Breaking News
Home / ਕੈਨੇਡਾ (page 455)

ਕੈਨੇਡਾ

ਕੈਨੇਡਾ

ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਜਨਵਰੀ ਮਹੀਨੇ ਦੀ ਕਾਵਿ ਮਿਲਣੀ ਦਾ ਸਫ਼ਲ ਆਯੋਜਨ

ਟੋਰਾਂਟੋ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਹੋਰ ਕਮੇਟੀ ਮੈਂਬਰਜ਼ ਦੇ ਸਹਿਯੋਗ ਨਾਲ ਜਨਵਰੀ ਮਹੀਨੇ ਦੀ ਕਾਵਿ ਮਿਲਣੀ ਦਾ ਸਫ਼ਲ ਆਯੋਜਨ 9 ਜਨਵਰੀ ਐਤਵਾਰ ਨੂੰ ਕੀਤਾ ਗਿਆ। ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਨੂੰ ਸੁਨਣ ਲਈ ਮੈਂਬਰਾਂ …

Read More »

ਪੰਜਾਬ ਵਿੱਚ 393 ਮਹਿਲਾਵਾਂ ਸਣੇ ਦੁਨੀਆ ਭਰ ਦੇ 1656 ਐਨਆਰਆਈ ਵੋਟਰ ਰਜਿਸਟਰਡ : ਸਤਨਾਮ ਸਿੰਘ ਚਾਹਲ

ਜਲੰਧਰ : ਆਗਾਮੀ ਪੰਜਾਬ ਚੋਣਾਂ-2022 ਵਿੱਚ ਪਰਵਾਸੀ ਪੰਜਾਬੀਆਂ ਦੀ ਦਿਲਚਸਪੀ ਇਸ ਵਾਰ ਲਗਭਗ ਨਾਂਹ ਦੇ ਬਰਾਬਰ ਹੈ। ਇਹ ਪ੍ਰਗਟਾਵਾ ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਪ੍ਰੈਸ ਬਿਆਨ ਰਾਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਨੇ 2.13 ਕਰੋੜ ਵੋਟਰ ਰਜਿਸਟਰਡ ਕੀਤੇ ਹਨ ਜੋ ਪੰਜਾਬ ਵਿਧਾਨ …

Read More »

ਜਾਂਚ ਦੌਰਾਨ 4 ਮਿਲੀਅਨ ਡਾਲਰ ਦੇ ਡਰੱਗਜ਼, ਹਥਿਆਰ ਅਤੇ ਨਕਦੀ ਬਰਾਮਦ : ਟੋਰਾਂਟੋ ਪੁਲਿਸ ਦਾ ਦਾਅਵਾ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ 4 ਮਿਲੀਅਨ ਡਾਲਰ ਦੇ ਡਰੱਗਜ਼ ਸੀਜ਼ ਕੀਤੇ ਹਨ। ਇੱਕ ਸਾਲ ਤੱਕ ਗੰਨਜ਼ ਤੇ ਗੈਂਗ ਸਬੰਧੀ ਚੱਲੀ ਜਾਂਚ ਦੌਰਾਨ ਅਜਿਹਾ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਪ੍ਰੋਜੈਕਟ ਟੁੰਡਰਾ ਅਕਤੂਬਰ 2020 ਵਿੱਚ ਸ਼ੁਰੂ ਹੋਇਆ ਤੇ ਇਸ ਦਰਮਿਆਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ …

Read More »

ਕੈਮਬ੍ਰਿਜ ਗੁਰੂਘਰ ‘ਚ 40 ਮੁਕਤਿਆਂ ਦੀ ਯਾਦ ਵਿਚ ਸਮਾਗਮ ਹੋਏ

ਟੋਰਾਂਟੋ/ਬਿਊਰੋ ਨਿਊਜ਼ ਖਿਦਰਾਣੇ ਦੀ ਢਾਬ ਮੁਕਤਸਰ ਦੀ ਜੰਗ ਵਿਚ ਸ਼ਹੀਦ ਹੋਏ 40 ਮੁਕਤਿਆਂ ਦੀ ਯਾਦ ਵਿਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕੈਮਬ੍ਰਿਜ ਵਿਖ਼ੇ ਸਮਾਗਮ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਤੋਂ ਉਪਰੰਤ ਸਜੇ ਹੋਏ ਦੀਵਾਨਾਂ ਵਿਚ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਸਤਨਾਮ ਸਿੰਘ ਦੇ ਜਥੇ ਵਲੋਂ …

