Breaking News
Home / ਦੁਨੀਆ (page 33)

ਦੁਨੀਆ

ਦੁਨੀਆ

ਵਿਸਾਖੀ ਮਨਾ ਕੇ ਸਿੱਖ ਜਥਾ ਪਾਕਿ ’ਚੋਂ ਵਾਪਸ ਭਾਰਤ ਪਰਤਿਆ

ਦੋਵਾਂ ਦੇਸ਼ਾਂ ਨੂੰ ਵੀਜ਼ੇ ਵਧਾਉਣ ਦੀ ਕੀਤੀ ਅਪੀਲ ਅੰਮਿ੍ਰਤਸਰ/ਬਿਊਰੋ ਨਿਊਜ਼ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸੰਗਤਾਂ ਦਾ ਜਥਾ ਵਿਸਾਖੀ ਮਨਾ ਕੇ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਭਾਰਤ ਪਰਤ ਆਇਆ ਹੈ। ਇਸ ਮੌਕੇ ਸਿੱਖ ਜਥੇ ਦੇ ਮੈਂਬਰਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਬਹੁਤ ਖੁਸ਼ੀ ਹੈ ਕਿ ਉਹ …

Read More »

65,960 ਭਾਰਤੀਆਂ ਨੂੰ ਸਾਲ 2022 ’ਚ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕੀ ਨਾਗਰਿਕਤਾ ਹਾਸਲ ਕਰਨ ’ਚ ਮੈਕਸੀਕੋ ਦਾ ਨੰਬਰ ਪਹਿਲਾ ਵਾਸ਼ਿੰਗਟਨ/ਬਿਊਰੋ ਨਿਊਜ਼ ਸਾਲ 2022 ਵਿਚ 65,960 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ ਅਤੇ ਇਸ ਨਾਲ ਭਾਰਤ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਦੇ ਮਾਮਲੇ ਵਿਚ ਮੈਕਸੀਕੋ ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਿਆ। ਯੂਐੱਸ ਜਨਗਣਨਾ ਬਿਊਰੋ ਦੇ …

Read More »

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਗ੍ਰਹਿ ਸੂਬੇ ਡੈਲਾਵੇਅਰ ਦੇ ਸੱਤ ਵਿਧਾਇਕਾਂ ਨੇ ਵਿਸਾਖੀ ਦੇ ਤਿਉਹਾਰ ਮੌਕੇ ਸਿੱਖਾਂ ਨਾਲ ਮਿਲ ਕੇ ਭੰਗੜਾ ਪਾਇਆ। ਸਾਰੇ ਆਗੂ ਰਵਾਇਤੀ ਪੰਜਾਬੀ ਪੁਸ਼ਾਕ ਪਹਿਨ ਕੇ ਆਏ ਸਨ। ਇਸ ਗਰੁੱਪ …

Read More »

ਬੀਬੀਸੀ ਦਾ ਭਾਰਤ ਵਿਚ ਬਦਲਿਆ ਰੂਪ, ਕਲੈਕਟਿਵ ਨਿਊਜ਼ਰੂਮ ਨੇ ਕੰਮ ਸ਼ੁਰੂ ਕੀਤਾ

ਭਾਰਤ ਵਿਚ ਬੀਬੀਸੀ ਦਾ ਰੂਪ ਬਦਲ ਗਿਆ ਹੈ। ਬ੍ਰਿਟਿਸ਼ ਬਰੌਡਕਾਸਟ ਕਾਰਪੋਰੇਸ਼ਨ ਲਈ ਭਾਰਤ ਵਿਚ ਅਜ਼ਾਦ ਮੀਡੀਆ ਕੰਪਨੀ ਕਲੈਕਟਿਵ ਨਿਊਜ਼ਰੂਮ ਨੇ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਇਹ ਪੂਰੀ ਤਰ੍ਹਾਂ ਨਾਲ ਇਕ ਭਾਰਤੀ ਕੰਪਨੀ ਹੈ। ਬੀਬੀਸੀ ਦੇ ਚਾਰ ਸੀਨੀਅਰ ਪੱਤਰਕਾਰਾਂ ਨੇ ਅਸਤੀਫਾ ਦੇ ਕੇ ਕਲੈਕਟਿਵ ਨਿਊਜ਼ਰੂਮ ਦੀ ਸਥਾਪਨਾ ਕੀਤੀ ਹੈ। ਡਿਜ਼ੀਟਲ …

Read More »

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਦੇਸ਼ ਵਿਚ ਜੰਗਲ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਇਸ ਜੰਗਲ ਦੇ ਰਾਜਾ ਫੌਜ ਮੁਖੀ ਜਨਰਲ ਆਸਿਮ ਮੁਨੀਰ ਹਨ। ਖਾਨ ਨੇ ਕਿਹਾ ਕਿ ਪਾਕਿ …

Read More »

ਈਰਾਨ ਨੂੰ ਹਮਲੇ ਦਾ ਜਵਾਬ ਦੇਵੇਗਾ ਇਜ਼ਰਾਈਲ

ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ’ਤੇ ਈਰਾਨ ਦੇ ਹਮਲੇ ਤੋਂ ਬਾਅਦ ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਇਸ ਗੱਲ ’ਤੇ ਸਹਿਮਤੀ ਬਣੀ ਹੈ ਕਿ ਈਰਾਨ ਨੂੰ ਜਵਾਬ ਦਿੱਤਾ ਜਾਵੇ। ਇਜ਼ਰਾਈਲ ਦੇ ਮੀਡੀਆ ਮੁਤਾਬਕ ਇਹ ਕਦੋਂ ਹੋਵੇਗਾ, ਇਸਦਾ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ …

Read More »

ਇਰਾਨ ਦਾ ਇਜ਼ਰਾਈਲ ’ਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਵੱਡਾ ਹਮਲਾ

ਇਜ਼ਰਾਈਲ ’ਚ ਭਾਰਤੀਆਂ ਲਈ ਨਵੀਂ ਐਡਵਾਈਜ਼ਰੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਇਰਾਨ ਦੀ ਫੌਜ ਨੇ ਅੱਜ ਤੜਕੇ 3 ਵਜੇ (ਭਾਰਤੀ ਸਮੇਂ ਮੁਤਾਬਕ) ਇਜ਼ਰਾਈਲ ’ਤੇ ਕਰੀਬ 300 ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਈਲੀ ਫੌਜ ਨੇ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ। ਫੌਜ ਦੇ ਇੱਕ ਤਰਜਮਾਨ ਨੇ ਦੱਸਿਆ …

Read More »

ਆਸਟਰੇਲੀਆ ਦੇ ਇਕ ਸ਼ੌਪਿੰਗ ਮੌਲ ’ਚ ਵਾਪਰੀ ਛੁਰੇਬਾਜ਼ੀ ਦੀ ਘਟਨਾ

6 ਵਿਅਕਤੀਆਂ ਦੀ ਹੋਈ ਮੌਤ ਅਤੇ 9 ਮਹੀਨੇ ਦੇ ਬੱਚੇ ਸਮੇਤ ਕਈ ਜ਼ਖਮੀ ਸਿਡਨੀ/ਬਿਊਰੋ ਨਿਊਜ਼ : ਆਸਟਰੇਲੀਆ ਦੇ ਸ਼ਹਿਰ ਸਿਡਨੀ ਦੇ ਇਕ ਸ਼ੌਪਿੰਗ ’ਚ ਸ਼ਨੀਵਾਰ ਨੂੰ ਛੁਰੇਬਾਜ਼ੀ ਦੀ ਘਟਨਾ ਵਾਪਰੀ। ਇਸ ਘਟਨਾ ’ਚ 6 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ 9 ਮਹੀਨੇ ਦੇ ਬੱਚੇ ਸਮੇਤ ਕਈ ਵਿਅਕਤੀ ਜਖਮੀ ਹੋ …

Read More »

ਆਸਟਰੇਲੀਆਈ ਪ੍ਰਧਾਨ ਮੰਤਰੀ ਵੱਲੋਂ ਵਿਸਾਖੀ ਦੇ ਸਮਾਗਮ ‘ਚ ਸ਼ਮੂਲੀਅਤ

ਮੈਲਬਰਨ/ਬਿਊਰੋ ਨਿਊਜ਼ : ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇੱਥੇ ‘ਸਿੱਖ ਵਾਲੰਟੀਅਰਜ਼ ਆਸਟਰੇਲੀਆ’ ਸੰਸਥਾ ਵੱਲੋਂ ਕਰਵਾਏ ਗਏ ਭਾਈਚਾਰਕ ਸਮਾਗਮ ‘ਚ ਸ਼ਿਰਕਤ ਕੀਤੀ। ਸ਼ਹਿਰ ਦੇ ਦੱਖਣੀ ਖੇਤਰ ਨੈਰੇ ਵੈਰਨ ਦੇ ਹਾਲ ‘ਚ ਕਰਵਾਏ ਗਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀ ਵਧਾਈ ਦਿੱਤੀ। ਉਕਤ ਸੰਸਥਾ ਬਾਰੇ ਪ੍ਰਧਾਨ ਮੰਤਰੀ …

Read More »

ਅਮਰੀਕਾ ’ਚ ਸੂਰਜ ਗ੍ਰਹਿਣ -ਦਿਨੇ ਹੀ ਹੋ ਗਿਆ ਸੀ ਹਨੇਰਾ

ਵੱਖ-ਵੱਖ ਦੇਸ਼ਾਂ ਤੋਂ 50 ਲੱਖ ਤੋਂ ਜ਼ਿਆਦਾ ਵਿਅਕਤੀ ਸੂਰਜ ਗ੍ਰਹਿਣ ਦੇਖਣ ਲਈ ਅਮਰੀਕਾ ਪਹੁੰਚੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਦੇ ਮੈਕਸੀਕੋ ਵਿਚ ਸੋਮਵਾਰ ਸਵੇਰੇ 11 ਵੱਜਦੇ ਹੀ ਹਨ੍ਹੇਰਾ ਛਾ ਗਿਆ ਸੀ। ਅਜਿਹਾ ਸਾਲ ਦੇ ਪਹਿਲੇ ਪੂਰਨ ਸੂਰਜ ਗ੍ਰਹਿਣ ਕਰਕੇ ਹੋਇਆ ਹੈ। ਮੈਕਸੀਕੋ ਦੇ ਨਾਲ-ਨਾਲ ਇਸਦਾ ਅਸਰ ਪੂਰੇ ਅਮਰੀਕਾ ਅਤੇ ਨੇੜਲੇ ਕੁਝ …

Read More »