-5.7 C
Toronto
Tuesday, February 3, 2026
spot_img
Homeਪੰਜਾਬਨਵਜੋਤ ਸਿੱਧੂ ਨਹੀਂ ਲੜਨਗੇ 'ਆਪ' ਦੀ ਟਿਕਟ 'ਤੇ ਚੋਣ

ਨਵਜੋਤ ਸਿੱਧੂ ਨਹੀਂ ਲੜਨਗੇ ‘ਆਪ’ ਦੀ ਟਿਕਟ ‘ਤੇ ਚੋਣ

gvd (1)ਡਾ. ਨਵਜੋਤ ਕੌਰ ਸਿੱਧੂ ਹੋ ਸਕਦੇ ਹਨ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ। ਤਾਜ਼ਾ ਚਰਚਾ ਚੱਲੀ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਉਸ ਦੇ ਸਟਾਰ ਪ੍ਰਚਾਰਕ ਬਣਨਗੇ। ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਚੋਣ ਲੜੇਗੀ ਤੇ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵੀ ਹੋ ਸਕਦੀ ਹੈ। ਭਾਜਪਾ ਨਾਲੋਂ ਤੋੜ-ਵਿਛੋੜਾ ਕਰਨ ਮਗਰੋਂ ਉਨ੍ਹਾਂ ਦੀ ਭਵਿੱਖ ਦੀ ਰਣਨੀਤੀ ਕੀ ਹੋਏਗੀ, ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਲੱਗੀਆਂ ਹੋਈਆਂ ਹਨ। ਹੁਣ ਤੱਕ ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਸਿੱਧੂ ਜੋੜੀ ‘ਆਪ’ ਵਿੱਚ ਜਾਏਗੀ ਪਰ ਉਨ੍ਹਾਂ ਦਾ ਰੋਲ ਕੀ ਹੋਵੇਗਾ, ਇਸ ਬਾਰੇ ਚਰਚਾ ਜਾਰੀ ਹੈ।
ਜਾਣਕਾਰੀ ਅਨੁਸਾਰ ਨਵਜੋਤ ਕੌਰ ਸਿੱਧੂ ਅਗਲੇ ਮਹੀਨੇ ਭਾਜਪਾ ਨੂੰ ਅਲਵਿਦਾ ਕਹਿਣਗੇ। ਉਹ ਅਜਿਹਾ ਆਪਣੇ ਹਲਕੇ ਵਿੱਚ ਜ਼ਿਮਨੀ ਚੋਣ ਤੋਂ ਬਚਣ ਲਈ ਕਰ ਰਹੇ ਹਨ। ਉਂਝ, ਨਵਜੋਤ ਕੌਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿੱਥੇ ਉਨ੍ਹਾਂ ਦੇ ਪਤੀ ਜਾਣਗੇ, ਉੱਥੇ ਹੀ ਉਹ ਵੀ ਜਾਣਗੇ। ਭਾਵ ਉਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

RELATED ARTICLES
POPULAR POSTS