Read More »

ਲੇਬਰ ਤੇ ਪ੍ਰੋਡਕਟ ਦੀ ਘਾਟ ਕਾਰਨ ਸੰਘਰਸ਼ ਕਰਨ ਲਈ ਮਜਬੂਰ ਹਨ ਗਰੌਸਰੀ ਸਟੋਰ

ਟੋਰਾਂਟੋ/ਬਿਊਰੋ ਨਿਊਜ਼ : ਲੇਬਰ ਤੇ ਪ੍ਰੋਡਕਟ ਦੀ ਘਾਟ ਕਾਰਨ ਗਰੌਸਰੀ ਸਟੋਰਜ਼ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਮਾਹਿਰਾਂ ਵੱਲੋਂ ਦਿੱਤੀ ਗਈ ਚੇਤਾਵਨੀ ਅਨੁਸਾਰ ਇਸ ਨਾਲ ਕੈਨੇਡਾ ਦੀ ਫੂਡ ਸਕਿਊਰਿਟੀ ਖਤਰੇ ਵਿੱਚ ਪੈ ਸਕਦੀ ਹੈ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਗਰੌਸਰਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਪਬਲਿਕ ਪਾਲਿਸੀ ਗੈਰੀ ਸੈਂਡਜ਼ ਦਾ ਕਹਿਣਾ …

Read More »

ਅਮਰੀਕਾ ‘ਚ ਓਮੀਕਰੋਨ ਦਾ ਸਿਖਰ ਆਉਣਾ ਅਜੇ ਬਾਕੀ : ਮਾਹਿਰ

ਟੋਰਾਂਟੋ/ਬਿਊਰੋ ਨਿਊਜ਼ : ਅਮਰੀਕਾ ਵਿੱਚ ਕਰੋਨਾ ਦੇ ਓਮੀਕਰੋਨ ਵੈਰੀਐਂਟ ਦੇ ਕੇਸ ਬਹੁਤ ਜ਼ਿਆਦਾ ਵਧ ਗਏ ਹਨ। ਇੱਕ ਦਿਨ ਵਿੱਚ 10 ਲੱਖ ਤੋਂ ਵੱਧ ਕੇਸ ਮਿਲਣ ਲੱਗ ਪਏ ਹਨ ਅਤੇ ਇਸ ਸਮੇਂ ਕਰੋਨਾ ਦੇ ਡੇਢ ਲੱਖ ਤੋਂ ਵੱਧ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ, ਪਰ ਅਮਰੀਕਾ ਦੇ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ …

Read More »

ਸੰਯੁਕਤ ਸਮਾਜ ਮੋਰਚੇ ਦੇ ਸੁਪੋਰਟ ਗਰੁੱਪ ਦੀ ਹੋਈ ਜ਼ੂਮ-ਮੀਟਿੰਗ

ਪ੍ਰਸਿੱਧ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ ਤੇ ਏਜੰਡੇ ‘ਤੇ ਹੋਈਆਂ ਭਰਪੂਰ ਵਿਚਾਰਾਂ ਬਰੈਂਪਟਨ/ਡਾ. ਝੰਡ : ਪੰਜਾਬ ਵਿਚ ਫਰਵਰੀ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਨਾ ਕੇਵਲ ਕੈਨੇਡਾ ਦੇ ਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਬਰੈਂਪਟਨ ਅਤੇ ਸਰੀ ਵਿਚ ਹੀ ਕਾਫ਼ੀ ਚਰਚਾ ਹੈ, ਸਗੋਂ ਇਹ ਇਸ ਸਮੇਂ ਸਾਰੇ ਉੱਤਰੀ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ …

Read More »

ਨਵੇਂ ਸਾਲ ਨੂੰ ‘ਜੀ-ਆਇਆਂ’ ਕਹਿਣ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਨੇ ਜ਼ੂਮ ਮਾਧਿਅਮ ਰਾਹੀਂ ਕਰਵਾਇਆ ਅੰਤਰ-ਰਾਸ਼ਟਰੀ ਕਵੀ-ਦਰਬਾਰ

