
ਟਿਕਰੀ ਬਾਰਡਰ ਉੱਤੇ ਬੀਬੀਆਂ ਦੀ ਦਿੱਖ ਰਹੀ ਹੈ ਵੱਡੀ ਸ਼ਮੂਲੀਅਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕਿਸਾਨ ਅੰਦੋਲਨ ਦੀ ਧਮਕ ਹੁਣ ਦੇਸ਼ ਭਰ ਵਿਚ ਗੂੰਜਣ ਲੱਗ ਪਈ ਹੈ। ਇਸਦੇ ਚੱਲਦਿਆਂ ਦਿੱਲੀ ਦੀਆਂ ਹੱਦਾਂ ‘ਤੇ ਹਜ਼ਾਰਾਂ ਕਿਸਾਨ ਪਹੁੰਚੇ ਹੋਏ ਹਨ ਅਤੇ ਕਿਸਾਨਾਂ ਦਾ ਵੱਡਾ ਇਕੱਠ ਦੇਖਿਆ ਜਾ ਰਿਹਾ ਹੈ। ਕਿਸਾਨੀ ਸੰਘਰਸ਼ ਵਿਚ ਹਰਿਆਣਾ ਤੋਂ ਵੀ ਬੀਬੀਆਂ ਅਤੇ ਨੌਜਵਾਨ ਲੜਕੇ ਲੜਕੀਆਂ ਦੀ ਵੀ ਵੱਡੀ ਸ਼ਮੂਲੀਅਤ ਦਿਖਾਈ ਦੇ ਰਹੀ ਹੈ। ਅੰਦੋਲਨ ਵਿਚ ਅੱਜ ਗਾਇਕ ਪਰਮੀਸ਼ ਵਰਮਾ, ਅੰਮ੍ਰਿਤ ਮਾਨ, ਜਾਰਡਨ ਸੰਧੂ ਤੇ ਦਿਲਪ੍ਰੀਤ ਢਿੱਲੋਂ ਨੇ ਵੀ ਸ਼ਿਰਕਤ ਕੀਤੀ। ਇਸੇ ਦੌਰਾਨ ਹੁਣ ਵਿਰੋਧੀ ਧਿਰਾਂ ਵੀ ਮੋਦੀ ਸਰਕਾਰ ਖਿਲਾਫ ਹਮਲਾਵਰ ਰੁਖ ਅਖਤਿਆਰ ਕਰ ਰਹੀਆਂ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਾਗੋ, ਹੰਕਾਰ ਦੀ ਕੁਰਸੀ ਤੋਂ ਉਤਰ ਕੇ ਸੋਚੋ।