19.5 C
Toronto
Saturday, August 29, 2026
spot_img
Homeਪੰਜਾਬਸੁਲਤਾਨਪੁਰ ਲੋਧੀ ਦੇ ਪਿੰਡ ਖੁਖਰੈਣ ਵਿਚ ਵਾਰਦਾਤ

ਸੁਲਤਾਨਪੁਰ ਲੋਧੀ ਦੇ ਪਿੰਡ ਖੁਖਰੈਣ ਵਿਚ ਵਾਰਦਾਤ

ਸੁਲਤਾਨਪੁਰ ਲੋਧੀ ਦੇ ਪਿੰਡ ਖੁਖਰੈਣ ਵਿਚ ਵਾਰਦਾਤਮਾਮੇ ਘਰ ਆਏ 2 ਸਾਲ ਦੇ ਬੱਚੇ ਦੀ ਗੁਆਂਢਣ ਮਹਿਲਾ ਨੇ ਹੱਤਿਆ ਕਰਕੇ ਲਾਸ਼ ਵਾਸ਼ਿੰਗ ਮਸ਼ੀਨ ‘ਚ ਰੱਖੀ
ਕਪੂਰਥਲਾ : ਮਾਮੇ ਦੇ ਵਿਆਹ ਮੌਕੇ ਨਾਨਕੇ ਆਏ 2 ਸਾਲਾ ਅਧਿਰਾਜ ਨੂੰ ਗੁਆਂਢ ਵਿਚ ਹੀ ਰਹਿਣ ਵਾਲੀ ਮਹਿਲਾ ਨੇ ਮਾਰ ਕੇ ਵਾਸ਼ਿੰਗ ਮਸ਼ੀਨ ਦੇ ਡ੍ਰਾਇਰ ਵਿਚ ਰੱਖ ਦਿੱਤਾ। ਇਹ ਘਟਨਾ ਮੰਗਲਵਾਰ ਨੂੰ ਕਪੂਰਥਲਾ ਦੇ ਪਿੰਡ ਖੁਖਰੈਣ ਦੀ ਹੈ। ਅਧਿਰਾਜ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰੇ 12 ਵਜੇ ਅਧਿਰਾਜ ਆਪਣੇ ਭਰਾ ਨਾਲ ਖੇਡਣ ਲਈ ਬਾਹਰ ਨਿਕਲਿਆ ਸੀ। ਉਸ ਦੇ ਗੁੰਮ ਹੋਣ ‘ਤੇ ਪੂਰਾ ਪਰਿਵਾਰ 2-3 ਘੰਟੇ ਤੱਕ ਉਸ ਨੂੰ ਲੱਭਦਾ ਰਿਹਾ। ਦੋ ਵਾਰ ਗੁਰਦੁਆਰਾ ਸਾਹਿਬ ਵਿਚ ਅਨਾਊਂਸਮੈਂਟ ਵੀ ਕਰਵਾਈ ਗਈ। ਫਿਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਸੀਸੀ ਟੀਵੀ ਫੁਟੇਜ ਵਿਚ ਅਧਿਰਾਜ ਆਪਣੇ ਭਰਾ ਗੁਰਨੂਰ ਸਿੰਘ ਅਤੇ ਇਕ ਲੜਕੀ ਦੇ ਨਾਲ ਗੁਆਂਢਣ ਆਰੋਪੀ ਮਹਿਲਾ ਰਾਜ ਕੌਰ ਦੇ ਘਰ ਵੱਲ ਜਾਂਦਾ ਦਿਖਾਈ ਦੇ ਰਿਹਾ ਤੇ ਵਾਪਸ ਨਹੀਂ ਪਰਤਿਆ। ਪੁਲਿਸ ਨੇ ਰਾਜ ਕੌਰ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਅਧਿਰਾਜ ਦਾ ਕਤਲ ਕਰਨ ਦੀ ਗੱਲ ਵੀ ਕਬੂਲ ਕਰ ਲਈ। ਪੁਲਿਸ ਨੇ ਵਾਸ਼ਿੰਗ ਮਸ਼ੀਨ ਵਿਚ ਲੁਕੋ ਕੇ ਰੱਖੀ ਅਧਿਰਾਜ ਦੀ ਲਾਸ਼ ਵੀ ਬਰਾਮਦ ਕਰ ਲਈ। ਪੁਲਿਸ ਨੇ ਗੁਆਂਢਣ ਰਾਜ ਕੌਰ ਸਮੇਤ ਇਕ ਹੋਰ ਮਹਿਲਾ ‘ਤੇ ਕੇਸ ਦਰਜ ਕੀਤਾ ਹੈ।
ਤਲਾਸ਼ੀ ਦੌਰਾਨ ਮਹਿਲਾ ਨੇ ਨਹੀਂ ਛੱਡੀ ਮਸ਼ੀਨ
ਜਦ ਅਧਿਰਾਜ ਦਾ ਕੁਝ ਪਤਾ ਨਹੀਂ ਲੱਗਾ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਰ-ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਰਾਜ ਕੌਰ ਨੇ ਘਰ ਪਹੁੰਚੀ ਪੁਲਿਸ ਨੂੰ ਤਲਾਸ਼ੀ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਕੱਪੜੇ ਸੁਕਾ ਰਹੀ ਹੈ। ਸਖਤੀ ਕਰਨ ‘ਤੇ ਉਹ ਤਲਾਸ਼ੀ ਲਈ ਰਾਜ਼ੀ ਤਾਂ ਹੋ ਗਈ ਪਰ ਤਲਾਸ਼ੀ ਦੌਰਾਨ ਕੰਬਲ ਨਾਲ ਢੱਕੀ ਵਾਸ਼ਿੰਗ ਮਸ਼ੀਨ ‘ਤੇ ਹੀ ਹੱਥ ਰੱਖ ਕੇ ਖੜ੍ਹੀ ਰਹੀ। ਪੁਲਿਸ ਨੂੰ ਸ਼ੱਕ ਹੋਣ ‘ਤੇ ਜਦ ਵਾਸ਼ਿੰਗ ਮਸ਼ੀਨ ਦਾ ਡ੍ਰਾਇਰ ਖੋਲ੍ਹਿਆ ਤਾਂ ਉਸ ਵਿਚੋਂ ਅਧਿਰਾਜ ਦੀ ਲਾਸ਼ ਬਰਾਮਦ ਹੋ ਗਈ। ਆਰੋਪੀ ਮਹਿਲਾ ਦਾ ਪਤੀ ਪ੍ਰਾਪਰਟੀ ਡੀਲਰ ਹੈ ਅਤੇ ਉਸਦੇ ਦੋ ਬੱਚੇ ਹਨ।

RELATED ARTICLES
POPULAR POSTS