ਕੈਨੇਡਾ ਦੇ ਕਈ ਸ਼ਹਿਰਾਂ ਤੋਂ ਇਲਾਵਾ ਭਾਰਤ, ਪਾਕਿ, ਅਮਰੀਕਾ ਤੇ ਇੰਗਲੈਂਡ ਤੋਂ ਕਵੀਆਂ ਨੇ ਕੀਤੀ ਭਰਪੂਰ ਸ਼ਮੂਲੀਅਤ ਬਰੈਂਪਟਨ/ਡਾ. ਝੰਡ : ਨਵੇਂ ਸਾਲ 2022 ਨੂੰ ਨਿੱਘੀ ‘ਜੀ-ਆਇਆਂ’ ਆਖਣ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਅੰਤਰ-ਰਾਸ਼ਟਰੀ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, …

Read More »

ਲਾਵਾਰਿਸ ਤੇ ਗੈਰਕਾਨੂੰਨੀ ਤੌਰ ਉੱਤੇ ਪਾਰਕ ਕੀਤੀਆਂ ਗੱਡੀਆਂ ਨੂੰ ਟੋਅ ਕਰੇਗੀ ਟੋਰਾਂਟੋ ਸਿਟੀ

Parvasi News, Toronto ਸਿਟੀ ਆਫ ਟੋਰਾਂਟੋ ਵੱਲੋਂ ਬਰਫ ਸਾਫ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਗੈਰਕਾਨੂੰਨੀ ਤੌਰ ਉੱਤੇ ਪਾਰਕ ਕੀਤੀਆਂ ਗਈਆਂ ਗੱਡੀਆਂ ਨੂੰ ਅੱਜ ਤੋਂ ਟੋਅ ਵੀ ਕੀਤਾ ਜਾਵੇਗਾ। ਸਿਟੀ  ਆਫ ਟੋਰਾਂਟੋ ਦਾ ਕਹਿਣਾ ਹੈ ਕਿ ਉਹ ਗੈਰਕਾਨੂੰਨੀ ਤੌਰ ਉੱਤੇ ਸੜਕਾਂ ਉੱਤੇ ਖੜ੍ਹੀਆਂ ਗੱਡੀਆਂ ਤੇ ਲਾਵਾਰਿਸ ਪਈਆਂ ਗੱਡੀਆਂ ਨੂੰ ਟੋਅ ਕਰਵਾਏਗੀ।ਇਨ੍ਹਾਂ ਗੱਡੀਆਂ ਕਾਰਨ ਬਰਫ ਹਟਾਉਣ ਦੇ ਕੰਮ ਵਿੱਚ ਵੀ ਅੜਿੱਕਾ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਉਹ ਗੱਡੀਆਂ ਵੀ ਸ਼ਾਮਲ ਹਨ ਜਿਹੜੀਆਂ ਸਨੋਅ ਰੂਟਸ ਦੇ ਨਾਲ ਖੜ੍ਹੀਆਂ ਹਨ। ਟੈਗ ਕੀਤੀਆਂ ਗੱਡੀਆਂ ਨੂੰ ਕਾਰ ਕੰਪਾਊਂਡ ਵਿੱਚ ਲਿਜਾਇਆ ਜਾਵੇਗਾ ਤੇ ਰੈਜ਼ੀਡੈਂਟਸ ਸਿਟੀ ਦੇ ਜਿਸ ਹਿੱਸੇ ਵਿੱਚ ਰਹਿੰਦੇ ਹੋਣਗੇ ਉੱਥੋਂ ਦਾ ਪਤਾ ਦੱਸਕੇ ਆਪਣੀ ਗੱਡੀ ਨੂੰ ਲੋਕੇਟ ਕਰ ਸਕਣਗੇ। ਸਿਟੀ ਦੇ ਬੁਲਾਰੇ ਨੇ ਆਖਿਆ ਕਿ ਜਦੋਂ ਬਰਫੀਲਾ ਤੂਫਾਨ ਸ਼ੁਰੂ ਹੋਣ ਵਾਲਾ ਸੀ ਤਾਂ ਸਨੋਅ ਰੂਟਸ ਐਲਾਨੇ ਗਏ ਰਸਤਿਆਂ ‘ਤੇ ਸੜਕਾਂ ਉੱਤੇ 72 ਘੰਟਿਆਂ ਲਈ ਪਾਰਕਿੰਗ ਕਰਨ ਦੀ ਮਨਾਹੀ ਸੀ। ਸਿਟੀ ਵੱਲੋਂ ਬਰਫ ਹਟਾਏ ਜਾਣ ਸਮੇਂ ਸੜਕਾਂ ਤੋਂ ਬਰਫ ਹਟਾ ਕੇ ਬਾਅਦ ਵਿੱਚ ਚੁੱਕੀ ਜਾਣ ਤੋਂ ਪਹਿਲਾਂ ਕਿਨਾਰਿਆਂ ਉੱਤੇ ਸੁੱਟੀ ਜਾਂਦੀ ਹੈ ਤੇ ਜੇ ਇੱਥੇ ਗੱਡੀਆਂ ਖੜ੍ਹੀਆਂ ਹੋਣ ਤਾਂ ਉਨ੍ਹਾਂ ਕਾਰਨ ਟਰੈਫਿਕ ਵਿੱਚ ਵਿਘਣ ਪੈ ਸਕਦਾ ਹੈ, ਰਾਹਗੀਰਾਂ ਨੂੰ ਦਿੱਕਤ ਆ ਸਕਦੀ ਹੈ ਤੇ ਪਾਰਕਿੰਗ ਵਿੱਚ ਵੀ ਅੜਿੱਕਾ ਆ ਸਕਦਾ ਹੈ। ਸਨੋਅ ਰੂਟਸ ਦੀ ਨਿਸ਼ਾਨਦੇਹੀ ਪਹਿਲਾਂ ਤੋਂ ਹੀ ਕੀਤੀ ਗਈ ਹੈ, ਇਨ੍ਹਾਂ ਵਿੱਚੋਂ ਬਹੁਤੇ ਡਾਊਨਟਾਊਨ ਕੋਰ ਉੱਤੇ ਸਥਿਤ ਹਨ। ਇਨ੍ਹਾਂ ਵਿੱਚ ਸਟਰੀਟਕਾਰ ਰੂਟਸ ਵੀ ਸ਼ਾਮਲ ਹਨ। ਇਸ ਤਰ੍ਹਾਂ ਦੇ ਬਰਫੀਲੇ ਤੂਫਾਨ ਕਾਰਨ ਜਾਂ ਭਾਰੀ ਬਰਫਬਾਰੀ ਦਰਮਿਆਨ ਇਨ੍ਹਾਂ ਨਿਰਧਾਰਤ ਸਨੋਅ ਰੂਟਜ਼ ਉੱਤੇ ਪਾਰਕਿੰਗ ਕਰਨ ਨਾਲ 200 ਡਾਲਰ ਜੁਰਮਾਨਾ ਦੇਣਾ ਪੈ ਸਕਦਾ ਹੈ।

Read More »

