ਸੀ.ਬੀ.ਆਈ. ਅਦਾਲਤ ਨੇ ਜੱਜ ਬਦਲਣ ਵਾਲੀ ਪਟੀਸ਼ਨ ਕੀਤੀ ਖਾਰਜ ਪੰਚਕੂਲਾ/ਬਿਊਰੋ ਨਿਊਜ਼ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਸੀ.ਬੀ.ਆਈ. ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਅਦਾਲਤ ਨੇ ਬਚਾਅ ਪੱਖ ਵਲੋਂ ਜੱਜ ਬਦਲਣ ਲਈ ਲਗਾਈ ਗਈ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 14 ਦਸੰਬਰ ਨੂੰ ਹੋਵੇਗੀ। ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਅਤੇ ਦੂਜੇ ਦੋਸ਼ੀ ਸਿੱਧੇ ਰੂਪ ਵਿਚ ਅਦਾਲਤ ਵਿਚ ਪੇਸ਼ ਕੀਤੇ। ਜ਼ਿਕਰਯੋਗ ਹੈ ਕਿ ਰਾਮ ਰਹੀਮ ਦੇ ਇਕ ਸਹਿਯੋਗੀ ਕ੍ਰਿਸ਼ਨ ਲਾਲ ਨੇ ਪਟੀਸ਼ਨ ਲਗਾ ਕੇ ਮੰਗ ਕੀਤੀ ਸੀ ਕਿ ਰਣਜੀਤ ਹੱਤਿਆਕਾਂਡ ਮਾਮਲੇ ਵਿਚ ਡੇਰੇ ਦੇ ਪ੍ਰਬੰਧਕ ਚੀਫ ਜਸਟਿਸ ਜਗਦੀਪ ਸਿੰਘ ਕੋਲੋਂ ਇਸ ਮਾਮਲੇ ਵਿਚ ਸੁਣਵਾਈ ਨਹੀਂ ਕਰਵਾਉਣਾ ਚਾਹੁੰਦੇ ਅਤੇ ਚੀਫ ਜਸਟਿਸ ਜਗਦੀਪ ਸਿੰਘ ਦੀ ਬਦਲੀ ਕਰ ਦਿੱਤੀ ਜਾਵੇ। ਧਿਆਨ ਰਹੇ ਕਿ ਰਾਮ ਰਹੀਮ ਖਿਲਾਫ ਪਹਿਲਾਂ ਵੀ ਦੋ ਮਾਮਲਿਆਂ ਵਿਚ ਚੀਫ ਜਸਟਿਸ ਜਗਦੀਪ ਸਿੰਘ ਨੇ ਸਜ਼ਾ ਸੁਣਾਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੰਘੇ ਕੱਲ੍ਹ ਹਨੀਪ੍ਰੀਤ ਨੇ ਵੀ ਰਾਮ ਰਹੀਮ ਨਾਲ ਮੁਲਾਕਾਤ ਕੀਤੀ ਅਤੇ ਉਹ ਡੇਰਾ ਮੁਖੀ ਨੂੰ ਦੇਖ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਈ ਸੀ।
Read More »ਸੁਖਦੇਵ ਸਿੰਘ ਢੀਂਡਸਾ ਬਾਦਲਾਂ ਖਿਲਾਫ ਖੁੱਲ੍ਹ ਕੇ ਆਏ ਸਾਹਮਣੇ
ਟਕਸਾਲੀਆਂ ਨਾਲ ਮਿਲ ਕੇ ਮਨਾਉਣਗੇ ਅਕਾਲੀ ਦਲ ਦਾ ਸਥਾਪਨਾ ਦਿਵਸ ਚੰਡੀਗੜ੍ਹ/ਬਿਊਰੋ ਨਿਊਜ਼ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਹੁਣ ਬਾਦਲਾਂ ਖਿਲਾਫ ਖੁੱਲ੍ਹ ਕੇ ਸਾਹਮਣੇ ਆ ਗਏ ਹਨ ਅਤੇ ਢੀਂਡਸਾ ਹੁਣ 14 ਦਸੰਬਰ ਨੂੰ ਟਕਸਾਲੀ ਅਕਾਲੀਆਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਅੰਮ੍ਰਿਤਸਰ ਵਿੱਚ ਮਨਾਉਣਗੇ। ਹਾਲਾਂਕਿ ਢੀਂਡਸਾ ਨੇ ਕਿਹਾ …
Read More »ਪੰਜਾਬ ਸਰਕਾਰ ਦਾ ਨਿਕਲਣ ਲੱਗਾ ਦੀਵਾਲਾ
