪਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
ਮਾਪਿਆਂ ਦਾ ਕਹਿਣਾ, ਸਾਨੂੰ ਆਪਣੇ ਪੁੱਤਰ ਦੀ ਸ਼ਹਾਦਤ ‘ਤੇ ਮਾਣ ਗੁਰਦਾਸਪੁਰ/ਬਿਊਰੋ ਨਿਊਜ਼ ਸ੍ਰੀਨਗਰ ਵਿਚ ਸ਼ਹੀਦ ਹੋਏ ਸਿੱਖ ਜਵਾਨ ਪਲਵਿੰਦਰ ਸਿੰਘ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਉਸਦੇ ਪਿੰਡ ਰਾਇ ਚੱਕ ਜ਼ਿਲ੍ਹਾ ਗੁਰਦਾਸਪੁਰ ‘ਚ ਕੀਤਾ ਗਿਆ। ਜਿੱਥੇ ਸ਼ਹੀਦ ਦੀ ਮਾਂ ਨੇ ਆਪਣੇ ਪੁੱਤਰ ਦੀ ਅਰਥੀ ਨੂੰ ਮੋਢਾ ਦਿੱਤਾ ਉੱਥੇ ਉਨ੍ਹਾਂ ਦੀ …
Read More »ਸਾਊਦੀ ਅਰਬ ‘ਚ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੀ ਸੋਨੀਆ ਵਾਪਸ ਪਰਤੀ ਵਤਨ
ਪਿਛਲੇ ਦਿਨੀਂ ਵੀਡੀਓ ਹੋਇਆ ਸੀ ਵਾਇਰਲ ਜਲੰਧਰ/ਬਿਊਰੋ ਨਿਊਜ਼ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਣ ਲਈ ਸਾਊਦੀ ਅਰਬ ਗਈ ਜਲੰਧਰ ਨੇੜਲੇ ਕਸਬਾ ਗੋਰਾਇਆ ਦੀ ਸੋਨੀਆ ਨਾਮ ਦੀ ਮਹਿਲਾ ਦਾ ਪਿਛਲੇ ਦਿਨੀ ਇਕ ਵੀਡੀਓ ਵਾਇਰਲ ਹੋਇਆ ਸੀ। ਵੀਡੀਓ ਵਿਚ ਸੋਨੀਆ ਨੇ ਦੱਸਿਆ ਕਿ ਉਸ ਨੂੰ ਇਕ ਕਮਰੇ ਵਿਚ ਬੰਦ ਕੀਤਾ ਹੋਇਆ ਹੈ ਅਤੇ …
Read More »ਕੈਪਟਨ ਸਰਕਾਰ ਦਾ 14 ਦਸੰਬਰ ਨੂੰ ਸ਼ੁਰੂ ਹੋਣ ਵਾਲਾ ਕਰਜ਼ਾ ਮੁਆਫੀ ਦਾ ਕੰਮ ਫਿਰ ਲਟਕਿਆ
ਹੁਣ ਨਗਰ ਕੌਂਸਲ ਚੋਣਾਂ ਤੋਂ ਬਾਅਦ ਹੀ ਨਵੀਂ ਤਰੀਕ ਦਾ ਹੋਵੇਗਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਸਰਕਾਰ ਵਲੋਂ 14 ਦਸੰਬਰ ਤੋਂ ਪੰਜਾਬ ‘ਚ ਕਰਜ਼ਾ ਮੁਆਫੀ ਸਕੀਮ ਤਹਿਤ ਸ਼ੁਰੂ ਕੀਤਾ ਜਾਣ ਵਾਲਾ ਕੰਮ ਇਕ ਵਾਰ ਫਿਰ ਲਟਕ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖੁਦ ਪਿਛਲੇ ਦਿਨੀਂ ਵਿਧਾਨ …
Read More »ਸੰਗਰੂਰ ਦੇ ਥਾਣਿਆਂ ‘ਚ ਮੁੱਖ ਮੰਤਰੀ ਦੀ ਫੋਟੋ ਨਾਲ ਵਿਧਾਇਕ ਵਿਜੇਇੰਦਰ ਸਿੰਗਲਾ ਦੀਆਂ ਫੋਟੋਆਂ ਵੀ ਲਗਾਈਆਂ, ਮਾਮਲਾ ਭਖਿਆ
ਸ਼੍ਰੋਮਣੀ ਅਕਾਲੀ ਦਲ ਨੇ ਤੁਰੰਤ ਜਾਂਚ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਸੰਗਰੂਰ ਦੇ ਦੋ ਥਾਣਿਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ-ਨਾਲ ਸਥਾਨਕ ਵਿਧਾਇਕ ਦੀਆਂ ਤਸਵੀਰਾਂ ਟੰਗਣ ਦੇ ਮਾਮਲੇ ਦੀ ਤੁਰੰਤ ਜਾਂਚ ਕਰਵਾਉਣ ਦੀ …
Read More »ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਯਤਨ
ਸਾਂਝੇ ਪੰਜਾਬ ਦੀ ਅਸੰਬਲੀ ਦਾ 10 ਸਾਲਾ ਰਿਕਾਰਡ ਪੰਜਾਬ ਲਿਆਂਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਦੇ ਇਤਿਹਾਸਕ ਦਸਤਾਵੇਜ਼ਾਂ ਵਿਚ ਹੁਣ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਦੀ ਪੰਜਾਬ ਅਸੰਬਲੀ ਦੇ ਦਸਤਾਵੇਜ਼ ਵੀ ਸ਼ਾਮਲ ਹੋ ਗਏ ਹਨ। 1937 ਤੋਂ ਲੈ ਕੇ 1947 ਤੱਕ ਦੇ ਸਾਂਝੇ ਪੰਜਾਬ ਦੀ ਅਸੰਬਲੀ ਦੇ ਇਹ ਦਸਤਾਵੇਜ਼ ਪੰਜਾਬ …
Read More »