20 C
Toronto
Tuesday, September 8, 2026
spot_img
Homeਪੰਜਾਬਪੋਸਟਰ ਲਗਾਉਣ ਵਾਲੇ ਨੌਜਵਾਨ ਬੋਲੇ : ਸਾਡੇ ਐਮ ਪੀ ਨੇ ਅੱਜ ਤੱਕ...

ਪੋਸਟਰ ਲਗਾਉਣ ਵਾਲੇ ਨੌਜਵਾਨ ਬੋਲੇ : ਸਾਡੇ ਐਮ ਪੀ ਨੇ ਅੱਜ ਤੱਕ ਸ਼ਕਲ ਨਹੀਂ ਦਿਖਾਈ

ਪੋਸਟਰ ਲਗਾਉਣ ਵਾਲੇ ਨੌਜਵਾਨ ਬੋਲੇ : ਸਾਡੇ ਐਮ ਪੀ ਨੇ ਅੱਜ ਤੱਕ ਸ਼ਕਲ ਨਹੀਂ ਦਿਖਾਈਪਠਾਨਕੋਟ/ਬਿਊਰੋ ਨਿਊਜ਼ : ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਫ਼ਿਲਮ ਅਦਾਕਾਰ ਸਨੀ ਦਿਓਲ ਪਠਾਨਕੋਟ ਵਿਚੋ ਲਾਪਤਾ ਹੋ ਗਏ ਹਨ। ਉਨ੍ਹਾਂ ਦੇ ਲਾਪਤਾ ਹੋਣ ਸਬੰਧੀ ਪੋਸਟਰ ਪਠਾਨਕੋਟ ਵਿਚ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ’ਤੇ ਲਗਾਏ ਗਏ ਹਨ। ਨੌਜਵਾਨਾਂ ਵੱਲੋਂ ਇਸ ਤਰ੍ਹਾਂ ਦੇ ਪੋਸਟਰ ਲਗਾਉਣ ਦੇ ਨਾਲ-ਨਾਲ ਸਨੀ ਦਿਓਲ ਕੋਲੋਂ ਅਸਤੀਫ਼ੇ ਦੀ ਵੀ ਮੰਗ ਕੀਤੀ ਗਈ ਹੈ, ਕਿਉਂਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਸਨੀ ਦਿਓਲ ਅੱਜ ਤੱਕ ਕਦੇ ਵੀ ਪਠਾਨਕੋਟ ਨਹੀਂ ਆਏ। ਇਹ ਪੋਸਟਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਨੌਜਵਾਨਾਂ ਵੱਲੋਂ ਲਗਾਏ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਸਨੀ ਦਿਓਲ ਵੱਲੋਂ ਗੁਰਦਾਸਪੁਰ ਅਤੇ ਪਠਾਨਕੋਟ ’ਚ ਜਿਹੜੇ ਵਿਕਾਸ ਕਾਰਜ ਕਰਵਾਏ ਜਾਣੇ ਸਨ, ਉਹ ਅੱਜ ਨਹੀਂ ਹੋ ਸਕੇ, ਜਿਸ ਦੇ ਚਲਦਿਆਂ ਹਲਕੇ ਦੇ ਲੋਕਾਂ ਅੰਦਰ ਸਨੀ ਦਿਓਲ ਖਿਲਾਫ਼ ਭਾਰੀ ਰੋਸ ਹੈ ਅਤੇ ਉਨ੍ਹਾਂ ਪਠਾਨਕੋਟ ਵਿਚ ਸਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਗਾ ਦਿੱਤੇ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਨੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕਦੇ ਵੀ ਆਪਣੇ ਹਲਕਾ ਵਾਸੀਆਂ ਦਾ ਹਾਲ-ਚਾਲ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ । ਚੋਣਾਂ ਦੌਰਾਨ ਉਨ੍ਹਾਂ ਵੱਲੋਂ ਜੋ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕੀਤੇ ਗਏ ਹਨ ਉਹ ਵੀ ਹਾਲੇ ਤੱਕ ਪੂਰੇ ਨਹੀਂ ਹੋ ਸਕੇ ਅਤੇ ਹਲਕਾ ਵਾਸੀ ਆਪਣੇ ਸੰਸਦ ਮੈਂਬਰ ਦੀ ਸ਼ਕਲ ਦੇਣ ਲਈ ਵੀ ਤਰਸ ਰਹੇ ਹਨ।

RELATED ARTICLES
POPULAR POSTS