ਮਾਹਿਰਾਂ ਦੇ ਮੁਤਾਬਕ ਅਮਰੀਕਾ ਵਿੱਚ ਓਮੀਕਰੋਨ ਦਾ ਸਿਖਰ ਆਉਣਾ ਅਜੇ ਬਾਕੀ

Parvasi News, World ਅਮਰੀਕਾ ਵਿੱਚ ਕੋਰੋਨਾ ਦੇ ਓਮੀਕਰੋਨ ਵੈਰੀਐਂਟ ਦੇ ਕੇਸ ਬਹੁਤ ਜ਼ਿਆਦਾ ਵੱਧ ਗਏ ਹਨ। ਇੱਕ ਦਿਨ ਵਿੱਚ 10 ਲੱਖ ਤੋਂ ਵੱਧ ਕੇਸ ਮਿਲਣ ਲੱਗ ਪਏ ਹਨ ਅਤੇ ਇਸ ਸਮੇਂ ਕੋਰੋਨਾ ਦੇ ਡੇਢ ਲੱਖ ਤੋਂ ਵੱਧ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ, ਪਰ ਅਮਰੀਕਾ ਦੇ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਦਾ ਕਹਿਣਾ ਹੈ ਕਿ ਅਜੇ ਓਮੀਕਰੋਨ ਦਾ ਸਿਖਰ ਆਉਣਾ ਬਾਕੀ ਹੈ ਅਤੇ ਆਉਣ ਵਾਲੇ ਹਫਤਿਆਂ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਵਧਣਗੀਆਂ। ਇਸ ਨਾਲ ਲੋਕਾਂ ਵਿੱਚ ਚਿੰਤਾ ਵਧ ਰਹੀ ਹੈ। ਅਮਰੀਕੀ ਦਵਾ ਕੰਪਨੀ ਫਾਈਜਰ ਦੇ ਸੀ ਈ ਓ ਅਲਬਰਟ ਬੌਰਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਕੋਰੋਨਾ ਨਾਲ ਨਜਿੱਠਣ ਵਿੱਚ ਮੱਦਦ ਲਈ ਅਗਲੇ ਪੰਜ ਸਾਲਾਂ ਵਿੱਚ ਫਰਾਂਸ ਵਿੱਚ 52 ਕਰੋੜ ਯੂਰੋ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਓਧਰ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਲੜਨ ਅਤੇ ਵਧਦੇ ਖੇਤਰੀਖਤਰੇ ਨਾਲ ਨਜਿੱਠਣ ਲਈ ਸਖਤ ਉਪਾਅ ਕਰਨਾ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਹੈ। ਰੂਸ ਵਿੱਚ ਵੀ ਓਮੀਕਰੋਨ ਦੇ ਕਾਰਨ ਮਰੀਜ਼ਾਂ ਦੀ ਗਿਣਤੀ ਬੇਤਹਾਸ਼ਾ ਵੱਧ ਰਹੀ ਹੈ। ਪਰਸੋਂ 24 ਘੰਟਿਆਂ ਵਿੱਚ 30,726 ਨਵੇਂ ਕੇਸ ਮਿਲੇ ਸਨ। ਇੱਕ ਹਫਤਾ ਪਹਿਲਾਂ ਤਕ 15 ਹਜ਼ਾਰ ਦੇ ਆਸਪਾਸ ਰੋਜ਼ ਮਰੀਜ਼ ਮਿਲਦੇ ਸਨ। ਇਸ ਦੌਰਾਨ 670 ਲੋਕਾਂ ਦੀ ਜਾਨ ਵੀ ਗਈ ਹੈ।ਕੋਰੋਨਾ ਨਾਲ ਜੰਗ ਲਈ ਭਾਰਤ ਨੂੰ ਇੱਕ ਹੋਰ ਹਥਿਆਰ ਮਿਲਣ ਜਾ ਰਿਹਾ ਹੈ। ਪਹਿਲੀ ਮੈਸੇਂਜਰ ਐਮ ਆਰ ਐਨ ਏ ਵੈਕਸੀਨ ਦੇ ਫਰਵਰੀ ਵਿੱਚ ਮਨੁੱਖਾਂ ਉੱਤੇ ਤਜਰਬੇ ਸ਼ੁਰੂ ਹੋਣ ਦੀ ਆਸ ਹੈ। ਇਹ ਦੇਸ਼ ਵਿੱਚ ਹੀ ਬਣਾਈ ਹੈ। ਪੁਣੇ ਦੇ ਜੈਨੇਵਾ ਬਾਇਓਫਾਰਮਾਸਿਊਟੀਕਲਸ ਨੇ ਐਮ ਆਰ ਐਨ ਏ ਵੈਕਸੀਨ ਦੇ ਦੂਸਰੇ ਪੜਾਅ ਦਾ ਡਾਟਾ ਜਮ੍ਹਾ ਕਰਾ ਦਿੱਤਾ ਅਤੇ ਤੀਸਰੇ ਪੜਾਅ ਦਾ ਡਾਟਾ ਤਿਆਰ ਕਰਨ ਲਈ ਲੋਕਾਂ ਨੂੰ ਭਰਤੀ ਕੀਤਾ ਹੈ।

Read More »