-1.6 C
Toronto
Tuesday, February 10, 2026
spot_img
Homeਪੰਜਾਬਕੈਪਟਨ ਸਰਕਾਰ ਦੀ ਚਮੜੀ ਮੱਝਾਂ ਵਰਗੀ ਮੋਟੀ

ਕੈਪਟਨ ਸਰਕਾਰ ਦੀ ਚਮੜੀ ਮੱਝਾਂ ਵਰਗੀ ਮੋਟੀ

Image Courtesy :jagbani(punjabkesari)

‘ਆਪ’ ਯੂਥ ਵਿੰਗ ਦੀ ਨਵੀਂ ਬਣੀ ਕੋ-ਪ੍ਰਧਾਨ ਅਨਮੋਲ ਗਗਨ ਮਾਨ ਨੇ ਅਮਰਿੰਦਰ ਸਰਕਾਰ ‘ਤੇ ਕੱਢਿਆ ਗੁੱਸਾ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਨਵੀਂ ਬਣੀ ਕੋ-ਪ੍ਰਧਾਨ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਕੈਪਟਨ ਅਮਰਿੰਦਰ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ। ਅਨਮੋਲ ਗਗਨ ਮਾਨ ਇਕੱਲੀ ਹੀ ਮੀਡੀਆ ਦੇ ਮੁਖਾਤਿਬ ਹੋਈ ਜਿਸ ਦੌਰਾਨ ਉਹ ਕੈਪਟਨ ਸਰਕਾਰ ਖਿਲਾਫ ਗੁੱਸੇ ਵਿਚ ਆ ਕੇ ਬੋਲਦਿਆਂ ਸ਼ਾਇਦ ਸ਼ਬਦਾਂ ਦੀ ਮਰਿਆਦਾ ਭੁੱਲ ਗਈ। ਅਨਮੋਲ ਗਗਨ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਉਨ੍ਹਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਅਸਤੀਫਾ ਨਹੀਂ ਦਿੰਦੀ ਤਾਂ ਉਨ੍ਹਾਂ ਦੀ ਚਮੜੀ ਮੱਝਾਂ ਵਰਗੀ ਮੋਟੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਤੋਂ ਪੰਜਾਬ ‘ਤੇ ਸਾਸ਼ਨ ਨਹੀਂ ਹੋ ਰਿਹਾ ਤਾਂ ਉਹ ਅਸਤੀਫ਼ਾ ਦੇ ਸਕਦੇ ਹਨ। ਮਾਨ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਹਰੇਕ ਫ਼ਸਲ ‘ਤੇ ਐਮ. ਐਸ. ਪੀ. ਦਿਆਂਗੇ।

RELATED ARTICLES
POPULAR POSTS