ਇੰਦਰਬੀਰ ਸਿੰਘ ਬੁਲਾਰੀਆ ਤੇ ਉਪਕਾਰ ਸਿੰਘ ਸੰਧੂ ਕਾਂਗਰਸ ‘ਚ ਹੋਏ ਸ਼ਾਮਲ
ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਜੋੜੇ ਨੂੰ ਗੈਰ ਅਨੁਸ਼ਾਸਨੀ ਆਗੂ ਕਰਾਰ ਦਿੰਦਿਆਂ ਆਖਿਆ ਕਿ ਕਾਂਗਰਸ ਨੂੰ ਗੈਰ ਅਨੁਸ਼ਾਸਨੀ ਲੋਕਾਂ ਦੀ ਲੋੜ ਨਹੀਂ ਹੈ। ਉਨ੍ਹਾਂ ਇੱਥੇ ਸਾਬਕਾ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਸਾਬਕਾ ਜ਼ਿਲ੍ਹਾ ਜਥੇਦਾਰ ਉਪਕਾਰ ਸਿੰਘ ਸੰਧੂ ਦਾ ਕਾਂਗਰਸ ਵਿੱਚ ਰਸਮੀ ਤੌਰ ‘ਤੇ ਸ਼ਾਮਲ ਹੋਣ ‘ਤੇ ਸਵਾਗਤ ਕੀਤਾ।
ਅਕਾਲੀ ਵਿਧਾਇਕ ਵਜੋਂ ਬੁਲਾਰੀਆ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਦਿੱਤਾ ਸੀ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਪਾਰਟੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਮੁੱਖ ਸੰਸਦੀ ਸਕੱਤਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਸੀ। ਬੁਲਾਰੀਆ ਅਤੇ ਸੰਧੂ ਦਾ ਸਵਾਗਤ ਕਰਦਿਆਂ ਕੈਪਟਨ ਨੇ ਆਖਿਆ ਕਿ ਇਹ ਅਕਾਲੀਆਂ ਦੀ ਸੱਤਾ ਵਿਚਲੀ ਪਾਰੀ ਦੀ ਸਮਾਪਤੀ ਦਾ ਸੰਕੇਤ ਹੈ। ਜਲਦੀ ਹੀ ਹੋਰ ਅਕਾਲੀ ਆਗੂ ਵੀ ਕਾਂਗਰਸ ਵਿੱਚ ਸ਼ਾਮਲ ਹੋਣਗੇ। ਕਈ ਅਜਿਹੇ ਅਕਾਲੀ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ। ਬੁਲਾਰੀਆ ਦੀ ਪਾਰਟੀ ਵਿੱਚ ਆਮਦ ਨੂੰ ਉਨ੍ਹਾਂ ਸ਼ਮੂਲੀਅਤ ਦੀ ਥਾਂ ਘਰ ਵਾਪਸੀ ਕਰਾਰ ਦਿੱਤਾ।ਇਸ ਮੌਕੇ ਸਿੱਧੂ ਜੋੜੇ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਕਾਂਗਰਸ ਵਿੱਚ ਹਰ ਕਿਸੇ ਦੀ ਸ਼ਮੂਲੀਅਤ ਦਾ ਸਵਾਗਤ ਕੀਤਾ ਜਾਵੇਗਾ ਪਰ ਸ਼ਾਮਲ ਹੋਣ ਵਾਲਿਆਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਪਵੇਗਾ।
