70 ਵਿਚੋਂ 62 ਸੀਟਾਂ ‘ਤੇ ਜਿੱਤੀ ਆਮ ਆਦਮੀ ਪਾਰਟੀ
ਭਾਜਪਾ ਨੂੰ ਮਿਲੀਆਂ ਸਿਰਫ 08 ਅਤੇ ਕਾਂਗਰਸ ਜ਼ੀਰੋ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਦਿੱਲੀ ਦੀਆਂ ਕੁੱਲ 70 ਵਿਧਾਨ ਸਭਾ ਸੀਟਾਂ ਵਿਚੋਂ 62 ‘ਤੇ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਭਾਜਪਾ ਨੂੰ ਸਿਰਫ 8 ਸੀਟਾਂ ਮਿਲੀਆਂ ਅਤੇ ਕਾਂਗਰਸ ਪਿਛਲੀ ਵਾਰ ਵਾਂਗ ਇਸ ਵਾਰ ਵੀ ਖਾਤਾ ਨਹੀਂ ਖੋਲ੍ਹ ਸਕੀ। ਅੱਜ ਜਦੋਂ ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੀ ਹੋਈ ਸੀ ਤਾਂ ਉਦੋਂ ਹੀ ਕੇਜਰੀਵਾਲ ਦੀ ਜਿੱਤ ‘ਤੇ ਮੋਹਰ ਲੱਗ ਗਈ ਸੀ। ਭਾਜਪਾ ਆਗੂਆਂ ਵਲੋਂ ਜਿੱਤ ਦੇ ਕੀਤੇ ਗਏ ਦਾਅਵੇ, ਸਭ ਫੋਕੇ ਹੀ ਸਾਬਤ ਹੋਏ। ਇਥੋਂ ਤੱਕ ਕਿ ਭਾਜਪਾ ਆਗੂ ਮਨੋਜ ਤਿਵਾੜੀ ਨੇ ਟਵੀਟ ਕਰਕੇ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ ਸੀ ਅਤੇ ਟਵੀਟ ਸਾਂਭਣ ਦੀ ਵੀ ਗੱਲ ਕੀਤੀ ਸੀ, ਪਰ ਹੁਣ ਭਾਜਪਾ ਦੇ ਸਾਰੇ ਆਗੂ ਮੂੰਹ ਵਿਚ ਉਂਗਲਾਂ ਦੇਈ ਬੈਠੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੀਆਂ ਚੋਣਾਂ ਵਿਚ ‘ਆਪ’ ਨੇ 67 ਸੀਟਾਂ ‘ਤੇ ਜਿੱਤ ਦਰਜ ਸੀ, ਇਸ ਵਾਰ ਉਸ ਨੂੰ 5 ਸੀਟਾਂ ਦਾ ਘਾਟਾ ਪਿਆ ਹੈ ਅਤੇ ਭਾਜਪਾ ਦੀਆਂ ਪਿਛਲੀ ਵਾਰ ਨਾਲੋਂ 5 ਸੀਟਾਂ ਵਧੀਆਂ ਹਨ। ਧਿਆਨ ਰਹੇ ਕਿ ਅੱਜ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਦਾ ਜਨਮ ਦਿਨ ਵੀ ਹੈ ਅਤੇ ਕੇਜਰੀਵਾਲ ਨੇ ਪਾਰਟੀ ਦੀ ਜਿੱਤ ਦੇ ਨਾਲ-ਨਾਲ ਪਤਨੀ ਦੇ ਜਨਮ ਦਿਨ ਦੀ ਖੁਸ਼ੀ ਵੀ ਮਨਾਈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …