ਜੇਲ੍ਹ ਮੰਤਰੀ ਨੇ ਕਿਹਾ, ਸਿੱਧੂ ਨੂੰ ਵੀਆਈਪੀ ਟਰੀਟਮੈਂਟ ਨਹੀਂ
ਚੰਡੀਗੜ੍ਹ/ਬਿੳੂਰੋ ਨਿੳੂਜ਼
ਲੱਖਾਂ ਰੁਪਏ ਦੇ ਕੱਪੜੇ ਪਾਉਣ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿਚ 3 ਮਹੀਨੇ ਬਿਨਾ ਤਨਖਾਹ ਤੋਂ ਕੰਮ ਕਰਨਾ ਪਵੇਗਾ। ਇਸ ਤੋਂ ਬਾਅਦ ਉਹ 30 ਤੋਂ 90 ਰੁਪਏ ਰੋਜ਼ਾਨਾ ਕਮਾ ਸਕਣਗੇ। ਇਹੀ ਨਹੀਂ, ਰੰਗੀਨ ਕੱਪੜਿਆਂ ਦੇ ਸ਼ੌਕੀਨ ਸਿੱਧੂ ਹੁਣ ਇਕ ਕੈਦੀ ਬਣ ਗਏ ਨੇ। ਇਸ ਕਰਕੇ ਉਨ੍ਹਾਂ ਨੂੰ ਜੇਲ੍ਹ ਦੇ ਮੈਨੂਅਲ ਮੁਤਾਬਕ ਕੈਦੀਆਂ ਵਾਲੇ ਸਫੇਦ ਕੱਪੜੇ ਪਹਿਨਣੇ ਹੋਣਗੇ। ਸਿੱਧੂ ਦੇ ਜੇਲ੍ਹ ਜਾਣ ’ਤੇ ਪੰਜਾਬ ਸਰਕਾਰ ਦੀ ਪ੍ਰਤੀਕਿਰਿਆ ਆ ਗਈ ਹੈ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜੇਲ੍ਹ ਵਿਚ ਸਿੱਧੂ ਨੂੰ ਵੀਆਈਵੀ ਟਰੀਟਮੈਂਟ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਸਿੱਧੂ ਵੀ ਇਕ ਕੈਦੀ ਹੈ ਅਤੇ ਉਸ ਨੂੰ ਵੀ ਦੂਜੇ ਕੈਦੀਆਂ ਵਾਂਗ ਹੀ ਜੇਲ੍ਹ ਵਿਚ ਰਹਿਣਾ ਪਵੇਗਾ।