ਉਨ੍ਹਾਂ ਕਿਹਾ ਕਿ ਸਿੱਧੂ ਜੋੜਾ ਗੈਰ-ਅਨੁਸ਼ਾਸਨੀ ਆਗੂ ਹੈ ਅਤੇ ਅਜਿਹੇ ਲੋਕਾਂ ਦੀ ਕਾਂਗਰਸ ਨੂੰ ਲੋੜ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਵਾਜ਼-ਏ-ਪੰਜਾਬ ਫਰੰਟ ਨਾਲ ਕੋਈ ਗਠਜੋੜ ਨਹੀਂ ਹੋ ਸਕਦਾ ਅਤੇ ਸਿਰਫ ઠਰਲੇਵਾਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿੱਧੂ ઠਜੋੜੇ ਨੂੰ ਕਾਂਗਰਸ ਵਿੱਚ ਆਉਣ ਲਈ ਸੱਦਾ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਪਰਿਵਾਰ ਕਾਂਗਰਸੀ ਸੀ ਅਤੇ ਹਰੇਕ ਕਾਂਗਰਸੀ ਲਈ ਘਰ ਵਾਪਸੀ ਵਾਸਤੇ ਦਰਵਾਜ਼ੇ ਖੁੱਲ੍ਹੇ ਹਨ।ਡਾ. ਨਵਜੋਤ ਕੌਰ ਸਿੱਧੂ ਵੱਲੋਂ ਕੀਤੇ ਗਏ ਦਾਅਵੇ ਕਿ ਨਵਜੋਤ ਸਿੰਘ ਸਿੱਧੂ ਦਾ ਰਾਹੁਲ ਗਾਂਧੀ ਨਾਲ ਸੰਪਰਕ ਬਣਿਆ ਹੋਇਆ ਹੈ ਅਤੇ ਮੁਲਾਕਾਤ ਵੀ ਹੋਈ ਹੈ, ਬਾਰੇ ਕੈਪਟਨ ਨੇ ਆਖਿਆ ਕਿ ਡਾ. ਸਿੱਧੂ ਦੱਸਣ ਕਿ ਰਾਹੁਲ ਗਾਂਧੀ ਨਾਲ ਕਿਸ ਥਾਂ ‘ਤੇ ਮੀਟਿੰਗ ਹੋਈ ਹੈ। ਰਾਹੁਲ ਗਾਂਧੀ ਪਿਛਲੇ ਮਹੀਨੇ ਤੋਂ ਉਤਰ ਪ੍ਰਦੇਸ਼ ਚੋਣਾਂ ਕਾਰਨ ਯੂ.ਪੀ. ਵਿੱਚ ਹਨ ਅਤੇ ਨਵਜੋਤ ਸਿੰਘ ਸਿੱਧੂ ਨਾਲ ਕੋਈ ਮੀਟਿੰਗ ਨਹੀਂ ਹੋਈ।
ਸਿੱਧੂ ਹੈ ਕੀ, ਜੋ ਉਸ ਨੂੰ ਕਾਂਗਰਸ ‘ਚ ਲਿਆਂਦਾ ਜਾਵੇ
ਨਵੀਂ ਦਿੱਲੀ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਖਰ ਨਵਜੋਤ ਸਿੱਧੂ ਹੈ ਕੀ, ਜੋ ਉਸਨੂੰ ਕਾਂਗਰਸ ਵਿਚ ਲਿਆਂਦਾ ਜਾਵੇ। ਕੈਪਟਨ ਨੇ ਕਿਹਾ ਕਿ ਸਾਨੂੰ ਨਵਜੋਤ ਸਿੱਧੂ ਦੀ ਕੋਈ ਜ਼ਰੂਰਤ ਨਹੀਂ ਹੈ। ਕਾਂਗਰਸ ਪਾਰਟੀ ਪੰਜਾਬ ਵਿਚ ਬਹੁਤ ਮਜ਼ਬੂਤ ਹੈ। ਕੈਪਟਨ ਨੇ ਸਿੱਧੂ ‘ਤੇ ਇਹ ਹਮਲਾ ਦਿੱਲੀ ਵਿਚ ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਕੀਤਾ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਚੋਣਾਵੀਂ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਵਜੋਤ ਸਿੱਧੂ ਨੂੰ ਪਾਰਟੀ ਵਿਚ ਲਿਆਉਣਾ ਚਾਹੁੰਦੇ ਹਨ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …