Breaking News
Home / ਹਫ਼ਤਾਵਾਰੀ ਫੇਰੀ / ‘ਆਪ’ ਦਾ ਸੀ ਐਮ ਉਮੀਦਵਾਰ ਸਿੱਧੂ?

‘ਆਪ’ ਦਾ ਸੀ ਐਮ ਉਮੀਦਵਾਰ ਸਿੱਧੂ?

Navjot Sidhdu copy copyਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਤੇ ਭਾਜਪਾ ਛੱਡੀ, ਬੀਬੀ ਸਿੱਧੂ ਅਜੇ ਬਣੀ ਰਹੇਗੀ ਵਿਧਾਇਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਭੂਚਾਲ ਭਾਵੇਂ ਐਤਵਾਰ ਨੂੰ ਆਇਆ, ਪਰ ਸਿਆਸਤਦਾਨਾਂ ਨੂੰ ਝਟਕੇ ਸੋਮਵਾਰ ਨੂੰ ਲੱਗੇ। ਜਦ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ। ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਅਲਵਿਦਾ ਆਖ ਦਿੱਤਾ ਹੈ। ਇਸ ਗੱਲ ਦਾ ਖੁਲਾਸਾ ਡਾ. ਨਵਜੋਤ ਕੌਰ ਸਿੱਧੂ ਨੇ ਮੀਡੀਆ ਸਾਹਮਣੇ ਕੀਤਾ ਹੈ। ਡਾ. ਸਿੱਧੂ ਨੇ ਕਿਹਾ ਕਿ ਮੇਰੇ ਪਤੀ ਭਾਜਪਾ ਨਾਲੋਂ ਨਾਤਾ ਤੋੜ ਚੁੱਕੇ ਹਨ ਅਤੇ ਉਨ੍ਹਾਂ ਦਾ ਦੁਬਾਰਾ ਭਾਜਪਾ ਵਿਚ ਵਾਪਸ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।  ਸਿੱਧੂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਸਨ ਪਰ ਭਾਜਪਾ ਨੇ ਉਨ੍ਹਾਂ ਨੂੰ ਇਹ ਮੌਕਾ ਨਹੀਂ ਦਿੱਤਾ।  ਉਹਨਾਂ ਇਹ ਵੀ ਕਿਹਾ ਕਿ ਇਕ-ਦੋ ਦਿਨਾਂ ਵਿਚ ਉਹ ਅਗਲੀ ਰਣਨੀਤੀ ਦਾ ਐਲਾਨ ਕਰ ਦੇਣਗੇ।  ਜ਼ਿਕਰਯੋਗ ਹੈ ਕਿ ਡਾ. ਨਵਜੋਤ ਕੌਰ ਸਿੱਧੂ ਨੇ ਖੁਦ ਅਜੇ ਭਾਜਪਾ ਤੋਂ ਕਿਨਾਰਾ ਨਹੀਂ ਕੀਤਾ ਅਤੇ ਨਾ ਹੀ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਨੇ ਇਹ ਜ਼ਿਕਰ ਜ਼ਰੂਰ ਕੀਤਾ ਕਿ ਜਿੱਥੇ ਮੇਰੇ ਪਤੀ ਨਵਜੋਤ ਸਿੰਘ ਸਿੱਧੂ ਜਾਣਗੇ ਮੈਂ ਉਨ੍ਹਾਂ ਦੀ ਮਦਦ ਲਈ ਉਥੇ ਜਾਵਾਂਗੀ।
ਕਿਆਸ ਅਰਾਈਆਂ ਹਨ ਕਿ ਸਿੱਧੂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ ਅਤੇ ਉਹਨਾਂ ਨੂੰ ਪਾਰਟੀ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਸਕਦੀ ਹੈ। ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਦੇ ਇਸ ਕਦਮ ਨੇ ਪੰਜਾਬ ਦੀ ਸਿਆਸਤ ਵਿਚ ਤਰਥੱਲੀ ਮਚਾ ਦਿੱਤੀ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਇਸ ਫੈਸਲੇ ਲਈ ਉਹ ਸਿੱਧੂ ਨੂੰ ਸਲਿਊਟ ਕਰਦੇ ਹਨ। ਹਾਲਾਂਕਿ ਸਿੱਧੂ ਨੇ ਅਜੇ ਤੱਕ ਆਪਣੀ ਰਣਨੀਤੀ ਦਾ ਕੋਈ ਖੁਲਾਸਾ ਨਹੀਂ ਕੀਤਾ।
ਦਲਬਦਲੂਆਂ ਨੂੰ ਪਸੰਦ ਨਹੀਂ ਕਰਦੀ ਜਨਤਾ
ਕਿਸੇ ਦੂਸਰੀ ਪਾਰਟੀ ‘ਚ ਜਾਣ ਵਾਲੇ ਨੇਤਾਵਾਂ ਨੂੰ ਜਨਤਾ ਪਸੰਦ ਨਹੀਂ ਕਰਦੀ। ਉਹ ਤਾਂ ਦਲਬਦਲੂ ਹੈ ਅਤੇ ਇੱਥੇ ਦਲਬਦਲੂਆਂ ਨੂੰ ਪਸੰਦ ਨਹੀਂ ਕੀਤਾ ਜਾਂਦਾ।
ਪ੍ਰਕਾਸ਼ ਸਿੰਘ ਬਾਦਲ
ਸਿੱਧੂ ਨੂੰ ਸੈਲਿਊਟ ….
ਰਾਜ ਸਭਾ ਜਾਣ ਲਈ ਲੋਕ ਸੱਜਾ ਹੱਥ ਵੀ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਹਨ। ਕੀ ਕਦੀ ਦੇਖਿਆ ਹੈ ਕਿ ਰਾਜ ਦੇ ਲਈ ਕੋਈ ਰਾਜ ਸਭਾ ਸੀਟ ਛੱਡ ਦੇਵੇ? ਸਿੱਧੂ ਦੀ ਇਸ ਕੁਰਬਾਨੀ ਲਈ ਉਨ੍ਹਾਂ ਨੂੰ ਸੈਲਿਊਟ ਹੈ।
ਅਰਵਿੰਦ ਕੇਜਰੀਵਾਲ
ਸਿੱਧੂ, ਪਰਗਟ ਦਾ ਕਾਂਗਰਸ ‘ਚ ਸਵਾਗਤ
ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਜੇਕਰ ਕਾਂਗਰਸ ‘ਚ ਆਉਣਾ ਚਾਹੁਣ ਤਾਂ ਉਨ੍ਹਾਂ ਦਾ ਸਵਾਗਤ ਹੈ। ਪਰ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ।
ਕੈਪਟਨ ਅਮਰਿੰਦਰ ਸਿੰਘ

Check Also

ਚੀਨ ਨੇ ਕੈਨੇਡਾ ਦੇ ਨਾਗਰਿਕ ਨੂੰ ਦਿੱਤੀ ਮੌਤ ਦੀ ਸਜ਼ਾ

ਮਾਮਲਾ ਨਸ਼ੀਲੇ ਪਦਾਰਥਾਂ ਦਾ ਟੋਰਾਂਟੋ/ਬਿਊਰੋ ਨਿਊਜ਼ : ਚੀਨ ਵੱਲੋਂ ਕੈਨੇਡਾ ਦੇ ਤੀਜੇ ਨਾਗਰਿਕ ਨੂੰ ਵੀ …