ਚੰਡੀਗੜ੍ਹ ‘ਚ ਮਨਪ੍ਰੀਤ ਬਾਦਲ ਦੇ ‘ਭਿਖਾਰੀ’ ਵਾਲੇ ਲੱਗੇ ਪੋਸਟਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਦਾ ਵੀ ਦਿਨੋਂ ਦਿਨ ਦੀਵਾਲਾ ਨਿਕਲਦਾ ਜਾ ਰਿਹਾ ਹੈ। ਇਸ ਮਹੀਨੇ ਪੰਜਾਬ ਸਰਕਾਰ ਦੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ। ਇਸ ਤੋਂ ਅੱਕ ਕੇ ਅੱਜ ਤਕਨੀਕੀ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਮੋਰਚਾ …
Read More »ਰੰਧਾਵਾ ਨੇ ਮੰਨਿਆ – ਕਾਂਗਰਸ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ‘ਚ ਰਹੀ ਅਸਫਲ
ਹਰਪਾਲ ਚੀਮਾ ਨੇ ਕਿਹਾ – ਰੰਧਾਵਾ ਬੋਲ ਰਹੇ ਹਨ ਬਿੱਲਕੁਲ ਸੱਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਅਸਫਲ ਰਹੀ ਹੈ। ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਗੁਰੂ ਗ੍ਰੰਥ ਸਾਹਿਬ …
Read More »ਬੰਬ ਧਮਾਕੇ ਦੇ ਮਾਮਲੇ ‘ਚ ਜਗਤਾਰ ਸਿੰਘ ਹਵਾਰਾ ਬਰੀ
ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਤਿਹਾੜ ਜੇਲ੍ਹ ਵਿਚ ਬੰਦ ਹੈ ਹਵਾਰਾ ਲੁਧਿਆਣਾ/ਬਿਊਰੋ ਨਿਊਜ਼ ਸਾਲ 1995 ‘ਚ ਲੁਧਿਆਣਾ ਦੇ ਘੰਟਾ ਘਰ ਵਿਖੇ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਇਸ ਬੰਬ ਧਮਾਕੇ ‘ਚ ਕਈ ਵਿਅਕਤੀ ਜ਼ਖ਼ਮੀ ਹੋ …
Read More »ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਭਲਕੇ ਡੇਰਾ ਬਾਬਾ ਨਾਨਕ ‘ਚ ਖੇਡਿਆ ਜਾਵੇਗਾ
ਕੈਨੇਡਾ ਅਤੇ ਭਾਰਤ ‘ਚ ਹੋਵੇਗੀ ਖਿਤਾਬੀ ਟੱਕਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅਤੇ ਇਹ ਹੁਣ ਆਖਰੀ ਪੜ੍ਹਾਅ ਵਿਚ ਪਹੁੰਚ ਗਿਆ। ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਭਲਕੇ 10 ਦਸੰਬਰ ਨੂੰ ਕੈਨੇਡਾ ਅਤੇ ਭਾਰਤ …
Read More »ਪੰਜਾਬ ਦੇ ਕਾਂਗਰਸੀ ਵਿਧਾਇਕਾਂ ਤੋਂ ਬਾਅਦ ਹੁਣ ਮੰਤਰੀਆਂ ਦੇ ਵੀ ਬਦਲੇ ਸੁਰ
ਬਹੁਤੇ ਮੰਤਰੀਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਸੁਣਦੇ ਉਨ੍ਹਾਂ ਦੀ ਗੱਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦੀ ਪਿਛਲੇ ਦਿਨੀਂ ਇਹੀ ਸ਼ਿਕਾਇਤ ਰਹੀ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ। ਇਸਦੇ ਚੱਲਦਿਆਂ ਹੁਣ ਮੰਤਰੀਆਂ ਨੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਆਪਣੀ ਨਰਾਜ਼ਗੀ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਹੈ। …
Read More »ਬਰਨਾਲਾ ‘ਚ ਪਿਕਨਿਕ ਦੌਰਾਨ 10ਵੀਂ ਦੀ ਵਿਦਿਆਰਥਣ ਨੇ ਚਲਾਈ ਏਅਰਗੰਨ
ਦੂਜੀ ਜਮਾਤ ਦੇ ਵਿਦਿਆਰਥੀ ਦੀ ਗਈ ਜਾਨ ਬਰਨਾਲਾ/ਬਿਊਰੋ ਨਿਊਜ਼ ਬਰਨਾਲਾ ਦੇ ਇਕ ਸਕੂਲ ਵਿਚ ਪਿਕਨਿਕ ਦੌਰਾਨ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਪਿਕਨਿਕ ਦੌਰਾਨ 10ਵੀਂ ਜਮਾਤ ਦੀ ਵਿਦਿਆਰਥਣ ਨੇ ਏਅਰਗੰਨ ਨਾਲ ਇਕ ਲੜਕੇ ਨੂੰ ਸ਼ੂਟ ਕਰ ਦਿੱਤਾ। ਦੂਜੀ ਜਮਾਤ ਦੇ ਜਸਵੀਰ ਸਿੰਘ ਨਾਮ ਦੇ ਵਿਦਿਆਰਥੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ …
Read More »ਧਰਮਕੋਟ ਦੇ ਕਾਂਗਰਸੀ ਵਿਧਾਇਕ ਦੀ ਗੱਡੀ ਭੰਨ੍ਹਣ ਦੇ ਆਰੋਪ ‘ਚ 5 ਵਿਅਕਤੀ ਗ੍ਰਿਫਤਾਰ
ਅਦਾਲਤ ਨੇ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜੇ ਮੋਗਾ/ਬਿਊਰੋ ਨਿਊਜ਼ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ ‘ਤੇ ਹਮਲਾ ਕਰਨ ਦੇ ਆਰੋਪ ਵਿੱਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਤੋਂ ਇਲਾਵਾ 70 – 80 ਅਣਪਛਾਤੇ ਵਿਅਕਤੀਆਂ ‘ਤੇ ਕੇਸ ਦਰਜ ਕੀਤਾ ਸੀ। ਪੁਲਿਸ …
Read More »ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਵਿੱਚ ਪਹੁੰਚੇ ਕਾਰੋਬਾਰੀਆਂ ਦਾ ਕਹਿਣਾ
ਪਹਿਲਾਂ ਪੰਜਾਬ ਨੂੰ ਸਮਝਾਂਗੇ ਫਿਰ ਕਰਾਂਗੇ ਨਿਵੇਸ਼ ਚੰਡੀਗੜ੍ਹ/ਬਿਊਰੋ ਨਿਊਜ਼ ਮੁਹਾਲੀ ‘ਚ ਹੋਏ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਵਿੱਚ ਪਹੁੰਚੇ ਵਿਦੇਸ਼ੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹ ਇੱਥੇ ਸੰਭਾਵਨਾਵਾਂ ਤਲਾਸ਼ਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਨੂੰ ਸਮਝਣਗੇ ਤੇ ਫਿਰ ਨਿਵੇਸ਼ ਕਰਨ ਬਾਰੇ ਫੈਸਲਾ ਕਰਨਗੇ। ਵਿਦੇਸ਼ੀ ਕਾਰੋਬਾਰੀਆਂ ਨੇ ਕਿਹਾ ਕਿ …
Read More »